ਮੁੰਬਈ ''ਚ ਰਹਿੰਦਾ ਹੈ ਦੁਨੀਆ ਦਾ ਸਭ ਤੋਂ ਅਮੀਰ ਭਿਖਾਰੀ, ਕੁੱਲ ਜਾਇਦਾਦ 7.5 ਕਰੋੜ ਰੁਪਏ, ਜਾਣੋ ਰੋਜ਼ ਦੀ ਕਮਾਈ

Saturday, Jul 08, 2023 - 12:26 PM (IST)

ਮੁੰਬਈ ''ਚ ਰਹਿੰਦਾ ਹੈ ਦੁਨੀਆ ਦਾ ਸਭ ਤੋਂ ਅਮੀਰ ਭਿਖਾਰੀ, ਕੁੱਲ ਜਾਇਦਾਦ 7.5 ਕਰੋੜ ਰੁਪਏ, ਜਾਣੋ ਰੋਜ਼ ਦੀ ਕਮਾਈ

ਮੁੰਬਈ- ਰੋਜ਼ਾਨਾ ਤੁਸੀਂ ਸੜਕ, ਫੁੱਟਪਾਥ, ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਸਮੇਤ ਕਈ ਥਾਵਾਂ 'ਤੇ ਭਿਖਾਰੀਆਂ ਨੂੰ ਦੇਖਦੇ ਹੋ ਜੋ ਕਿ ਭੀਖ ਮੰਗ ਕੇ ਆਪਣਾ ਜੀਵਨ ਬਿਤਾ ਰਹੇ ਹਨ। 2 ਸਮੇਂ ਦੀ ਰੋਟੀ ਲਈ ਮਿਹਨਤ ਕਰ ਰਹੇ ਇਨ੍ਹਾਂ ਭਿਖਾਰੀਆਂ ਨੂੰ ਦੇਖ ਕੇ ਕੁਝ ਲੋਕ ਇਨ੍ਹਾਂ ਨੂੰ ਪੈਸੇ ਦੇ ਕੇ ਮਦਦ ਵੀ ਕਰਦੇ ਹਨ ਪਰ ਤੁਹਾਨੂੰ ਇਹ ਗੱਲ ਜਾਣ ਕੇ ਹੈਰਾਨੀ ਹੋਵੇਗੀ ਕਿ ਕੁਝ ਲੋਕਾਂ ਨੇ ਭੀਖ ਮੰਗਣ ਦੇ ਫ਼ਾਇਦੇ ਨੂੰ ਆਪਣਾ ਪੇਸ਼ਾ ਬਣਾ ਲਿਆ ਹੈ। ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦਾ ਸਭ ਅਮੀਰ ਭਿਖਾਰੀ ਕੌਣ ਹੈ ਅਤੇ ਕਿੱਥੇ ਰਹਿੰਦਾ ਹੈ? ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਦੁਨੀਆ ਦੇ ਇਸ ਅਮੀਰ ਭਿਖਾਰੀ ਬਾਰੇ...
ਦੁਨੀਆ ਦੇ ਸਭ ਤੋਂ ਅਮੀਰ ਭਿਖਾਰੀ ਦਾ ਨਾਮ ਭਰਤ ਜੈਨ ਹੈ, ਜੋ ਕਿ ਮੁੰਬਈ 'ਚ ਰਹਿੰਦਾ ਹੈ। ਇਹ ਮੁੰਬਈ ਦੀਆਂ ਸੜਕਾਂ 'ਤੇ ਭੀਖ ਮੰਗਦਾ ਹੈ। ਗਰੀਬੀ ਕਾਰਨ ਬਚਪਨ 'ਚ ਭਰਤ ਜੈਨ ਦੀ ਪੜ੍ਹਾਈ ਪੂਰੀ ਨਾ ਹੋ ਸਕੀ ਅਤੇ ਉਸ ਨੇ ਮੁੰਬਈ 'ਚ ਭੀਖ ਮੰਗਣ ਦਾ ਕੰਮ ਸ਼ੁਰੂ ਕਰ ਦਿੱਤਾ। ਦੁਨੀਆ ਦਾ ਅਮੀਰ ਭਿਖਾਰੀ ਵਿਆਹਿਆ ਹੈ ਅਤੇ ਉਸ ਦੇ ਪਰਿਵਾਰ 'ਚ ਪਤਨੀ, 2 ਬੱਚੇ, ਇਕ ਭਰਾ ਅਤੇ ਪਿਤਾ ਹਨ। ਭਰਤ ਜੈਨ ਚਾਹੁੰਦਾ ਸੀ ਕਿ ਉਸ ਦੇ ਬੱਚੇ ਪੜ੍ਹਾਈ ਕਰਨ ਅਤੇ ਉਸ ਦੇ ਦੋਹਾਂ ਬੱਚਿਆਂ ਨੇ ਸਫ਼ਲਤਾਪੂਰਵਕ ਆਪਣੀ ਸਿੱਖਿਆ ਪੂਰੀ ਕਰ ਲਈ ਹੈ।

ਭਰਤ ਜੈਨ ਦੀ ਕੁੱਲ ਜਾਇਦਾਦ

ਭਰਤ ਜੈਨ ਦੀ ਕੁੱਲ ਜਾਇਦਾਦ 7.5 ਕਰੋੜ ਅਮਰੀਕੀ ਡਾਲਰ ਹੈ। ਉਹ ਭੀਖ ਮੰਗ ਕੇ ਹਰ ਮਹੀਨੇ 60 ਹਜ਼ਾਰ ਤੋਂ 75 ਹਜ਼ਾਰ ਰੁਪਏ ਕਮਾਉਂਦਾ ਹੈ। ਰਿਪੋਰਟਸ ਅਨੁਸਾਰ ਭਰਤ ਜੈਨ ਕੋਲ ਮੁੰਬਈ 'ਚ 1.4 ਕਰੋੜ ਰੁਪਏ ਦੇ 2 ਫਲੈਟ ਹੈ। ਉਸ ਨੇ ਠਾਣੇ 'ਚ 2 ਦੁਕਾਨਾਂ ਵੀ ਖਰੀਦੀਆਂ ਹਨ, ਜਿਸ ਤੋਂ ਉਸ ਨੂੰ 30 ਹਜ਼ਾਰ ਰੁਪਏ ਮਹੀਨਾ ਕਿਰਾਏ ਦੀ ਇਨਕਮ ਹੁੰਦੀ ਹੈ। ਭਾਰਤ ਨੂੰ ਮੁੰਬਈ ਦੇ ਛਤਰਪਤੀ ਸ਼ਿਵਾਜੀ ਟਰਮਿਨਸ ਜਾਂ ਆਜ਼ਾਦ ਮੈਦਾਨ ਇਲਾਕੇ 'ਚ ਭੀਖ ਮੰਗਦਾ ਹੈ। ਇਕ ਪਾਸੇ ਜਿੱਥੇ ਆਦਮੀ 12 ਤੋਂ 14 ਘੰਟੇ ਵੀ ਕੰਮ ਕਰਦੇ ਹਨ, ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਮਹੀਨੇ ਦੇ 8 ਤੋਂ 10 ਹਜ਼ਾਰ ਰੁਪਏ ਮਿਲਦੇ ਹਨ ਤਾਂ ਉੱਥੇ ਹੀ ਭਰਤ ਜੈਨ ਆਪਣੇ ਭੀਖ ਮੰਗਣ ਦੇ ਇਸ ਕੰਮ ਤੋਂ ਇਕ ਹੀ ਦਿਨ 'ਚ 2 ਤੋਂ ਢਾਈ ਹਜ਼ਾਰ ਰੁਪਏ ਕਮਾ ਲੈਂਦੇ ਹਨ। ਭਰਤ ਜੈਨ ਅਤੇ ਉਸ ਦਾ ਪਰਿਵਾਰ ਪਰੇਲ 'ਚ 1ਬੀਐੱਚਕੇ ਡੁਬਲੈਕਸ ਨਿਵਾਸ 'ਚ ਚੰਗੀ ਤਰ੍ਹਾਂ ਨਾਲ ਰਹਿੰਦੇ ਹਨ। ਪਰਿਵਾਰ ਵਾਲੇ ਭਰਤ ਨੂੰ ਭੀਖ ਨਾ ਮੰਗਣ ਦੀ ਸਲਾਹ ਦਿੰਦੇ ਹਨ ਪਰ ਉਹ ਮੰਨਦਾ ਨਹੀਂ ਹੈ ਅਤੇ ਭੀਖ ਮੰਗਣ ਦਾ ਕੰਮ ਜਾਰੀ ਰੱਖੇ ਹੋਏ ਹੈ।


author

DIsha

Content Editor

Related News