ਵੈਕਸੀਨ ਟ੍ਰਾਇਲ ਦੌਰਾਨ ਵਲੰਟੀਅਰ ਦੀ ਮੌਤ ''ਤੇ ਭਾਰਤ ਬਾਇਓਟੈਕ ਨੇ ਦਿੱਤੀ ਸਫਾਈ

01/09/2021 8:02:07 PM

ਨਵੀਂ ਦਿੱਲੀ - ਭਾਰਤ ਬਾਇਓਟੈਕ ਨੇ ਕੋਰੋਨਾ ਦੀ ਵੈਕਸੀਨ ਦੇ ਤੀਸਰੇ ਪੜਾਅ ਦੇ ਟ੍ਰਾਇਲ ਦੌਰਾਨ ਹੋਈ ਭੋਪਾਲ ਦੇ ਇੱਕ ਭਾਗੀਦਾਰ ਦੀ ਮੌਤ 'ਤੇ ਸਫਾਈ ਦਿੱਤੀ ਹੈ। ਦਵਾਈ ਕੰਪਨੀ ਨੇ ਕਿਹਾ ਕਿ ਵਲੰਟੀਅਰ ਨੂੰ ਵੈਕਸੀਨ ਟ੍ਰਾਇਲ ਦੇ ਸਾਰੇ ਨਿਯਮ ਅਤੇ ਸ਼ਰਤਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਸੀ ਅਤੇ ਵੈਕਸੀਨ ਦੇਣ ਦੇ ਅਗਲੇ 7 ਦਿਨਾਂ ਤੱਕ ਕੀਤੀ ਗਈ ਦੇਖਭਾਲ ਵਿੱਚ ਉਸਦਾ ਹਾਲਚਾਲ ਲਿਆ ਗਿਆ ਸੀ। ਉਸ ਦੌਰਾਨ ਕੰਪਨੀ ਨੇ ਉਸਦੀ ਸਿਹਤ ਨੂੰ ਪੂਰੀ ਤਰ੍ਹਾਂ ਫਿਟ ਪਾਇਆ। ਕੰਪਨੀ ਨੇ ਅੱਗੇ ਕਿਹਾ ਕਿ ਭਾਗੀਦਾਰ ਨੇ ਤੀਸਰੇ ਪੜਾਅ ਦੇ ਟ੍ਰਾਇਲ ਲਈ ਕੀਤੇ ਗਏ ਰਜਿਸਟ੍ਰੇਸ਼ਨ ਵਿੱਚ ਟ੍ਰਾਇਲ ਦੇ ਸਾਰੇ ਮਾਨਕਾਂ ਨੂੰ ਪੂਰਾ ਕੀਤਾ ਸੀ।
ਇਹ ਵੀ ਪੜ੍ਹੋ- ਮੱਧ ਪ੍ਰਦੇਸ਼ : ਲਵ ਜਿਹਾਦ ਰੋਕਣ ਲਈ ਸੂਬੇ ਵਿੱਚ ਨਵਾਂ ਕਾਨੂੰਨ ਲਾਗੂ

ਕੀ ਹੈ ਪੂਰਾ ਮਾਮਲਾ
ਤੁਹਾਨੂੰ ਦੱਸ ਦਈਏ ਕਿ ਦਵਾਈ ਕੰਪਨੀ ਭਾਰਤ ਬਾਇਓਟੈਕ ਨੇ ਹਾਲ ਹੀ ਵਿੱਚ ਆਪਣੀ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਤੀਸਰੇ ਪੜਾਅ ਦਾ ਟੈਸਟ ਕੀਤਾ ਸੀ। ਆਪਣੇ ਤੀਸਰੇ ਪੜਾਅ ਦੇ ਟ੍ਰਾਇਲ ਦੌਰਾਨ ਟ੍ਰਾਇਲ ਵਿੱਚ ਸ਼ਾਮਲ ਭੋਪਾਲ ਨਿਵਾਸੀ ਦੀਪਕ ਮਾਰਾਵੀ ਦੀ ਵੈਕਸੀਨ ਲੈਣ ਦੇ 9 ਦਿਨ ਬਾਅਦ ਮੌਤ ਹੋ ਗਈ ਸੀ। ਪੀੜਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਮਾਰਾਵੀ ਦੀ ਮੌਤ ਵੈਕਸੀਨ ਲੈਣ ਨਾਲ ਹੋਈ ਹੈ।

ਉਥੇ ਹੀ, ਖਬਰਾਂ ਦੀ ਮੰਨੀਏ ਤਾਂ ਦੇਸ਼ ਦੇ ਕਰੀਬ 26 ਲੋਕਾਂ 'ਤੇ ਇਹ ਟ੍ਰਾਇਲ ਕੀਤਾ ਗਿਆ ਸੀ, ਜਿਸ ਵਿੱਚ ਦੀਪਕ ਮਾਰਾਵੀ ਵੀ ਸ਼ਾਮਲ ਸੀ। ਹਾਲਾਂਕਿ ਕਿਸੇ ਹੋਰ ਵਿਅਕਤੀ ਨੇ ਵੈਕਸੀਨ ਲੈਣ ਤੋਂ ਬਾਅਦ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦੀ ਗੱਲ ਨਹੀਂ ਕਹੀ ਹੈ। ਉਥੇ ਹੀ ਮਾਰਾਵੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਘਰਵਾਲਿਆਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਕਿ ਉਸ ਨੇ ਕੋਰੋਨਾ ਵੈਕਸੀਨ ਲਈ ਸੀ ਅਤੇ ਉਸਦੇ ਕੋਲੋ ਵੈਕਸੀਨੇਸ਼ਨ ਨਾਲ ਜੁੜਿਆ ਕੋਈ ਕਾਗਜ਼ ਵੀ ਨਹੀਂ ਮਿਲਿਆ ਹੈ। ਉਥੇ ਹੀ ਪੋਸਟਮਾਰਟਮ ਰਿਪੋਰਟ ਵਿੱਚ ਦੀਪਕ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਗਿਆ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।


Inder Prajapati

Content Editor

Related News