ਭੋਪਾਲ ’ਚ ਚੰਡੀਗੜ੍ਹ ਵਰਗਾ MMS ਕਾਂਡ, ਵਾਸ਼ਰੂਮ ’ਚ ਕੱਪੜੇ ਬਦਲ ਰਹੀ ਵਿਦਿਆਰਥਣ ਦੀ ਬਣਾਈ ਵੀਡੀਓ

Sunday, Sep 25, 2022 - 01:22 PM (IST)

ਭੋਪਾਲ- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਵੀ ਚੰਡੀਗੜ੍ਹ ਯੂਨੀਵਰਸਿਟੀ ਦੇ MMS ਕਾਂਡ ਵਰਗਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਗੋਵਿੰਦਪੁਰਾ ਸਥਿਤ ITI ਦੀ ਇਕ ਵਿਦਿਆਰਥਣ ਦੀ ਵਾਸ਼ਰੂਮ ’ਚ 3 ਸਾਬਕਾ ਵਿਦਿਆਰਥੀਆਂ ਨੇ ਅਸ਼ਲੀਲ ਵੀਡੀਓ ਬਣਾਈ ਅਤੇ ਫਿਰ ਉਸ ਲੜਕੀ ਨੂੰ ਬਲੈਕਮੇਲ ਕੀਤਾ। ਇਸ ਮਾਮਲੇ ’ਚ ਅਸ਼ੋਕਾ ਗਾਰਡਨ ਪੁਲਸ ਨੇ 3 ਵਿਦਿਆਰਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ 2 ਮੁਲਜ਼ਮਾਂ ਨੂੰ ਹਿਰਾਸਤ ’ਚ ਵੀ ਲੈ ਲਿਆ ਹੈ, ਜਦਕਿ ਇਕ ਫਰਾਰ ਮੁਲਜ਼ਮ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ- ਯੂਨੀਵਰਸਿਟੀ ’ਚ ਕੁੜੀਆਂ ਦੀ ਇਤਰਾਜ਼ਯੋਗ ਵਾਇਰਲ ਵੀਡੀਓ ਮਾਮਲੇ ’ਚ ਕੇਜਰੀਵਾਲ ਨੇ ਕੀਤਾ ਇਹ ਟਵੀਟ

ਪੀੜਤ ਵਿਦਿਆਰਥਣ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਹ ITI ਗੋਵਿੰਦਪੁਰਾ ’ਚ ਪੜ੍ਹਾਈ ਕਰਦੀ ਹੈ। 17 ਸਤੰਬਰ ਨੂੰ ਉਹ ਵਾਸ਼ਰੂਮ ’ਚ ਕੱਪੜੇ ਬਦਲਣ ਲਈ ਗਈ ਸੀ। ਇਸ ਦੌਰਾਨ ਦੋਸ਼ੀ ਸਾਬਕਾ ਵਿਦਿਆਰਥੀਆਂ- ਰਾਹੁਲ ਯਾਦਵ, ਖੁਸ਼ਬੂ ਠਾਕੁਰ ਅਤੇ ਅਯਾਨ ਨੇ ਉਸ ਦੀ ਵੀਡੀਓ ਬਣਾਈ। ਉਸ ਦੇ ਇਕ ਦੋਸਤ ਨੇ 20 ਸਤੰਬਰ ਨੂੰ ਉਸ ਨੂੰ ਅਸ਼ਲੀਲ ਵੀਡੀਓ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਸ ਨੇ ਵਿਦਿਆਰਥੀਆਂ ਨੂੰ ਪੁੱਛਿਆ ਤਾਂ ਉਹ ਮੰਨ ਗਏ ਕਿ ਉਨ੍ਹਾਂ ਨੇ ਵੀਡੀਓ ਬਣਾਈ ਹੈ। 

ਇਹ ਵੀ ਪੜ੍ਹੋ- ਮੋਹਾਲੀ ਦੀ ਯੂਨੀਵਰਸਿਟੀ 'ਚ 60 ਕੁੜੀਆਂ ਦੀ ਨਹਾਉਂਦੀਆਂ ਦੀ ਵੀਡੀਓ ਵਾਇਰਲ, 8 ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼ (ਵੀਡੀਓ)

ਜਿਸ ਤੋਂ ਬਾਅਦ ਤਿੰਨਾਂ ਸਾਬਕਾ ਵਿਦਿਆਰਥੀਆਂ ਨੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਤੋਂ ਪੈਸੇ ਮੰਗੇ। ਤਿੰਨਾਂ ਨੇ ਉਸ ਦੇ ਸਾਹਮਣੇ ਸ਼ਰਤ ਰੱਖੀ ਕਿ ਪੈਸੇ ਦੇ ਤਾਂ ਹੀ ਵੀਡੀਓ ਡਿਲੀਟ ਕਰ ਦੇਵਾਂਗੇ। ਇਸ ਗੱਲ ’ਤੇ ਵਿਦਿਆਰਥਣ ਦੇ ਇਕ ਦੋਸਤ ਨੇ ਵੀਡੀਓ ਵਾਇਰਲ ਕਰਨ ਤੋਂ ਮਨਾ ਕਰਦੇ ਹੋਏ ਦੋਸ਼ੀ ਖੁਸ਼ਬੂ ਠਾਕੁਰ ਨੂੰ 500 ਰੁਪਏ ਦਿੱਤੇ। ਇਸ ਤੋਂ ਬਾਅਦ ਉਹ ਤਿੰਨੋਂ ਹੋਰ ਪੈਸੇ ਮੰਗ ਰਹੇ ਸਨ। ਉਨ੍ਹਾਂ ਧਮਕੀ ਦਿੱਤੀ ਕਿ ਪੈਸੇ ਨਹੀਂ ਦਿੱਤੇ ਤਾਂ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦੇਵਾਂਗੇ।

ਅਸ਼ੋਕਾ ਗਾਰਡਨ ਪੁਲਸ ਨੇ ਪੀੜਤ ਵਿਦਿਆਰਥਣ ਦੇ ਬਿਆਨ ਦਰਜ ਕੀਤੇ, ਜਿੱਥੇ ਉਸ ਨੇ ਪਿਪਲਾਨੀ ਥਾਣੇ ’ਚ ਦਿੱਤੇ ਬਿਆਨ ਨੂੰ ਦੁਹਰਾਇਆ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣ ਨੇ ਵੀਡੀਓ ਨਹੀਂ ਦੇਖੀ ਹੈ। ਉਸ ਦੇ ਦੋਸਤ ਨੇ ਜਿਵੇਂ ਉਸ ਨੂੰ ਦੱਸਿਆ, ਉਹ ਮੰਨ ਗਈ। ਵਿਦਿਆਰਥਣ ਨੇ ਦੱਸਿਆ ਕਿ ਤਿੰਨੋਂ ਦੋਸ਼ੀ ਅਕਸਰ ITI ਕੈਂਪਸ ’ਚ ਘੁੰਮਦੇ ਰਹਿੰਦੇ ਹਨ। ਓਧਰ ਆਈ. ਟੀ. ਆਈ. ਦੇ ਪ੍ਰਿੰਸੀਪਲ ਸ਼੍ਰੀਕਾਂਤ ਗੋਲਾਇਤ ਨੇ ਦੱਸਿਆ ਕਿ ਕਾਲਜ ’ਚ ਪੂਜਾ ਸੀ, ਜੋ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ 2 ਵਜੇ ਤੱਕ ਚੱਲੀ। ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾਂ ਨੂੰ ਪੀੜਤਾ ਜਾਂ ਕਿਸੇ ਹੋਰ ਵਿਦਿਆਰਥਣ ਤੋਂ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।

ਇਹ ਵੀ ਪੜ੍ਹੋ- PFI ਨੇ ਰਚੀ ਸੀ PM ਮੋਦੀ ’ਤੇ ਹਮਲੇ ਦੀ ਸਾਜਿਸ਼, ਨਾਪਾਕ ਮਨਸੂਬਿਆਂ ’ਤੇ ED ਦਾ ਸਨਸਨੀਖੇਜ਼ ਖ਼ੁਲਾਸਾ


Tanu

Content Editor

Related News