ਉੱਤਰਾਖੰਡ 'ਚ ਵਾਪਰਿਆ ਵੱਡਾ ਹਾਦਸਾ : ਪੌੜੀ ਗੜ੍ਹਵਾਲ 'ਚ ਡੂੰਘੀ ਖੱਡ 'ਚ ਡਿੱਗੀ ਬੱਸ, 40 ਲੋਕ ਸਨ ਸਵਾਰ

Tuesday, Oct 04, 2022 - 09:23 PM (IST)

ਉੱਤਰਾਖੰਡ 'ਚ ਵਾਪਰਿਆ ਵੱਡਾ ਹਾਦਸਾ : ਪੌੜੀ ਗੜ੍ਹਵਾਲ 'ਚ ਡੂੰਘੀ ਖੱਡ 'ਚ ਡਿੱਗੀ ਬੱਸ, 40 ਲੋਕ ਸਨ ਸਵਾਰ

ਨੈਸ਼ਨਲ ਡੈਸਕ : ਪੌੜੀ ਗੜ੍ਹਵਾਲ ਜ਼ਿਲ੍ਹੇ ਦੇ ਬੀਰੋਂਖਾਲ ਵਿਕਾਸ ਬਲਾਕ ਅਧੀਨ ਇਕ ਬਰਾਤ ਦੀ ਬੱਸ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਂਡਾ ਕੋਟਦੁਆਰ ਤੋਂ ਕਾਂਡਾ ਬੀਰੋਂਖਾਲ ਬਰਾਤ ਨੂੰ ਲੈ ਕੇ ਜਾ ਰਹੀ ਬੱਸ ਕਾਂਡਾ ਤੋਂ ਕਰੀਬ ਇੱਕ ਕਿਲੋਮੀਟਰ ਪਹਿਲਾਂ ਪੂਰਬੀ ਨਈਅਰ ਨਦੀ ਵਿੱਚ ਜਾ ਡਿੱਗੀ। ਬੱਸ 'ਚ 40 ਬਰਾਤੀ ਸਵਾਰ ਸਨ, ਜਿਨ੍ਹਾਂ 'ਚੋਂ ਸਿਰਫ਼ ਦੋ ਬੱਚੇ ਹੀ ਜ਼ਖ਼ਮੀ ਹਾਲਤ 'ਚ ਪਾਏ ਗਏ ਹਨ ਜਿਨ੍ਹਾਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਡੀ.ਜੀ.ਪੀ ਪੰਜਾਬ ਵੱਲੋਂ ਗੈਂਗਸਟਰ ਟੀਨੂੰ ਦੇ ਫ਼ਰਾਰ ਹੋਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ SIT ਦਾ ਗਠਨ

ਖੇਤਰੀ ਪਿੰਡ ਵਾਸੀ, ਐਸਡੀਆਰਐਫ ਅਤੇ ਆਫ਼ਤ ਪ੍ਰਬੰਧਨ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਹੁਣ ਤਕ 6 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਤੇ 10 ਲੋਕ ਜ਼ਖ਼ਮੀ ਹੋ ਗਏ ਹਨ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਸਕੱਤਰੇਤ ਸਥਿਤ ਡਿਜ਼ਾਸਟਰ ਕੰਟਰੋਲ ਰੂਮ ਪਹੁੰਚੇ ਹਨ ਤੇ ਸਥਿਤੀ ਦਾ ਸਾਰਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਨੇ ਆਪਣੇ ਕੱਲ੍ਹ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ।


author

Mandeep Singh

Content Editor

Related News