ਭੋਪਾਲ ਝੀਲ ''ਚ ਪਲਟੀ IPS ਅਫਸਰਾਂ ਨਾਲ ਭਰੀ ਕਿਸ਼ਤੀ, ਟਲਿਆ ਹਾਦਸਾ
Thursday, Feb 20, 2020 - 06:11 PM (IST)

ਭੋਪਾਲ—ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ) ਵਾਟਰ ਸਪੋਰਟਸ ਈਵੈਂਟ ਦੌਰਾਨ ਉਸ ਸਮੇਂ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ ਜਦੋਂ ਇਕ ਕਿਸ਼ਤੀ ਵੱਡੀ ਝੀਲ 'ਚ ਪਲਟ ਗਈ। ਹਾਦਸੇ ਦੌਰਾਨ ਕਿਸ਼ਤੀ 'ਚ ਆਈ.ਪੀ.ਐੱਸ ਅਧਿਕਾਰੀ ਅਤੇ ਉਨ੍ਹਾਂ ਦੇ ਪਰਿਵਾਰ ਮੌਜੂਦ ਸੀ। ਮੌਕੇ 'ਤੇ ਐੱਸ.ਡੀ.ਆਰ.ਐੱਫ ਦੀ ਰੈਸਕਿਊ ਟੀਮ ਨੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਦੱਸਣਯੋਗ ਹੈ ਕਿ ਭੋਪਾਲ 'ਚ 2 ਦਿਨਾਂ ਆਈ.ਪੀ.ਐੱਸ ਮੀਟ 2020 ਚੱਲ ਰਿਹਾ ਹੈ। ਇਸ ਦੇ ਪਹਿਲੇ ਦਿਨ ਪੁਲਸ ਅਧਿਕਾਰੀਆਂ ਨੇ ਆਪਣੇ ਪਰਿਵਾਰਾਂ ਨਾਲ ਮੌਜ ਮਸਤੀ ਕੀਤੀ। ਪੁਲਸ ਅਧਿਕਾਰੀਆਂ ਦੇ ਪਰਿਵਾਰਾਂ ਦੇ ਮੰਨੋਰੰਜਨ ਲਈ ਮੋਤੀਲਾਲ ਨਹਿਰੂ ਸਟੇਡੀਅਮ 'ਚ 'ਫਨ ਗੇਮ' ਦਾ ਆਯੋਜਨ ਕੀਤਾ ਗਿਆ ਸੀ।