ਭਾਗਲਪੁਰ ਮਹਿਲਾ ਕਾਲਜ ’ਚ ਡਰੈਸ ਕੋਡ ਲਾਗੂ; ਵਿਦਿਆਰਥਣਾਂ ਦੇ ਖੁੱਲ੍ਹੇ ਵਾਲਾਂ ਅਤੇ ਸੈਲਫ਼ੀ ਲੈਣ ’ਤੇ ਲੱਗਾ ਬੈਨ
Monday, Aug 23, 2021 - 10:22 AM (IST)
ਪਟਨਾ- ਬਿਹਾਰ ਦੇ ਭਾਗਲਪੁਰ ਵਿਖੇ ਇਕ ਮਹਿਲਾ ਕਾਲਜ ਵਲੋਂ ਵਿਦਿਆਰਥਣਾਂ ਲਈ ਡ੍ਰੈਸ ਕੋਡ ਲਾਗੂ ਕੀਤੇ ਜਾਣ ’ਤੇ ਰੌਲਾ ਪੈ ਗਿਆ ਹੈ। ਭਾਗਲਪੁਰ ਦੇ ਸੁੰਦਰਵਤੀ ਮਹਿਲਾ ਮਹਾਵਿਦਿਆਲਾ ਵਲੋਂ ਡ੍ਰੈਸ ਕੋਡ ਅਧੀਨ ਵਿਦਿਆਰਥਣਾਂ ਨੂੰ ਖੁੱਲੇ ਵਾਲਾਂ ਸਮੇਤ ਕਾਲਜ ਦੇ ਕੰਪਲੈਕਸ ਅੰਦਰ ਦਾਖਲ ਹੋਣ ’ਤੇ ਪਾਬੰਦੀ ਲਾ ਦਿੱਤੀ ਹੈ। ਵਿਦਿਆਰਥਣਾਂ ਕਾਲਜ ਅੰਦਰ ਸੈਲਫੀ ਨਹੀਂ ਲੈ ਸਕਣਗੀਆਂ।
ਇਹ ਵੀ ਪੜ੍ਹੋ: ਭਾਰਤ ਪੁੱਜਦੇ ਹੀ ਰੋ ਪਏ ਅਫ਼ਗਾਨਿਸਤਾਨ ਦੇ ਸਿੱਖ ਸੰਸਦ ਮੈਂਬਰ, ਕਿਹਾ- ‘ਸਭ ਕੁਝ ਖ਼ਤਮ ਹੋ ਗਿਆ’
ਰਾਸ਼ਟਰੀ ਜਨਤਾ ਦਲ ਨਾਲ ਜੁੜੀਆਂ ਵਿਦਿਆਰਥਣਾਂ ਨੇ ਇਸ ਨੂੰ ਤੁਗਲਕੀ ਫਰਮਾਨ ਦੱਸਿਆ ਹੈ। ਕੁਝ ਵਿਦਿਆਰਥਣਾਂ ਨੇ ਇਸ ਦੀ ਤੁਲਨਾ ਸ਼ਰੀਅਤ ਕਾਨੂੰਨ ਨਾਲ ਕੀਤੀ ਹੈ। ਕਾਲਜ ਦੀ ਕਮੇਟੀ ਦੇ ਇਸ ਫੈਸਲੇ ’ਤੇ ਮੋਹਰ ਲੱਗਣ ਪਿੱਛੋਂ ਇਹ ਹੁਕਮ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਰੱਖੜੀ ਮੌਕੇ ਭੈਣ ਨੇ ਭਰਾ ਨੂੰ ਦਿੱਤਾ ਨਾਯਾਬ ਤੋਹਫ਼ਾ, ਕਿਡਨੀ ਦੇ ਕੇ ਬਚਾਈ ਜਾਨ
ਹੁਕਮ ’ਚ ਕਿਹਾ ਗਿਆ ਹੈ ਕਿ ਵਿਦਿਆਰਥਣਾਂ ਇਕ ਜਾਂ ਦੋ ਗੁੱਤਾਂ ਕਰ ਕੇ ਹੀ ਕਾਲਜ ਕੰਪਲੈਕਸ ਅੰਦਰ ਆ ਸਕਣਗੀਆਂ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਨਵੇਂ ਸੈਸ਼ਨ ਤੋਂ ਰਾਇਲ ਬਲਿਊ ਕੁੜਤੀ, ਚਿੱਟੀ ਸਲਵਾਰ, ਚਿੱਟੀ ਚੁੰਨੀ, ਚਿੱਟੀਆਂ ਜੁਰਾਬਾਂ, ਕਾਲੇ ਬੂਟ, ਵਾਲਾਂ ਦੀਆਂ ਇਕ ਜਾਂ ਦੋ ਗੁੱਤਾਂ ਬਣਾਉਣੀਆਂ ਜ਼ਰੂਰੀ ਹਨ। ਸਰਦੀਆਂ ਦੇ ਮੌਸਮ ਵਿਚ ਰਾਇਲ ਬਲਿਊ ਬਲੇਜ਼ਰ ਅਤੇ ਕਾਰਡੀਗਨ ਪਹਿਨਣਾ ਜ਼ਰੂਰੀ ਕਰਾਰ ਦਿੱਤਾ ਗਿਆ ਹੈ।