ਸ਼ਖਸ ਨੂੰ 52 ਹਜ਼ਾਰ ਰੁਪਏ ਦੀ ਸ਼ਰਾਬ ਵੇਚਣ ਵਾਲੇ ਦੁਕਾਨਦਾਰ ''ਤੇ ਕੇਸ ਦਰਜ

Tuesday, May 05, 2020 - 06:10 PM (IST)

ਸ਼ਖਸ ਨੂੰ 52 ਹਜ਼ਾਰ ਰੁਪਏ ਦੀ ਸ਼ਰਾਬ ਵੇਚਣ ਵਾਲੇ ਦੁਕਾਨਦਾਰ ''ਤੇ ਕੇਸ ਦਰਜ

ਬੈਂਗਲੁਰੂ-ਦੇਸ਼ ਦੇ ਕਈ ਸੂਬਿਆਂ 'ਚ ਸ਼ਰਾਬ ਦੀ ਵਿਕਰੀ ਦਾ ਅੱਜ ਦੂਜਾ ਦਿਨ ਹੈ ਪਰ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਸਰਕਾਰ ਨੇ ਖਰੀਦਦਾਰੀ ਦਾ ਪੈਮਾਨਾ ਤੈਅ ਕੀਤਾ ਹੈ, ਜਿਸ ਦੇ ਤਹਿਤ ਹੀ ਲੋਕਾਂ ਨੂੰ ਸ਼ਰਾਬ ਦਿੱਤੀ ਜਾ ਰਹੀ ਹੈ ਪਰ ਕਰਨਾਟਕ 'ਚ ਇਸ ਨਿਯਮ ਦੀਆਂ ਉਸ ਸਮੇਂ ਧੱਜੀਆਂ ਉਡਾ ਦਿੱਤੀਆਂ ਗਈਆਂ ਜਦੋਂ ਇਕ ਸ਼ਖਸ ਨੇ 52 ਹਜ਼ਾਰ ਰੁਪਏ ਦੀ ਸ਼ਰਾਬ ਖਰੀਦੀ। ਇਸ ਤੋਂ ਬਾਅਦ ਐਕਸਾਈਜ਼ ਵਿਭਾਗ ਨੇ ਕਾਰਵਾਈ ਕਰਦਿਆਂ ਹੋਇਆ ਦੁਕਾਨਦਾਰ ਖਿਲਾਫ ਕੇਸ ਦਰਜ ਕਰ ਲਿਆ। 

PunjabKesari

ਇਹ ਹੈ ਪੂਰਾ ਮਾਮਲਾ- 
ਦਰਅਸਲ ਬੈਂਗਲੁਰੂ ਨਿਵਾਸੀ ਇਕ ਸ਼ਖਸ ਨੇ ਬੀਤੇ ਸੋਮਵਾਰ ਨੂੰ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਦੇ ਹੀ 52,841 ਰੁਪਏ ਦੀ 48.5 ਲੀਟਰ ਸ਼ਰਾਬ ਖ੍ਰੀਦੀ ਅਤੇ ਬਿੱਲ ਦੀ ਪਰਚੀ ਵਟਸਐਪ 'ਤੇ ਪੋਸਟ ਕਰ ਦਿੱਤੀ ਸੀ। ਇਹ ਪੋਸਟ ਵੇਖਦਿਆਂ ਹੀ ਵਾਇਰਲ ਹੋ ਗਈ। ਇਸ ਸਬੰਧੀ ਜਦੋਂ ਐਕਸਾਈਜ਼ ਵਿਭਾਗ ਦੇ ਅਧਿਕਾਰੀ ਪੁੱਛਗਿੱਛ ਲਈ ਦੁਕਾਨ ਮਾਲਕ ਕੋਲ ਪਹੁੰਚੇ ਤਾਂ ਉਸਨੇ ਦੱਸਿਆ ਕਿ ਇਹ ਸ਼ਰਾਬ ਅੱਠ ਵਿਅਕਤੀਆਂ ਵੱਲੋਂ ਖਰੀਦੀ ਗਈ ਸੀ, ਪਰ ਇੱਕ ਕਾਰਡ ਰਾਹੀਂ ਭੁਗਤਾਨ ਕੀਤਾ ਗਿਆ ਸੀ ਫਿਲਹਾਲ ਦੁਕਾਨ ਮਾਲਕ ਦੇ ਬਿਆਨ ਤੋਂ ਬਾਅਦ ਮਾਮਲੇ ਸਬੰਧੀ ਜਾਂਚ ਜਾਰੀ ਹੈ। ਦੱਸਣਯੋਗ ਹੈ ਕਿ ਕਰਨਾਟਕ ਦੇ ਆਬਕਾਰੀ ਵਿਭਾਗ ਦੇ ਨਿਯਮ ਮੁਤਾਬਕ ਇਕ ਸ਼ਖਸ ਨੂੰ 2.6 ਲਿਟਰ ਸ਼ਰਾਬ ਹੀ ਵੇਚੀ ਜਾ ਸਕਦੀ ਹੈ। ਇਸ ਤੋਂ ਜ਼ਿਆਦਾ ਸ਼ਰਾਬ ਖਰੀਦਣ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ। 


author

Iqbalkaur

Content Editor

Related News