AAP ਕੌਂਸਲਰ ਤਾਹਿਰ ਹੁਸੈਨ ''ਤੇ ਵੱਡੀ ਕਾਰਵਾਈ, ਘਰ ਨੂੰ ਕੀਤਾ ਸੀਲ

Thursday, Feb 27, 2020 - 08:06 PM (IST)

AAP ਕੌਂਸਲਰ ਤਾਹਿਰ ਹੁਸੈਨ ''ਤੇ ਵੱਡੀ ਕਾਰਵਾਈ, ਘਰ ਨੂੰ ਕੀਤਾ ਸੀਲ

ਨਵੀਂ ਦਿੱਲੀ— ਦਿੱਲੀ 'ਚ ਹੋਈ ਹਿੰਸਾ 'ਚ ਕਥਿਤ ਤੌਰ 'ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ ਦਾ ਨਾਮ ਸਾਹਮਣੇ ਆ ਰਿਹਾ ਹੈ। ਤਾਹਿਰ ਦੇ ਘਰ ਦੀ ਛੱਤ ਤੋਂ ਹਿੰਸਾ 'ਚ ਵਰਤਿਆ ਗਿਆ ਸਾਮਾਨ ਬਰਾਮਦ ਹੋਇਆ ਹੈ। ਦਿੱਲੀ ਪੁਲਸ ਨੇ ਆਪ ਕੌਂਸਲਰ 'ਤੇ ਕਾਰਵਾਈ ਕਰਦੇ ਹੋਏ ਤਾਹਿਰ ਹੁਸੈਨ ਦੇ ਮਕਾਨ ਨੂੰ ਸੀਲ ਕਰ ਦਿੱਤਾ ਹੈ। ਆਪ ਕੌਂਸਲਰ ਤਾਹਿਰ ਹੁਸੈਨ ਨੇ ਦੰਗਿਆਂ 'ਚ ਅਤੇ ਇੰਟੈਲੀਜੈਂਸ ਬਿਊਰੋ (ਆਈ.ਬੀ.) ਦੇ ਕਰਮਚਾਰੀ ਦੇ ਕਤਲ 'ਚ ਆਪਣੀ ਸ਼ਮੂਲੀਅਤ ਨੂੰ ਨਾ ਮਨਜ਼ੂਰ ਕੀਤਾ ਹੈ। ਦੱਸਣਯੋਗ ਹੈ ਕਿ ਆਈ.ਬੀ. ਦੇ ਕਰਮਚਾਰੀ ਅੰਕਿਤ ਸ਼ਰਮਾ (26) ਦੇ ਪਰਿਵਾਰ ਨੇ ਹੁਸੈਨ 'ਤੇ ਕਤਲ ਦਾ ਦੋਸ਼ ਲਗਾਇਆ ਹੈ। ਸ਼ਰਮਾ ਮੰਗਲਵਾਰ ਨੂੰ ਲਾਪਤਾ ਹੋ ਗਏ ਸਨ।

ਬੁੱਧਵਾਰ ਨੂੰ ਅੰਕਿਤ ਸ਼ਰਮਾ ਦੀ ਲਾਸ਼ ਉੱਤਰ-ਪੂਰਬੀ ਦਿੱਲੀ ਦੇ ਦੰਗਾ ਪ੍ਰਭਾਵਿਤ ਚਾਂਦਬਾਗ ਇਲਾਕੇ 'ਚ ਉਨ੍ਹਾਂ ਦੇ ਘਰ ਦੇ ਨੇੜੇ ਇਕ ਨਾਲੇ 'ਚੋਂ ਮਿਲੀ ਸੀ। ਸ਼ਰਮਾ ਦੇ ਪਰਿਵਾਰ ਵਾਲਿਆਂ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਕਤਲ ਪਿੱਛੇ ਸਥਾਨਕ ਕੌਂਸਲਰ ਤੇ ਉਸ ਦੇ ਸਾਥੀਆਂ ਦਾ ਹੱਥ ਹੈ। ਹੁਸੈਨ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ''ਮੈਨੂੰ ਖਬਰਾਂ ਤੋਂ ਪਤਾ ਲੱਗਾ ਹੈ ਕਿ ਇਕ ਵਿਅਕਤੀ ਦੀ ਮੌਤ ਦਾ ਇਲਜ਼ਾਮ ਮੇਰੇ 'ਤੇ ਲਗਾਇਆ ਜਾ ਰਿਹਾ ਹੈ। ਇਹ ਇਕ ਝੂਠਾ ਤੇ ਬੇਬੁਨਿਆਦੀ ਦੋਸ਼ ਹੈ। ਸੁਰੱਖਿਆ ਦੇ ਮਾਮਲੇ 'ਚ ਮੇਰਾ ਪਰਿਵਾਰ ਤੇ ਮੈਂ ਪੁਲਸ ਦੀ ਮੌਜੂਦਗੀ 'ਚ ਸੋਮਵਾਰ ਨੂੰ ਹੀ ਆਪਣੇ ਘਰ 'ਚੋਂ ਚਲਾ ਗਏ ਸੀ।''


author

KamalJeet Singh

Content Editor

Related News