ਹਰਿਆਣਾ ਕਾਂਗਰਸ ਨੂੰ ਵੱਡਾ ਝਟਕਾ, ਦਿੱਗਜ ਨੇਤਾ ਦੇਵੇਂਦਰ ਚਾਵਲਾ ਭਾਜਪਾ ’ਚ ਹੋਣਗੇ ਸ਼ਾਮਲ

09/30/2022 5:47:42 PM

ਯਮੁਨਾਨਗਰ– ਹਰਿਆਣਾ ਕਾਂਗਰਸ ਨੂੰ ਯਮੁਨਾਨਗਰ ’ਚ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਦਿੱਗਜ ਨੇਤਾ ਦੇਵੇਂਦਰ ਚਾਵਲਾ ਨੇ ਹੱਥ ਦਾ ਸਾਥ ਛੱਡਕੇ ਭਾਜਪਾ ਦਾ ਪੱਲਾ ਫੜ੍ਹ ਲਿਆ ਹੈ। ਦੱਸ ਦੇਈਏ ਕਿ ਦੇਵੇਂਦਰ ਚਾਵਲਾ 30 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਹੋਏ ਸਨ। ਉਹ ਭੁਪੇਂਦਰ ਸਿੰਘ ਹੁੱਡਾ ਦੇ ਖਾਸਮਖਾਸ ਵੀ ਰਹੇ ਹਨ। ਦੇਵੇਂਦਰ ਚਾਵਲਾ ਦੇ ਭਾਜਪਾ ’ਚ ਸ਼ਾਮਲ ਹੋਣ ਦੀ ਖਬਰ ਮਿਲਦੇ ਹੀ ਉਨ੍ਹਾਂ ਦੇ ਜਗਾਧਰੀ ਘਰ ’ਚ ਵਰਕਰਾਂ ਦਾ ਇਕੱਠ ਲੱਗ ਗਿਆ।

ਦੱਸ ਦੇਈਏ ਕਿ ਹਰਿਆਣਾ ’ਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਭਾਜਪਾ, ਕਾਂਗਰਸ, ਜੇ.ਜੇ.ਪੀ., ਇਨੇਲੋ ਅਤੇ ਆਪ ਨੇ ਦੂਜੀਆਂ ਪਾਰਟੀ ਦੇ ਚੋਟੀ ਦੇ ਨੇਤਾਵਾਂ ’ਤੇ ਨਜ਼ਰਾਂ ਰੱਖ ਲਈਆਂ ਹਨ। ਇਹੀ ਕਾਰਨ ਹੈ ਕਿ ਪੰਚਾਇਤੀ ਚੋਣਾਂ ਤੋਂ ਪਹਿਲਾਂ ਲਗਾਤਾਰ ਨੇਤਾ ਅਸਤੀਫੇ ਦੇ ਕੇ ਦੂਜੀਆਂ ਪਾਰਟੀਆਂ ਦੀ ਮੈਂਬਰਸ਼ਿਪ ਲੈ ਰਹੇ ਹਨ। ਖਾਸ ਕਰਕੇ ਭਾਜਪਾ ਅਤੇ ਕਾਂਗਰਸ ਇਕ-ਦੂਜੇ ਦੇ ਵੱਡੇ ਨੇਤਾਵਾਂ ਅਤੇ ਸਾਬਕਾ ਵਿਧਾਇਕਾਂ ਨੂੰ ਤੋੜਨ ਦੀ ਜੋੜਤੋੜ ਕਰਨ ’ਚ ਲੱਗੇ ਹੋਏ ਹਨ। 


Rakesh

Content Editor

Related News