ਇੰਜੀਨੀਅਰਿੰਗ ਪਾਸ ਲਈ ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ, ਜਲਦੀ ਕਰੋ ਅਪਲਾਈ

Wednesday, Apr 17, 2019 - 11:20 AM (IST)

ਨਵੀਂ ਦਿੱਲੀ-ਭਾਰਤ ਹੈਵੀ ਇਲੈਕਟ੍ਰੋਨਿਕ ਲਿਮਟਿਡ (BHEL) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 145

ਅਹੁਦਿਆਂ ਦਾ ਵੇਰਵਾ- ਇੰਜੀਨੀਅਰਿੰਗ ਅਤੇ ਕਾਰਜਕਾਰੀ ਟ੍ਰੇਨੀ 

ਆਖਰੀ ਤਾਰੀਕ- 6 ਮਈ, 2019

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਅਪਲਾਈ ਕਰਨ ਲਈ ਇੰਜੀਨੀਅਰਿੰਗ ਟ੍ਰੇਨੀ ਅਹੁਦੇ ਲਈ ਬੀ. ਟੈੱਕ (B.Tech) ਅਤੇ ਬੀ. ਈ (BE) ਦੀ ਡਿਗਰੀ ਪਾਸ ਕੀਤੀ ਹੋਵੇ ਅਤੇ ਕਾਰਜਕਾਰੀ ਟ੍ਰੇਨੀ ਲਈ ਗ੍ਰੈਜੂਏਸ਼ਨ, PG ਡਿਪਲੋਮਾ, CA, ICWA ਅਤੇ MSW ਦੀ ਡਿਗਰੀ ਪਾਸ ਕੀਤੀ ਹੋਵੇ।

ਚੋਣ ਪ੍ਰਕਿਰਿਆ- ਉਮੀਦਵਾਰਾਂ ਦੀ ਪਹਿਲਾਂ ਕੰਪਿਊਟਰ ਪ੍ਰੀਖਿਆ ਹੋਵੇਗੀ ਅਤੇ ਫਿਰ ਇੰਟਰਵਿਊ ਹੋਵੇਗੀ। 

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.bhel.com/ ਪੜ੍ਹੋ।


Iqbalkaur

Content Editor

Related News