ਰਾਹੁਲ ਬੋਲੇ- BJP-RRS ਦੇ ਨੇਤਾ ਮੇਰੇ ਗੁਰੂ ਹਨ, ਮੈਨੂੰ ਦੇ ਰਹੇ ਨੇ ਚੰਗੀ ਟ੍ਰੇਨਿੰਗ

12/31/2022 1:36:01 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ 'ਭਾਰਤ ਜੋੜੋ ਯਾਤਰਾ' ਸਫ਼ਲ ਰਹੀ ਹੈ ਅਤੇ ਉਨ੍ਹਾਂ ਦੀ ਟੀਚਾ ਦੇਸ਼ ਨੂੰ ਇਕ ਨਵਾਂ ਦ੍ਰਿਸ਼ਟੀਕੋਣ ਦੇਣ ਦਾ ਹੈ। ਦਿੱਲੀ ਵਿਚ 9ਵੀਂ ਪ੍ਰੈੱਸ ਕਾਨਫੰਰਸ ਨੂੰ ਸੰਬੋਧਿਤ ਕਰਦਿਆਂ ਰਾਹੁਲ ਨੇ ਕਿਹਾ ਕਿ 'ਭਾਰਤ ਜੋੜੋ ਯਾਤਰਾ' ਦੇਸ਼ 'ਚ ਵਧ ਰਹੀ ਨਫ਼ਰਤ, ਡਰ ਅਤੇ ਅਹਿੰਸਾ ਖ਼ਿਲਾਫ਼ ਹੈ। 'ਭਾਰਤ ਜੋੜੋ ਯਾਤਰਾ', ਦੇਸ਼ ਦੀ ਆਵਾਜ਼ ਹੈ। 

ਇਹ ਵੀ ਪੜ੍ਹੋ-  ਕਮਲਨਾਥ ਦਾ ਦਾਅਵਾ; ਰਾਹੁਲ ਗਾਂਧੀ ਹੋਣਗੇ 2024 'ਚ ਪੀ. ਐੱਮ. ਅਹੁਦਾ ਦਾ ਚਿਹਰਾ

ਭਾਜਪਾ ਅਤੇ ਆਰ. ਐੱਸ. ਐੱਸ. ਦੇ ਨੇਤਾ ਮੇਰੇ ਗੁਰੂ-

ਪ੍ਰੈੱਸ ਕਾਨਫੰਰਸ ਦੌਰਾਨ ਰਾਹੁਲ ਨੇ ਭਾਜਪਾ ਅਤੇ ਆਰ. ਐੱਸ. ਐੱਸ. ਦੇ ਨੇਤਾਵਾਂ ਨੂੰ ਆਪਣਾ ਗੁਰੂ ਦੱਸਿਆ। ਉਨ੍ਹਾਂ ਕਿਹਾ ਕਿ ਮੇਰੇ 'ਤੇ ਹਮਲਾ ਕਰਨ ਵਾਲੇ ਆਰ. ਐੱਸ. ਐੱਸ.-ਭਾਜਪਾ ਦੇ ਦੋਸਤਾਂ ਦਾ ਧੰਨਵਾਦ ਹੈ। ਮੈਂ ਚਾਹੁੰਦਾ ਹਾਂ ਕਿ ਮੇਰੇ 'ਤੇ ਹੋਰ ਹਮਲੇ ਕਰੋ। ਮੈਂ ਉਨ੍ਹਾਂ ਨੂੰ ਗੁਰੂ ਮੰਨਦਾ ਹਾਂ। ਉਨ੍ਹਾਂ ਨੇ ਮੈਨੂੰ ਸਿਖਾਇਆ ਕਿ ਸਿਆਸਤ ਵਿਚ ਕੀ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਮੈਨੂੰ ਚੰਗੀ ਟ੍ਰੇਨਿੰਗ ਦੇ ਰਹੇ ਹਨ।

 

ਸਰਕਾਰ ਦੀਆਂ ਨਾਕਾਮੀਆਂ ਦੇ ਕਈ ਮੁੱਦੇ

ਰਾਹੁਲ ਨੇ ਕਿਹਾ ਕਿ ਸਰਕਾਰ ਦੀਆਂ ਨਾਕਾਮੀਆਂ ਦੇ ਕਈ ਮੁੱਦੇ ਹਨ। ਬੇਰੁਜ਼ਗਾਰੀ, ਮਹਿੰਗਾਈ ਵਰਗੇ ਮੁੱਦੇ ਹਨ ਪਰ ਯਾਤਰਾ ਜ਼ਰੀਏ ਮੇਰਾ ਟੀਚਾ ਦੇਸ਼ ਨੂੰ ਬਦਲ ਦੇਣਾ ਹੈ, ਅਸੀਂ ਦੇਸ਼ ਨੂੰ ਜਿਊਣ ਦਾ ਨਵਾਂ ਤਰੀਕਾ ਦੇਣਾ ਚਾਹੁੰਦੇ ਹਾਂ। ਅਸੀਂ ਆਪਣੇ ਨਾਲ ਜੁੜਨ ਨਾਲ ਕਿਸੇ ਨੂੰ ਨਹੀਂ ਰੋਕਾਂਗੇ। ਅਸੀਂ ਮੁਹੱਬਤ ਦਾ ਹਿੰਦੁਸਤਾਨ ਬਣਾਉਣਾ ਚਾਹੁੰਦੇ ਹਾਂ।

ਇਹ ਵੀ ਪੜ੍ਹੋ- ਸਰਦ ਰੁੱਤ ਸੈਸ਼ਨ 'ਚ ਪੰਜਾਬ ਲਈ ਰਾਘਵ ਚੱਢਾ ਨੇ ਲਗਾਇਆ ਸੈਂਕੜਾ, 100 ਫ਼ੀਸਦੀ ਰਹੀ ਹਾਜ਼ਰੀ

ਆਪਣੀ ਸੁਰੱਖਿਆ 'ਤੇ ਕੇਂਦਰ ਸਰਕਾਰ ਨੂੰ ਘੇਰਿਆ

ਯਾਤਰਾ ਦੀ ਸੁਰੱਖਿਆ ਵਿਚ ਚੂਕ ਨਾਲ ਜੁੜੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਭਾਜਪਾ ਨੇਤਾ ਅਤੇ ਉਨ੍ਹਾਂ ਦੀ ਸੁਰੱਖਿਆ ਨਾਲ ਜੁੜੇ ਵਿਸ਼ੇ 'ਤੇ ਸਰਕਾਰ ਦਾ ਵੱਖਰਾ-ਵੱਖਰਾ ਮਾਪਦੰਡ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਦੀ ਭਰਮ ਵਾਲੀ ਵਿਦੇਸ਼ ਨੀਤੀ ਹੈ। ਸਰਕਾਰ ਚਾਹੁੰਦੀ ਹੈ ਕਿ ਯਾਤਰਾ ਮੈਂ ਬੁਲੇਟ ਪਰੂਫ ਗੱਡੀ 'ਚ ਕਰਾਂ, ਜੋ ਮੈਨੂੰ ਮਨਜ਼ੂਰ ਨਹੀਂ। ਇਹ ਵੀ ਆਖਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨਿਯਮ ਤੋੜਦਾ ਹੈ।

ਇਹ ਵੀ ਪੜ੍ਹੋ- ਨਵੇਂ ਸਾਲ 'ਤੇ ਮਾਤਾ ਵੈਸ਼ਨੋ ਦੇਵੀ ਭਵਨ 'ਚ ਵਧੇ ਸੁਰੱਖਿਆ ਦੇ ਇੰਤਜ਼ਾਮ, ਇਸ ਕਾਰਡ ਦੇ ਬਿਨਾਂ ਨਹੀਂ ਹੋਣਗੇ ਦਰਸ਼ਨ


Tanu

Content Editor

Related News