CM ਕਮਲਨਾਥ ਦੀ ਪ੍ਰੈੱਸ ਕਾਨਫਰੰਸ 'ਚ ਸ਼ਾਮਲ ਪੱਤਰਕਾਰ ਦੀ ਬੇਟੀ ਨੂੰ ਕੋਰੋਨਾ ਵਾਇਰਸ

Wednesday, Mar 25, 2020 - 02:23 PM (IST)

CM ਕਮਲਨਾਥ ਦੀ ਪ੍ਰੈੱਸ ਕਾਨਫਰੰਸ 'ਚ ਸ਼ਾਮਲ ਪੱਤਰਕਾਰ ਦੀ ਬੇਟੀ ਨੂੰ ਕੋਰੋਨਾ ਵਾਇਰਸ

ਭੋਪਾਲ— ਮੱਧ ਪ੍ਰਦੇਸ਼ ਤੋਂ ਇਸ ਸਮੇਂ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਇਕ ਪੱਤਰਕਾਰ ਦੀ ਬੇਟੀ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਦਰਅਸਲ ਬੀਤੇ ਦਿਨੀਂ ਮੱਧ ਪ੍ਰਦੇਸ਼ ਦੇ ਭੋਪਾਲ 'ਚ ਮੁੱਖ ਮੰਤਰੀ ਕਮਲਨਾਥ ਵਲੋਂ ਆਖਰੀ ਪ੍ਰੈੱਸ ਕਾਨਫਰੰਸ ਕੀਤੀ ਗਈ ਸੀ, ਜਿਸ 'ਚ ਬਹੁਤ ਸਾਰੇ ਪੱਤਰਕਾਰ ਸ਼ਾਮਲ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਪੱਤਰਕਾਰਾਂ 'ਚੋਂ ਇਕ ਪੱਤਰਕਾਰ ਦੀ ਬੇਟੀ ਕੁਝ ਦਿਨ ਪਹਿਲਾਂ ਲੰਡਨ ਤੋਂ ਵਾਪਸ ਆਈ ਸੀ। ਜਿਸ ਕਾਰਨ ਫੈਸਲੇ ਲਿਆ ਗਿਆ ਹੈ ਕਿ ਪ੍ਰੈੱਸ ਕਾਨਫਰੰਸ ਦੌਰਾਨ ਸੰਪਰਕ 'ਚ ਸਾਥੀ ਪੱਤਰਕਾਰ ਕੁਆਰੰਟੀਨ ਹੋਣਗੇ। 

ਇਸ ਤੋਂ ਇਲਾਵਾ ਪ੍ਰਸ਼ਾਸਨ ਵਲੋਂ ਪ੍ਰੈੱਸ ਕਾਨਫਰੰਸ 'ਚ ਮੌਜੂਦ ਨੇਤਾਵਾਂ ਦੀ ਵੀ ਲਿਸਟ ਬਣਾਈ ਜਾ ਰਹੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਹੋਰ ਕਿੰਨੇ ਲੋਕ ਇਸ ਵਾਇਰਸ ਦਾ ਸ਼ਿਕਾਰ ਹੋਏ ਹਨ। ਅਜਿਹੇ 'ਚ ਸਵਾਲ ਇਹ ਉਠਦਾ ਹੈ ਕਿ ਇਸ ਪ੍ਰੈੱਸ ਕਾਨਫਰੰਸ 'ਚ ਖੁਦ ਕਮਲਨਾਥ ਮੌਜੂਦ ਸਨ, ਕੀ ਉਨ੍ਹਾਂ ਨੂੰ ਵੀ ਕੁਆਰੰਟੀਨ ਕੀਤਾ ਜਾਵੇਗਾ। ਦਰਅਸਲ ਕਮਲਨਾਥ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਪਹਿਲਾਂ ਭੋਪਾਲ 'ਚ ਪ੍ਰੈੱਸ ਕਾਨਫੰਰਸ ਕੀਤੀ ਸੀ। ਫਿਲਹਾਲ ਉਸ ਪ੍ਰੈੱਸ ਕਾਨਫਰੰਸ ਵਿਚ ਮੌਜੂਦ ਸਾਰੇ ਪੱਤਰਕਾਰਾਂ ਨੂੰ ਕੁਆਰੰਟੀਨ ਕੀਤਾ ਜਾਵੇਗਾ।

ਦੱਸ ਦੇਈਏ ਕਿ ਮੱਧ ਪ੍ਰਦੇਸ਼ 'ਚ ਕਮਲਨਾਥ ਸਰਕਾਰ ਉਸ ਸਮੇਂ ਸੰਕਟ 'ਚ ਘਿਰ ਗਈ ਸੀ, ਜਦੋਂ ਕਾਂਗਰਸ ਦੇ ਕਦਾਵਰ ਨੇਤਾ ਜਿਓਤੀਰਾਦਿਤਿਆ ਸਿੰਧੀਆ ਸਮੇਤ 22 ਵਿਧਾਇਕਾਂ ਨੇ ਅਸਤੀਫੇ ਦੇ ਦਿੱਤੇ ਸਨ। ਘੱਟ ਬਹੁਮਤ ਕਾਰਨ ਕਮਲਨਾਥ ਦੀ ਸਰਕਾਰ ਮੱਧ ਪ੍ਰਦੇਸ਼ 'ਚ ਡਿੱਗ ਗਈ ਹੈ। ਮੱਧ ਪ੍ਰਦੇਸ਼ 'ਚ ਇਕ ਵਾਰ ਫਿਰ ਕਮਲ ਖਿੜਿਆ ਹੈ। 15 ਸਾਲ ਤਕ ਮੱਧ ਪ੍ਰਦੇਸ਼ ਦੀ ਸੱਤਾ 'ਤੇ ਰਾਜ ਕਰ ਚੁੱਕੇ ਸ਼ਿਵਰਾਜ ਸਿੰਘ ਚੌਹਾਨ ਮੁੜ ਮੁੱਖ ਮੰਤਰੀ ਬਣੇ ਹਨ। ਦੇਸ਼ ਭਰ 'ਚ ਫੈਲੇ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਕਮਲਨਾਥ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ, ਜਿਸ 'ਚ ਵੱਡੀ ਗਿਣਤੀ 'ਚ ਪੱਤਰਕਾਰ ਵੀ ਮੌਜੂਦ ਰਹੇ ਸਨ।


author

Tanu

Content Editor

Related News