ਗੁਜਰਾਤ ਦੇ ਸਕੂਲਾਂ ’ਚ ਪੜ੍ਹਾਈ ਜਾਏਗੀ ਭਗਵਦ ਗੀਤਾ

Thursday, Feb 08, 2024 - 10:42 AM (IST)

ਗਾਂਧੀਨਗਰ- ਗੁਜਰਾਤ ਵਿਧਾਨ ਸਭਾ ਨੇ ਬੁੱਧਵਾਰ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰ ਕੇ ਸੂਬੇ ਦੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੂੰ ਸਕੂਲਾਂ ਵਿੱਚ ਭਗਵਦ ਗੀਤਾ ਪੜ੍ਹਾਉਣ ਦੇ ਸਿੱਖਿਆ ਵਿਭਾਗ ਦੇ ਹਾਲ ਹੀ ਦੇ ਫੈਸਲੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ -ICC ਦੀ ਟੈਸਟ ਰੈਂਕਿੰਗ 'ਚ ਵਿਰਾਟ ਕੋਹਲੀ ਬਣੇ ਨੰਬਰ ਵਨ ਬੱਲੇਬਾਜ਼
ਜਿੱਥੇ ਆਮ ਆਦਮੀ ਪਾਰਟੀ (ਆਪ) ਨੇ ਮਤੇ ਦਾ ਸਵਾਗਤ ਕੀਤਾ ਅਤੇ ਸਮਰਥਨ ਦਿੱਤਾ, ਉੱਥੇ ਕਾਂਗਰਸ ਦੇ ਮੈਂਬਰਾਂ ਨੇ ਸ਼ੁਰੂ ਵਿੱਚ ਆਪਣਾ ਵਿਰੋਧ ਦਰਜ ਕਰਵਾਇਆ ਪਰ ਬਾਅਦ ਵਿੱਚ ਵੋਟਿੰਗ ਦੌਰਾਨ ਇਸ ਦਾ ਸਮਰਥਨ ਕੀਤਾ। ਇਸ ਪਿੱਛੋਂ ਹਾਊਸ ਵਿੱਚ ਸਰਕਾਰ ਦਾ ਮਤਾ ਸਰਬਸੰਮਤੀ ਨਾਲ ਪਾਸ ਹੋ ਗਿਆ।

ਇਹ ਵੀ ਪੜ੍ਹੋ  ਪੋਂਟਿੰਗ ਮੇਜਰ ਲੀਗ ਕ੍ਰਿਕਟ ’ਚ ਵਾਸ਼ਿੰਗਟਨ ਫ੍ਰੀਡਮ ਦਾ ਮੁੱਖ ਕੋਚ ਬਣਿਆ
ਪਿਛਲੇ ਸਾਲ ਦਸੰਬਰ ’ਚ ਸੂਬੇ ਦੇ ਸਿੱਖਿਆ ਵਿਭਾਗ ਨੇ ਐਲਾਨ ਕੀਤਾ ਸੀ ਕਿ ਅਗਲੇ ਅਕਾਦਮਿਕ ਸਾਲ ਤੋਂ 6ਵੀਂ ਤੋਂ 12ਵੀਂ ਜਮਾਤ ਤੱਕ ਸਕੂਲਾਂ ਵਿੱਚ ਭਗਵਦ ਗੀਤਾ ਦੇ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਨੂੰ ਪੜ੍ਹਾਇਆ ਜਾਵੇਗਾ। ਇਹ ਪ੍ਰਸਤਾਵ ਸਿੱਖਿਆ ਰਾਜ ਮੰਤਰੀ ਪ੍ਰਫੁੱਲ ਪੰਸ਼ੇਰੀਆ ਨੇ ਹਾਊਸ ਵਿੱਚ ਪੇਸ਼ ਕੀਤਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।

 


Aarti dhillon

Content Editor

Related News