ਦੋ ਦਿਨਾਂ ਦੌਰੇ ''ਤੇ ਭਾਰਤ ਆਉਣਗੇ ਭੂਟਾਨ ਦੇ ਰਾਜਾ

Wednesday, Dec 04, 2024 - 06:56 PM (IST)

ਦੋ ਦਿਨਾਂ ਦੌਰੇ ''ਤੇ ਭਾਰਤ ਆਉਣਗੇ ਭੂਟਾਨ ਦੇ ਰਾਜਾ

ਨਵੀਂ ਦਿੱਲੀ (ਏਜੰਸੀ)- ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਯਾਲ ਵਾਂਗਚੁਕ ਵੀਰਵਾਰ ਨੂੰ 2 ਦਿਨਾਂ ਦੌਰੇ 'ਤੇ ਭਾਰਤ ਪਹੁੰਚਣਗੇ, ਜਿਸ ਦਾ ਉਦੇਸ਼ ਦੋਹਾਂ ਦੇਸ਼ਾਂ ਵਿਚਾਲੇ ਪਹਿਲਾਂ ਤੋਂ ਹੀ ਨਜ਼ਦੀਕੀ ਸਬੰਧਾਂ ਨੂੰ ਹੋਰ ਗੂੜ੍ਹਾ ਕਰਨਾ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਸ ਦੌਰੇ 'ਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਜੇਟਸਨ ਪੇਮਾ ਵਾਂਗਚੁਕ ਅਤੇ ਭੂਟਾਨ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਹੋਣਗੇ।

ਇਹ ਵੀ ਪੜ੍ਹੋ: ਗੂਗਲ 'ਤੇ ਕੀਤਾ ਸਰਚ- ਕਦੋਂ ਕਰ ਸਕਦਾ ਹਾਂ ਦੁਬਾਰਾ ਵਿਆਹ? ਚੁੱਕ ਕੇ ਲੈ ਗਈ ਪੁਲਸ, ਜਾਣੋ ਕੀ ਹੈ ਪੂਰਾ ਮਾਮਲਾ

ਇਸ 'ਚ ਕਿਹਾ ਗਿਆ ਹੈ, ''ਇਸ ਯਾਤਰਾ ਦੌਰਾਨ ਭੂਟਾਨ ਦੇ ਰਾਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕਰਨਗੇ।'' ਭਾਰਤ ਅਤੇ ਭੂਟਾਨ ਵਿਚਕਾਰ ਦੋਸਤੀ, ਸਹਿਯੋਗ ਅਤੇ ਵਿਸ਼ਵਾਸ 'ਤੇ ਆਧਾਰਿਤ ਮਜ਼ਬੂਤ ​​ਸਬੰਧ ਹਨ। ਵਿਦੇਸ਼ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ,'ਇਹ ਯਾਤਰਾ ਦੋਹਾਂ ਪੱਖਾਂ ਨੂੰ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨ ਅਤੇ ਵਿਭਿੰਨ ਖੇਤਰਾਂ ਵਿਚ ਮਿਸਾਲੀ ਦੁਵੱਲੀ ਭਾਈਵਾਲੀ ਨੂੰ ਹੋਰ ਮਜ਼ਬੂਤ ​​ਕਰਨ ਦਾ ਮੌਕਾ ਪ੍ਰਦਾਨ ਕਰੇਗੀ।'

ਇਹ ਵੀ ਪੜ੍ਹੋ: US ਦਾ ਈਰਾਨ ਨੂੰ ਝਟਕਾ, ਤੇਲ ਦੀ ਢੋਆ-ਢੁਆਈ ਕਰਨ ਵਾਲੀਆਂ 35 ਕੰਪਨੀਆਂ ਤੇ ਜਹਾਜ਼ਾਂ 'ਤੇ ਲਗਾਈ ਪਾਬੰਦੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News