ਹਿਮਾਚਲ ’ਚ ਕਦਮ ਰੱਖੇਗੀ ‘ਆਪ’, CM ਦੇ ਗੜ੍ਹ ’ਚ ਕਰਨਗੇ ਰੋਡ ਸ਼ੋਅ, ਕੇਜਰੀਵਾਲ ਅਤੇ ਭਗਵੰਤ ਮਾਨ ਭਰਨਗੇ ਹੁੰਕਾਰ
Sunday, Mar 20, 2022 - 12:36 PM (IST)
ਮੰਡੀ (ਰਜਨੀਸ਼)– ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ (ਆਪ) ਨੇ ਹਿਮਾਚਲ ਵੱਲ ਰੁਖ਼ ਕਰ ਲਿਆ ਹੈ। ‘ਆਪ’ ਪਾਰਟੀ ਨੇ ਹਿਮਾਚਲ ਪ੍ਰਦੇਸ਼ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਜ਼ੋਰ-ਅਜ਼ਮਾਇਸ਼ ਸ਼ੁਰੂ ਕਰ ਦਿੱਤੀ ਹੈ। ‘ਆਪ’ ਪਾਰਟੀ ਨੇ ਭਾਜਪਾ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਗ੍ਰਹਿ ਜ਼ਿਲ੍ਹੇ ਮੰਡੀ ’ਚ ਘੇਰਨ ਦੀ ਰਣਨੀਤੀ ਬਣਾਈ ਹੈ।
ਇਹ ਵੀ ਪੜ੍ਹੋ: PM ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨੂੰ ਤੋਹਫ਼ੇ ’ਚ ਦਿੱਤੀ ‘ਕ੍ਰਿਸ਼ਨ ਪੱਖੀ’, ਜਾਣੋ ਕਿਉਂ ਹੈ ਖ਼ਾਸ
ਮੰਡੀ ’ਚ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਪਾਰਟੀ ਅਹੁਦਾ ਅਧਿਕਾਰੀਆਂ ਨਾਲ ਬੈਠਕ ਕੀਤੀ। ਬੈਠਕ ’ਚ ਫ਼ੈਸਲਾ ਲਿਆ ਗਿਆ ਕਿ 6 ਅਪ੍ਰੈਲ ਨੂੰ ਮੰਡੀ ’ਚ ‘ਆਪ’ ਪਾਰਟੀ ਰੋਡ ਸ਼ੋਅ ਦਾ ਆਯੋਜਨ ਕਰੇਗੀ। ਇਸ ਰੋਡ ਸ਼ੋਅ ’ਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਿੱਸਾ ਲੈਣਗੇ।
ਇਹ ਵੀ ਪੜ੍ਹੋ: ਦਿੱਲੀ ਦੰਗਿਆਂ ’ਚ ਮਾਰੇ ਗਏ IB ਅਧਿਕਾਰੀ ਦੇ ਭਰਾ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ ਦਿੱਤੀ ਸਰਕਾਰੀ ਨੌਕਰੀ
ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ’ਚ ਜੋਸ਼ ਭਰਨ ਅਤੇ ਰੋਡ ਸ਼ੋਅ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦਿੱਲੀ ਦੇ ਸਿਹਤ ਮੰਤਰੀ ਜੈਨ ਮੰਡੀ ਪਹੁੰਚੇ। ਮੰਤਰੀ ਜੈਨ ਨੇ ਦੇਰ ਸ਼ਾਮ ਪਾਰਟੀ ਦੇ ਅਹੁਦਾ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਮੈਂਬਰਸ਼ਿਪ ਮੁਹਿੰਮ ਦੀ ਸਮੀਖਿਆ ਕੀਤੀ। ਅਹੁਦਾ ਅਧਿਕਾਰੀਆਂ ਨੂੰ ਮੈਂਬਰਸ਼ਿਪ ਮੁਹਿੰਮ ਤੇਜ਼ ਕਰਨ ਲਈ ਈਮਾਨਦਾਰ ਲੋਕਾਂ ਨੂੰ ਪਾਰਟੀ ਨਾਲ ਜੋੜਨ ਨੂੰ ਕਿਹਾ। ਸਤੇਂਦਰ ਜੈਨ ਨੇ ਕਿਹਾ ਕਿ ‘ਆਪ’ ਹਿਮਾਚਲ ’ਚ 68 ਸੀਟਾਂ ’ਤੇ ਚੋਣਾਂ ਲੜੇਗੀ। ਉਹ ਦੋ ਦਿਨ ਦੇ ਹਿਮਾਚਲ ਦੌਰੇ ’ਤੇ ਆਏ ਹਨ। ਭਾਜਪਾ ਅਤੇ ਕਾਂਗਰਸ ਦੇ ਕਈ ਵੱਡੇ ਨੇਤਾ ਉਨ੍ਹਾਂ ਦੇ ਸੰਪਰਕ ’ਚ ਹਨ।
ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਖ਼ਿਲਾਫ਼ CM ਭਗਵੰਤ ਮਾਨ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕੇਜਰੀਵਾਲ ਨੇ ਕੀਤਾ ਵੱਡਾ ਦਾਅਵਾ
ਨੋਟ- ਕੀ ਹਿਮਾਚਲ ’ਚ ਵੀ ਚੱਲੇਗਾ ‘ਆਪ’ ਦਾ ਜਾਦੂ, ਕੁਮੈਂਟ ਕਰ ਕੇ ਦੱਸੋ?