ਪ੍ਰਧਾਨ ਮੰਤਰੀ ਮੋਦੀ ਦੀਆਂ ਗੱਲਾਂ ਤੋਂ ਸੰਤੁਸ਼ਟ ਨਹੀਂ ਦਿਖੇ ਕਿਸਾਨ, ਹੁਣ ਲਗਾਏ ਇਹ ਵੱਡੇ ਦੋਸ਼

Friday, Dec 18, 2020 - 05:08 PM (IST)

ਪ੍ਰਧਾਨ ਮੰਤਰੀ ਮੋਦੀ ਦੀਆਂ ਗੱਲਾਂ ਤੋਂ ਸੰਤੁਸ਼ਟ ਨਹੀਂ ਦਿਖੇ ਕਿਸਾਨ, ਹੁਣ ਲਗਾਏ ਇਹ ਵੱਡੇ ਦੋਸ਼

ਨਵੀਂ ਦਿੱਲੀ– ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 23 ਦਿਨਾਂ ਤੋਂ ਅੰਦੋਲਨ ’ਤੇ ਬੈਠੇ ਕਿਸਾਨਾਂ ਨੂੰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸੰਬੋਧਿਤ ਕੀਤਾ ਹੈ। ਮੱਧ-ਪ੍ਰਦੇਸ਼ ’ਚ ਪੀ.ਐੱਮ. ਮੋਦੀ ਦੇ ਸੰਬੋਧਨ ਤੋਂ ਬਾਅਦ ਹੁਣ ਕਿਸਾਨਾਂ ਵਲੋਂ ਪ੍ਰਤੀਕਿਰਿਆ ਵੀ ਆ ਗਈ ਹੈ। ਪ੍ਰਧਾਨ ਮੰਤਰੀ ਦੀਆਂ ਗੱਲਾਂ ਤੋਂ ਨਾ ਸਿਰਫ ਕਿਸਾਨਾਂ ਨੇ ਅਸੰਤੁਸ਼ਟੀ ਜ਼ਾਹਿਰ ਕੀਤਾ ਹੈ ਸਗੋਂ ਕਿਸਾਨ ਸੰਬੋਧਨ ’ਚ ਕਹੀਆਂ ਗਈਆਂ ਗੱਲਾਂ ਨੂੰ ਲੈ ਕੇ ਵੱਡੇ ਦੋਸ਼ ਵੀ ਲਗਾਏ ਹਨ। 

ਇਹ ਵੀ ਪੜ੍ਹੋ– ਮੁੜ ਸੁਰਖ਼ੀਆਂ 'ਚ 'ਬਾਬਾ ਕਾ ਢਾਬਾ' ਵਾਲਾ ਬਾਬਾ, ਕਿਹਾ-ਮਿਲ ਰਹੀ ਜਾਨੋ ਮਾਰਨ ਦੀ ਧਮਕੀ

ਗੰਨਾ ਕਿਸਾਨਾਂ ਨੂੰ 16 ਕਰੋੜ ਦੀ ਮਦਦ ਦੇਣ ਦੀ ਗੱਲ ਸਭ ਤੋਂ ਵੱਡਾ ਝੂਠ
ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਕੇਸ਼ ਟਿਕੈਤ ਨੇ ਦੋਸ਼ ਲਗਾਇਆ ਹੈ ਕਿ ਮੋਦੀ ਜੀ ਦੇ ਸੰਬੋਧਨ ’ਚ ਸਭ ਤੋਂ ਵੱਡਾ ਝੂਠ ਇਹ ਹੈ ਕਿ ਗੰਨਾ ਕਿਸਾਨਾਂ ਨੂੰ 16 ਕਰੋੜ ਦੀ ਮਦਦ ਕੀਤੀ ਜਾ ਰਹੀ ਹੈ। ਇਹ ਮਦਦ ਨਹੀਂ ਸ਼ੂਗਰ ਮਿਲ ’ਤੇ ਕਿਸਾਨਾਂ ਦਾ ਬਕਾਇਆ ਹੈ, ਉਸ ਦਾ ਭੁਗਤਾਨ ਸ਼ੂਗਰ ਮਿਲ ਨੂੰ ਕਰਨਾ ਸੀ। ਜੇਕਰ ਸਰਕਾਰ ਉਸ ਨੂੰ ਦੇ ਰਹੀ ਹੈ ਤਾਂ ਸ਼ੂਗਰ ਮਿਲਾਂ ਨੂੰ ਮਦਦ ਮਿਲ ਰਹੀ ਹੈ ਨਾ ਕਿ ਕਿਸਾਨਾਂ ਨੂੰ। ਉਥੇ ਹੀ ਸਰਕਾਰ ਜੇਕਰ ਇਸ ਨੂੰ ਇੰਸੈਂਟਿਵ ਦੇ ਰੂਪ ’ਚ ਦਿੰਦੀ ਹੈ ਤਾਂ ਕਿਸਾਨਾਂ ਨੂੰ ਕੋਈ ਲਾਭ ਹੁੰਦਾ। 

ਇਹ ਵੀ ਪੜ੍ਹੋ– ਵੱਡੀ ਖ਼ਬਰ! 1 ਜਨਵਰੀ 2021 ਤੋਂ ਇਨ੍ਹਾਂ ਸਮਾਰਟਫੋਨਾਂ ’ਤੇ ਨਹੀਂ ਚੱਲੇਗਾ WhatsApp

ਕਿਸਾਨਾਂ ਨੂੰ ਨਹੀਂ ਮੋਦੀ ਜੀ ਖੇਤੀ ਵਪਾਰ ਨੂੰ ਉਤਸ਼ਾਹ ਦੇ ਰਹੇ ਹਨ
ਮੋਦੀ ਜੀ ਭੰਡਾਰਨ ਦੇ ਢਾਂਚੇ ਦੀ ਗੱਲ ਕਰ ਰਹੇ ਹਨ ਪਰ ਅਪੀਲ ਕਾਰਪੋਰੇਟ ਨੂੰ ਕੀਤੀ ਜਾ ਰਹੀ ਹੈ। ਇਸ ਦਾ ਮਤਲਬ ਸਰਕਾਰ ਕਿਸਾਨਾਂ ਨੂੰ ਨਹੀਂ ਐਗਰੀ ਬਿਜ਼ਨੈੱਸ ਨੂੰ ਉਤਸ਼ਾਹ ਦੇ ਰਹੀ ਹੈ, ਖੇਤੀ ’ਚ ਨਿੱਜੀਕਰਣ ਨੂੰ ਉਤਸ਼ਾਹ ਦੇ ਰਹੀ ਹੈ। ਟਿਕੈਤ ਨੇ ਅੱਗੇ ਕਿਹਾ ਕਿ ਨਵੀਆਂ ਕੰਪਨੀਆਂ ਦੇ ਨਿੱਜੀਕਰਣ ਤੋਂ ਬਾਅਦ ਮੋਦੀ ਸਰਕਾਰ ਦੀ ਨਜ਼ਰ ਹੁਣ ਖੇਤੀ ਦੇ ਨਿੱਜੀਕਰਣ ’ਤੇ ਹੈ।  

ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ

ਸਵਾਮੀਨਾਥਨ ਕਮੇਟੀ ਦੀ ਸਿਫਾਰਿਸ਼ ਲਾਗੂ ਕਰਨ ਦੀ ਗੱਲ ਬਿਲਕੁਲ ਝੂਠ
ਰਕੇਸ਼ ਟਿਕੈਤ ਨੇ ਪੀ.ਐੱਮ.ਮੋਦੀ ਦੀ ਗੱਲ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਕਿਸਾਨਾਂ ਨਾਲ ਚਰਾਚ ਦੀ ਗੱਲ ਗਲਤ ਹੈ। ਕਿਸਾਨ ਸੰਗਠਨਾਂ ਨਾਲ ਕਾਨੂੰਨ ਨੂੰ ਲੈ ਕੇ ਕੋਈ ਚਰਚਾ ਨਹੀਂ ਕੀਤੀ ਗਈ। ਟਿਕੈਤ ਨੇ ਇਹ ਵੀ ਕਿਹਾ ਕਿ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਦਾ ਦਾਅਵਾ ਬਿਲਕੁਲ ਝੂਠ ਹੈ। ਸਵਾਮੀਨਾਥਨ ਦੀ ਸਿਫਾਰਿਸ਼ ’ਚ ਲਾਗਤ ’ਚ C2+ 50% ਜੋੜ ਕੇ ਦੇਣ ਦੀ ਹੈ ਪਰ ਸਰਕਾਰ ਨੇ ਫਾਰਮੂਲਾ ਬਦਲ ਕੇ A2+FL ਕਰ ਦਿੱਤਾ ਹੈ ਜਿਸ ਨਾਲ ਕਿਸਾਨਾਂ ਦਾ ਹੱਕ ਮਾਰਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ

ਸਾਨੂੰ 500 ਰੁਪਏ ਮਹੀਨਾ ਦੀ ਭੀਖ ਨਹੀਂ ਸਮਰਥਨ ਮੁੱਲ ਦਾ ਹੱਕ ਚਾਹੀਦਾ ਹੈ
ਰਕੇਸ਼ ਟਿਕੈਤ ਨੇ ਕਿਹਾ ਕਿ ਸਾਨੂੰ 500 ਰੁਪਏ ਮਹੀਨਾ ਦੀ ਭੀਖ ਨਹੀਂ ਸਮਰਥਨ ਮੁੱਲ ਦਾ ਹੱਕ ਚਾਹੀਦਾ ਹੈ। ਕਿਸਾਨ ਨੇਤਾ ਕਹਿੰਦੇ ਹਨ ਕਿ ਯੂਰੀਆ ਦਾ 5 ਕਿਲੋ ਭਾਰ ਘਟਾਇਆ ਜਿਸ ਨਾਲ ਕਿਸਾਨ ਦਾ ਨੁਕਸਾਨ ਹੋਇਆ। ਸ਼ਹਿਦ ਦਾ ਕਿਸਾਨ ਜੀਵ-ਤਬਦੀਲੀ ਸਰ੍ਹੋਂ ਦਾ ਵਿਰੋਧ ਕਰ ਰਿਹਾ ਹੈ ਪਰ ਮੋਦੀ ਸਰਕਾਰ ਅੱਗੇ ਵਧ ਰਹੀ ਹੈ। ਖੇਤੀ ਸੁਧਾਰ ਨਾਲ ਕਿਸਾਨਾਂ ਦਾ ਕੀ ਲਾਭ ਹੋਵੇਗਾ ਅੱਜ ਸੰਬੋਧਨ ’ਚ ਇਹ ਵੀ ਨਹੀਂ ਦੱਸਿਆ ਗਿਆ। 

ਨੋਟ: ਇਸ ਖ਼ਬਰ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Rakesh

Content Editor

Related News