ਜਿਨਪਿੰਗ ਦੀ ਗੈਰ ਹਾਜ਼ਰੀ ਸਬੰਧੀ ਬਾਈਡੇਨ ਨੇ ਕਿਹਾ, ‘ਵਧੀਆ ਢੰਗ ਨਾਲ ਚੱਲ ਰਿਹੈ ਜੀ-20 ਸਿਖਰ ਸੰਮੇਲਨ’
Sunday, Sep 10, 2023 - 12:20 PM (IST)
ਨਵੀਂ ਦਿੱਲੀ (ਭਾਸ਼ਾ)– ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਜੀ-20 ਸਿਖਰ ਸੰਮੇਲਨ ’ਚ ਸ਼ਾਮਲ ਹੁੰਦੇ ਪਰ ਇਹ (ਸਿਖਰ ਸੰਮੇਲਨ) ‘ਚੰਗੀ ਤਰ੍ਹਾਂ ਚੱਲ ਰਿਹਾ ਹੈ।’ ਬਾਈਡੇਨ ਆਪਣੇ ਨਾਲ ਆਏ ਅਮਰੀਕੀ ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।
ਇਹ ਪੁੱਛੇ ਜਾਣ ’ਤੇ ਕਿ ਕੀ ਜਿਨਪਿੰਗ ਦੀ ਗੈਰ-ਹਾਜ਼ਰੀ ਦਾ ਜੀ-20 ਨੇਤਾਵਾਂ ਦੇ ਸੰਮੇਲਨ ’ਤੇ ਕੋਈ ਅਸਰ ਪਿਆ ਹੈ ਤਾਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਉਹ ਇਥੇ ਹੁੰਦੇ ਤਾਂ ਚੰਗਾ ਹੁੰਦਾ ਪਰ ਕੋਈ ਗੱਲ ਨਹੀਂ, ਸਿਖਰ ਸੰਮੇਲਨ ਵਧੀਆ ਚੱਲ ਰਿਹਾ ਹੈ।’’
ਇਹ ਖ਼ਬਰ ਵੀ ਪੜ੍ਹੋ : ਇਟਲੀ 'ਚ ਕੁਝ ਆਨਲਾਈਨ ਇੰਟਰਨੈਸ਼ਨਲ ਸਕੂਲਾਂ ਤਹਿਤ ਸੇਵਾ ਕਹਿ ਕਿ ਲੋਕਾਂ ਨੂੰ ਲੁੱਟਣ ਦਾ ਗੌਰਖ ਧੰਦਾ ਜ਼ੋਰਾਂ 'ਤੇ
ਜਿਨਪਿੰਗ ਦੀ ਗੈਰ ਹਾਜ਼ਰੀ ਬਾਰੇ ਪੁੱਛੇ ਜਾਣ ’ਤੇ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਇਹ ਹਰ ਦੇਸ਼ ਨੇ ਤੈਅ ਕਰਨਾ ਹੈ ਕਿ ਅਜਿਹੇ ਸੰਮੇਲਨਾਂ ’ਚ ਕਿਸ ਪੱਧਰ ’ਤੇ ਉਸ ਦੀ ਨੁਮਾਇੰਦਗੀ ਹੋਵੇਗੀ ਤੇ ਕਿਸੇ ਨੂੰ ਵੀ ਇਸ ਸਬੰਧੀ ਜ਼ਿਆਦਾ ਮਤਲਬ ਨਹੀਂ ਕੱਢਣਾ ਚਾਹੀਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।