ਪੁਲਸ ਆਫਿਸਰ ਦੇ ਕਤਲ ''ਤੇ ਬੋਲੀ ਮਹਿਬੂਬਾ: ਬਹੁਤ ਨਿੰਦਣਯੋਗ ਕੰਮ ਹੈ

Friday, Jun 23, 2017 - 03:36 PM (IST)

ਸ਼੍ਰੀਨਗਰ— ਇਤਿਹਾਸਕ ਜਾਮਿਆ ਮਸਜਿਦ ਦੇ ਬਾਹਰ ਪੁਲਸ ਅਧਿਕਾਰੀ ਦਾ ਕੁੱਟ-ਕੁੱਟ ਕੇ ਕਤਲ ਕੀਤੇ ਜਾਣ ਨੂੰ ਸੀ.ਐਸ ਮਹਿਬੂਬਾ ਨੇ ਨਿੰਦਣਯੋਗ ਕੰਮ ਕਰਾਰ ਦਿੱਤਾ ਹੈ। ਉਨ੍ਹਾਂ ਨੇ ਅਜਿਹੇ ਲੋਕਾਂ ਨੂੰ ਵੀ ਚੇਤਵਾਨੀ ਦਿੱਤੀ ਅਤੇ ਕਿਹਾ ਕਿ ਜੇਕਰ ਪੁਲਸ ਨੇ ਆਪਣਾ ਹੌਂਸਲਾ ਖੋਹ ਦਿੱਤਾ ਤਾਂ ਮੁਸ਼ਕਲ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਜ਼ਿਆਦਾ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ ਕਿ ਲੋਕਾਂ ਨੇ ਪੁਲਸ ਅਧਿਕਾਰੀ ਨੂੰ ਹੀ ਕੁੱਟ-ਕੁੱਟ ਕੇ ਮਾਰ ਦਿੱਤਾ। ਬਹੁਤ ਨਿੰਦਣਯੋਗ ਅਤੇ ਦੁੱਖ ਭਰਿਆ ਕੰਮ ਹੈ। 
ਸੀ.ਐਮ ਨੇ ਕਿਹਾ ਕਿ ਮੈਨੂੰ ਇਹ ਕਹਿਣ 'ਚ ਮਾਣ ਹੈ ਕਿ ਜੰਮੂ ਕਸ਼ਮੀਰ ਪੁਲਸ ਦੇਸ਼ ਦੀ ਸਭ ਤੋਂ ਵਧੀਆ ਪੁਲਸ ਹੈ। ਉਹ ਬਹਾਦੁਰ ਹੈ ਕਿਉਂਕਿ ਪ੍ਰਦਰਸ਼ਨਾਂ ਤੋਂ ਨਿਪਟਣ ਸਮੇਂ ਵੀ ਉਹ ਹੌਂਸਲੇ ਦਾ ਪ੍ਰਦਰਸ਼ਨ ਕਰਦੇ ਹਨ ਕਿਉਂÎਕਿ ਪੁਲਸ ਜਾਣਦੀ ਹੈ ਕਿ ਉਹ ਆਪਣੇ ਹੀ ਲੋਕਾਂ ਨਾਲ ਨਿਪਟ ਰਹੀ ਹੈ ਪਰ ਕਦੋਂ ਤੱਕ। ਜਦੋਂ ਉਨ੍ਹਾਂ ਦਾ ਹੌਂਸਲਾ ਖਤਮ ਹੋ ਜਾਵੇਗਾ ਫਿਰ ਕੀ ਹੋਵੇਗਾ। ਮਹਿਬੂਬਾ ਨੇ ਡਿਪਟੀ ਐਸ.ਪੀ ਨੂੰ ਸ਼ਰਧਾਜਲੀ ਦਿੰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਲੋਕਾਂ ਤੋਂ ਅਪੀਲ ਕੀਤੀ ਕਿ ਹੁਣ ਵੀ ਸਮੇਂ ਹੈ ਅਤੇ ਉਹ ਅਜਿਹੇ ਕੰਮਾਂ ਤੋਂ ਦੂਰ ਰਹਿਣ, ਨਹੀਂ ਤਾਂ ਮੁਸ਼ਕਲ ਹੋ ਜਾਵੇਗੀ। ਵੀਰਵਾਰ ਰਾਤ ਨੂੰ ਜਾਮਿਆ ਮਸਜਿਦ ਦੇ ਬਾਹਰ ਕੁਝ ਲੋਕਾਂ ਨੇ ਡਿਪਟੀ ਐਸ.ਪੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।


Related News