ਆਖ਼ਰੀ ਪੜਾਅ ਵੱਲ 'ਭਾਰਤ ਜੋੜੋ ਯਾਤਰਾ', ਰਾਹੁਲ ਗਾਂਧੀ ਨੇ ਹਿਮਾਚਲ 'ਚ ਕੀਤੀ ਐਂਟਰੀ

Wednesday, Jan 18, 2023 - 10:39 AM (IST)

ਆਖ਼ਰੀ ਪੜਾਅ ਵੱਲ 'ਭਾਰਤ ਜੋੜੋ ਯਾਤਰਾ', ਰਾਹੁਲ ਗਾਂਧੀ ਨੇ ਹਿਮਾਚਲ 'ਚ ਕੀਤੀ ਐਂਟਰੀ

ਸ਼ਿਮਲਾ- 'ਭਾਰਤ ਜੋੜੋ ਯਾਤਰਾ' ਆਪਣੇ ਆਖ਼ਰੀ ਪੜਾਅ 'ਤੇ ਪਹੁੰਚ ਗਈ ਹੈ। ਜੰਮੂ-ਕਸ਼ਮੀਰ ਵਿਚ ਐਂਟਰ ਹੋਣ ਤੋਂ ਪਹਿਲਾਂ ਰਾਹੁਲ ਗਾਂਧੀ ਅੱਜ ਪੰਜਾਬ ਤੋਂ ਸਿੱਧੇ ਹਿਮਾਚਲ ਪ੍ਰਦੇਸ਼ ਵਿਚ ਐਂਟਰ ਕਰ ਗਏ ਹਨ। ਯਾਤਰਾ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿਚ ਬੁੱਧਵਾਰ ਸਵੇਰੇ ਹਿਮਾਚਲ ਪ੍ਰਦੇਸ਼ ਵਿਚ ਐਂਟਰੀ ਕੀਤੀ। ਇੱਥੇ ਕਰੀਬ 24 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੇ। ਜਾਣਕਾਰੀ ਮੁਤਾਬਕ ਯਾਤਰਾ ਦਾ ਅੱਜ 128ਵਾਂ ਦਿਨ ਹੈ। ਯਾਤਰਾ ਹਿਮਾਚਲ ਪ੍ਰਦੇਸ਼ ਸਰਹੱਦ 'ਤੇ ਸਵੇਰੇ ਕਰੀਬ 7 ਵਜੇ ਘਾਟੋਟਾ ਤੋਂ ਸ਼ੁਰੂ ਹੋਈ। 

ਇਹ ਵੀ ਪੜ੍ਹੋ-  ਹੁਸ਼ਿਆਰਪੁਰ : ਰਾਹੁਲ ਗਾਂਧੀ ਦੀ ਸੁਰੱਖਿਆ ਤੋੜ ਦਾਖਲ ਹੋਇਆ ਨੌਜਵਾਨ, ਫਿਰ ਜੋ ਹੋਇਆ ਦੇਖ ਸਭ ਹੋਏ ਹੈਰਾਨ

PunjabKesari

ਕੜਾਕੇ ਦੀ ਠੰਡ ਦਰਮਿਆਨ ਇਸ ਯਾਤਰਾ ਵਿਚ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਡਿਪਟੀ ਸੀ. ਐੱਮ. ਮੁਕੇਸ਼ ਅਗਨੀਹੋਤਰੀ, ਪ੍ਰਦੇਸ਼ ਪ੍ਰਧਾਨ ਪ੍ਰਤਿਭਾ ਸਿੰਘ ਤੋਂ ਇਲਾਵਾ ਤਮਾਮ ਵਿਧਾਇਕਾਂ ਅਤੇ ਪਾਰਟੀ ਵਰਕਰ ਨੇ ਇੰਦੌਰਾ ਕੋਲ ਮਾਨਸੇਰ ਟੋਲ ਪਲਾਜ਼ਾ 'ਤੇ ਯਾਤਰਾ ਦਾ ਸਵਾਗਤ ਕੀਤਾ। ਯਾਤਰਾ ਇੰਦੌਰਾ ਤੋਂ ਲੰਘਦੇ ਹੋਏ ਕਾਂਗੜਾ ਜਾਵੇਗੀ। ਇਸ ਤੋਂ ਬਾਅਦ ਵਾਪਸ ਪੰਜਾਬ ਦੇ ਪਠਾਨਕੋਟ ਜਾਣਗੇ।

ਇਹ ਵੀ ਪੜ੍ਹੋ- MA ਇੰਗਲਿਸ਼ ਕਰਨ ਤੋਂ ਬਾਅਦ ਬਣੀ 'ਚਾਹਵਾਲੀ', ਬ੍ਰਿਟਿਸ਼ ਕੌਂਸਲ ਦੀ ਨੌਕਰੀ ਛੱਡ ਖੋਲ੍ਹੀ ਚਾਹ ਦੀ ਦੁਕਾਨ

PunjabKesari

ਰਾਹੁਲ ਨੇ ਇਸ ਦੌਰਾਨ ਭਾਜਪਾ ਅਤੇ ਰਾਸ਼ਟਰੀ ਸੋਇਮ-ਸੇਵਕ ਸੰਘ (RSS) 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਯਾਤਰਾ ਵਿਚ ਸ਼ਾਮਲ ਲੋਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਕੇਂਦਰ ਦੀਆਂ ਨੀਤੀਆਂ ਨੋਟਬੰਦੀ, ਜੀ. ਐੱਸ. ਟੀ. ਅਤੇ ਖੇਤੀ ਵਿਰੋਧੀ ਕਾਨੂੰਨ ਦਾ ਮਕਸਦ ਤਿੰਨ-ਚਾਰ ਅਰਬਪਤੀਆਂ ਨੂੰ ਫਾਇਦਾ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ, ਨੌਜਵਾਨਾਂ ਅਤੇ ਮਜ਼ਦੂਰਾਂ ਦੀ ਭਲਾਈ ਉਨ੍ਹਾਂ ਦੇ ਏਜੰਡੇ ਵਿਚ ਸ਼ਾਮਲ ਨਹੀਂ ਹੈ।

ਇਹ ਵੀ ਪੜ੍ਹੋ-  ਮੱਧ ਪ੍ਰਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਹੱਥ 'ਡੋਨੇਟ', 18 ਸਾਲਾ ਕੁੜੀ ਲਈ ਖੁੱਲ੍ਹੇਗੀ ਜ਼ਿੰਦਗੀ ਦੀ ਨਵੀਂ ਰਾਹ

PunjabKesari
 


author

Tanu

Content Editor

Related News