105 ਸਾਲ ਦੀ ਉਮਰ ''ਚ ਸਾਖਰਤਾ ਪ੍ਰੀਖਿਆ ਪਾਸ ਕਰਨ ਵਾਲੀ ਭਗੀਰਥੀ ਅੰਮਾ ਦਾ ਦਿਹਾਂਤ

Friday, Jul 23, 2021 - 03:07 PM (IST)

ਕੋਲੱਮ- ਕੇਰਲ 'ਚ ਸਾਖਰਤਾ ਪ੍ਰੀਖਿਆ ਪਾਸ ਕਰਨ ਵਾਲੀ ਸਭ ਤੋਂ ਬਜ਼ੁਰ ਬੀਬੀ ਭਗੀਰਥੀ ਅੰਮਾ ਦਾ ਦਿਹਾਂਤ ਹੋ ਗਿਆ। ਉਹ 107 ਸਾਲ ਦੀ ਸੀ। ਪਰਿਵਾਰਕ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪਰਿਵਾਰਕ ਸੂਤਰਾਂ ਅਨੁਸਾਰ ਬੁਢਾਪੇ 'ਚ ਹੋਣ ਵਾਲੀਆਂ ਸਿਹਤ ਸੰਬੰਧੀ ਪਰੇਸ਼ਾਨੀਆਂ ਕਾਰਨ ਉਨ੍ਹਾਂ ਦਾ ਦਿਹਾਂਤ ਹੋਇਆ। ਉਨ੍ਹਾਂ ਨੇ ਵੀਰਾਵਰ ਦੇਰ ਰਾਤ ਆਪਣੇ ਘਰ 'ਚ ਹੀ ਆਖ਼ਰੀ ਸਾਹ ਲਿਆ। ਭਗੀਰਥੀ ਅੰਮਾ ਨੇ 2 ਸਾਲ ਪਹਿਲਾਂ ਹੀ 105 ਸਾਲ ਦੀ ਉਮਰ 'ਚ ਸਾਖਰਤਾ ਪ੍ਰੀਖਿਆ ਪਾਸ ਕੀਤੀ ਸੀ, ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ ਸੀ। ਕੋਲੱਮ ਜ਼ਿਲ੍ਹੇ ਦੇ ਪ੍ਰਕਕੁਲਮ ਦੀ ਰਹਿਣ ਵਾਲੀ ਭਗੀਰਥੀ ਨੂੰ ਮਹਿਲਾ ਸਸ਼ਕਤੀਕਰਣ ਦੇ ਖੇਤਰ 'ਚ ਉਨ੍ਹਾਂ ਦੇ ਅਸਾਧਾਰਨ ਯੋਗਦਾਨ ਲਈ ਕੇਂਦਰ ਸਰਕਾਰ ਵਲੋਂ ਜਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।

PunjabKesari

ਭਗੀਰਥੀ ਅੰਮਾ ਨੇ 2019 'ਚ ਰਾਜ ਵਲੋਂ ਸੰਚਾਲਤ ਕੇਰਲ ਰਾਜ ਸਾਖਰਤਾ ਮਿਸ਼ਨ (ਕੇ.ਐੱਸ.ਐੱਲ.ਐੱਮ.) ਵਲੋਂ ਆਯੋਜਿਤ ਚੌਥੀ ਜਮਾਤ ਦੀ ਪ੍ਰੀਖਿਆ 'ਚ ਪਾਸ ਹੋ ਕੇ ਸਭ ਤੋਂ ਵੱਡੀ ਉਮਰ ਦੀ ਵਿਦਿਆਰਥਣ ਬਣਨ ਦਾ ਇਤਿਹਾਸ ਰਚਿਆ ਸੀ। ਭਗੀਰਥੀ ਅੰਮਾ ਰਾਜ ਸਾਖਰਤਾ ਮਿਸ਼ਨ ਵਲੋਂ ਕੋਲੱਮ 'ਚ ਆਯੋਜਿਤ ਪ੍ਰੀਖਿਆ 'ਚ ਸ਼ਾਮਲ ਹੋਈ ਸੀ ਅਤੇ ਉਨ੍ਹਾਂ ਨੇ 275 'ਚੋਂ 205 ਅੰਕ ਪ੍ਰਾਪਤ ਕਰ ਕੇ ਕੀਰਤੀਮਾਨ ਸਥਾਪਤ ਕੀਤਾ। ਗਣਿਤ ਵਿਸ਼ੇ 'ਚ ਉਨ੍ਹਾਂ ਨੂੰ ਪੂਰੇ ਅੰਕ ਪ੍ਰਾਪਤ ਹੋਏ ਸਨ। ਦੱਸਣਯੋਗ ਹੈ ਕਿ ਭਗੀਰਥੀ ਅੰਮਾ ਨੂੰ ਪਰਿਵਾਰਕ ਪਰੇਸ਼ਾਨੀਆਂ ਕਾਰਨ 9 ਸਾਲ ਦੀ ਉਮਰ 'ਚ ਆਪਣੀ ਪੜ੍ਹਾਈ ਛੱਡਣੀ ਪਈਸੀ। ਪੜ੍ਹਾਈ ਦੇ ਪ੍ਰਤੀ ਉਨ੍ਹਾਂ ਦੇ ਜੁਨੂੰਨ ਦੀ ਮੋਦੀ ਨੇ ਵੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਬਾਰੇ ਜ਼ਿਕਰ ਕੀਤਾ ਸੀ। ਭਗੀਰਥੀ ਅੰਮਾ ਦੇ ਪਰਿਵਾਰ ਵਾਲਿਆਂ ਅਨੁਸਾਰ 10ਵੀਂ ਜਮਾਤ ਦੀ ਪ੍ਰੀਖਿਆ ਵੀ ਪਾਸ ਕਰਨਾ ਚਾਹੁੰਦੀ ਸੀ।

PunjabKesari


DIsha

Content Editor

Related News