Apple ਯੂਜ਼ਰਜ਼ ਨੂੰ ਵੱਡਾ ਝਟਕਾ, ਕੰਪਨੀ ਬੰਦ ਕਰਨ ਜਾ ਰਹੀ ਇਹ ਪ੍ਰੋਡਕਟ

Tuesday, Nov 19, 2024 - 12:55 AM (IST)

Apple ਯੂਜ਼ਰਜ਼ ਨੂੰ ਵੱਡਾ ਝਟਕਾ, ਕੰਪਨੀ ਬੰਦ ਕਰਨ ਜਾ ਰਹੀ ਇਹ ਪ੍ਰੋਡਕਟ

ਗੈਜੇਟ ਡੈਸਕ- ਐਪਲ ਹੁਣ ਪੂਰੀ ਤਰ੍ਹਾਂ ਟਾਈਪ-ਸੀ 'ਤੇ ਸ਼ਿਫਟ ਹੋ ਚੁੱਕੀ ਹੈ। ਐਪਲ ਨੇ iPhone 15 series ਦੇ ਨਾਲ ਟਾਈਪ-ਸੀ ਪੋਰਟ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਤੋਂ ਬਾਅਦ ਲਾਂਚ ਹੋਣ ਵਾਲੇ ਸਾਰੇ ਪ੍ਰੋਡਕਟ ਟਾਈਪ-ਸੀ ਪੋਰਟ ਦੇ ਨਾਲ ਹੀ ਆ ਰਹੇ ਹਨ। ਐਪਲ ਨੂੰ ਇਹ ਫੈਸਲਾ ਯੂਰਪੀਅਨ ਯੂਨੀਅਨ ਦੇ ਦਬਾਅ ਤੋਂ ਬਾਅਦ ਲੈਣਾ ਪਿਆ। ਹੁਣ ਖਬਰ ਹੈ ਕਿ ਐਪਲ ਆਪਣੇ 3.5mm ਜੈੱਕ ਐਡਾਪਟਰ ਨੂੰ ਬੰਦ ਕਰ ਰਹੀ ਹੈ। 

ਲਾਈਟਨਿੰਗ ਪੋਰਟ ਦੇ ਨਾਲ 3.5mm ਹੈੱਡਫੋਨ ਜੈੱਕ ਨੂੰ ਕੁਨੈਕਟ ਕਰਨ ਲਈ 3.5mm ਜੈੱਕ ਐਡਾਪਟਰ ਨੂੰ ਲਾਂਚ ਕੀਤਾ ਗਿਆ ਸੀ ਜੋ ਕਿ ਉਨ੍ਹਾਂ ਸਾਰੇ ਆਈਫੋਨ ਅਤੇ ਐਪਲ ਪ੍ਰੋਡਕਟਸ ਲਈ ਸੀ ਜਿਨ੍ਹਾਂ 'ਚ ਲਾਈਟਨਿੰਗ ਪੋਰਟ ਸੀ। ਐਪਲ ਦੇ ਸਟੋਰ ਤੋਂ 3.5mm ਜੈੱਕ ਐਡਾਪਟਰ ਨੂੰ ਹਟਾ ਦਿੱਤਾ ਗਿਆ ਹੈ। 

PunjabKesari

ਇਹ ਵੀ ਪੜ੍ਹੋ- WhatsApp ਦੇ ਇਸ ਫੀਚਰ ਨਾਲ ਫੜਿਆ ਜਾਵੇਗਾ ਝੂਠ

ਐਪਲ ਇੰਡੀਆ ਦੀ ਸਾਈਟ 'ਤੇ ਵੀ ਇਸ ਨੂੰ ਸੋਲਡ ਆਊਟ ਦਿਖਾਇਆ ਜਾ ਰਿਹਾ ਹੈ। ਹੋਰ ਈ-ਕਾਮਰਸ ਸਾਈਟਾਂ 'ਤੇ ਵੀ 3.5mm ਹੈੱਡਫੋਨ ਜੈੱਕ ਉਪਲੱਬਧ ਨਹੀਂ ਹੈ। ਐਪਲ ਨੇ 3.5mm ਹੈੱਡਫੋਨ ਜੈੱਕ ਨੂੰ ਆਈਫੋਨ 7 ਦੇ ਨਾਲ 2016 'ਚ ਲਾਂਚ ਕੀਤਾ ਸੀ। ਉਸ ਤੋਂ ਬਾਅਦ ਆਈਫੋਨ 7, ਆਈਫੋਨ 8 ਅਤੇ ਆਈਫੋਨ ਐਕਸ ਮਾਡਲਾਂ ਦੇ ਬਾਕਸ 'ਚ ਵੀ ਆਉਣ ਲੱਗਾ ਸੀ। ਐਪਲ ਸਟੋਰ 'ਤੇ ਇਸ ਦੀ ਕੀਮਤ 900 ਰੁਪਏ ਸੀ। 

ਉਂਝ ਇਹ ਐਪਲ ਦਾ ਕੋਈ ਪਹਿਲਾ ਪ੍ਰੋਡਕਟ ਨਹੀਂ ਹੈ ਜਿਸ ਨੂੰ ਕੰਪਨੀ ਬੰਦ ਕਰਨ ਜਾ ਰਹੀ ਹੈ। ਖਬਰ ਐਪਲ ਦੇ ਵਾਇਰ ਵਾਲੇ ਈਅਰਫੋਨ ਨੂੰ ਲੈ ਕੇ ਵੀ ਹੈ। MacRumors ਨੇ ਕੁਝ ਦਿਨ ਪਹਿਲਾਂ ਆਪਣੀ ਇਕ ਰਿਪੋਰਟ 'ਚ ਕਿਹਾ ਸੀ ਕਿ ਐਪਲ ਵਾਇਰ ਈਅਰਫੋਨ ਨੂੰ ਵੀ ਬੰਦ ਕਰਨ ਦੀ ਪਲਾਨਿੰਗ ਕਰ ਰਹੀ ਹੈ ਜਿਸ ਨੂੰ ਆਈਫੋਨ 5 ਦੇ ਨਾਲ 2012 'ਚ ਪੇਸ਼ ਕੀਤਾ ਗਿਆ ਸੀ। 

ਇਹ ਵੀ ਪੜ੍ਹੋ- ਸਸਤੇ ਹੋ ਗਏ 5G ਸਮਾਰਟਫੋਨ, ਭਾਰਤ 'ਚ ਇਸ ਬ੍ਰਾਂਡ ਨੇ ਵੇਚੇ ਸਭ ਤੋਂ ਜ਼ਿਆਦਾ ਹੈਂਡਸੈੱਟ


author

Rakesh

Content Editor

Related News