ਕੋਰੋਨਾ ਦਾ ਡਰਾਉਣ ਵਾਲਾ ਰੂਪ, ਬੈਂਗਲੁਰੂ ''ਚ ਸ਼ਮਸ਼ਾਨ ਘਾਟ ''ਤੇ ਅੰਤਿਮ ਸੰਸਕਾਰ ਲਈ ਲੰਬਾ ਇੰਤਜ਼ਾਰ

Sunday, Jul 19, 2020 - 03:14 PM (IST)

ਕੋਰੋਨਾ ਦਾ ਡਰਾਉਣ ਵਾਲਾ ਰੂਪ, ਬੈਂਗਲੁਰੂ ''ਚ ਸ਼ਮਸ਼ਾਨ ਘਾਟ ''ਤੇ ਅੰਤਿਮ ਸੰਸਕਾਰ ਲਈ ਲੰਬਾ ਇੰਤਜ਼ਾਰ

ਬੈਂਗਲੁਰੂ- ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਕੋਰੋਨਾ ਦਾ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਹੈ। ਬੈਂਗਲੁਰੂ 'ਚ ਕੋਰੋਨਾ ਨਾਲ ਇੰਨੀਆਂ ਮੌਤਾਂ ਹੋਈਆਂ ਹਨ ਕਿ ਇਲੈਕਟ੍ਰਿਕ ਸ਼ਮਸ਼ਾਨ ਘਾਟ 'ਚ ਅੰਤਿਮ ਸੰਸਕਾਰ ਲਈ ਲੰਬੀਆਂ ਲਾਈਨਾਂ ਲੱਗ ਗਈਆਂ। ਇੰਨਾ ਹੀ ਨਹੀਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਆ ਰਹੀਆਂ ਐਂਬੂਲੈਂਸਾਂ ਨੂੰ ਵੀ ਲਾਈਨ 'ਚ ਲੱਗ ਕੇ ਇਲੈਕਟ੍ਰਿਕ ਸ਼ਮਸ਼ਾਨ ਘਾਟ ਦੇ ਬਾਹਰ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਤਾਂ ਕਿ ਉਹ ਅੰਦਰ ਜਾ ਸਕਣ ਅਤੇ ਲਾਸ਼ ਨੂੰ ਉਤਾਰ ਸਕਣ।

ਇਲੈਕਟ੍ਰਿਕ ਸ਼ਮਸ਼ਾਨ ਘਾਟ 'ਚ ਕੰਮ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਨਾਲ ਹੋਈ ਮੌਤ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਦੂਜੀਆਂ ਲਾਸ਼ਾਂ ਨੂੰ ਲਿਆਂ ਦਰਮਿਆਨ ਕੁਝ ਸਮਾਂ ਲੱਗਦਾ ਹੈ, ਇਸ ਲਈ ਇੰਨਾ ਸਮਾਂ ਲੱਗ ਰਿਹਾ ਹੈ। ਬ੍ਰਹਿਤ ਬੈਂਗਲੋਰ ਮਹਾਨਗਰ ਪਾਲਿਕਾ ਦੇ ਅੰਕੜਿਆਂ ਅਨੁਸਾਰ ਖੇਤਰ 'ਚ 1 ਮਈ 2020 ਤੋਂ ਲੈ ਕੇ 17 ਜੁਲਾਈ 2020 ਤੱਕ ਕਰੀਬ 4278 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਅੰਕੜਿਆਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ 'ਚ ਕੋਰੋਨਾ ਤੋਂ ਇਲਾਵਾ ਦੂਜੀਆਂ ਮੌਤਾਂ ਵੀ ਸ਼ਾਮਲ ਹਨ। ਦੱਸਣਯੋਗ ਹੈ ਕਿ ਕਰਨਾਟਕ 'ਚ ਕੋਰੋਨਾ ਨਾਲ ਪੀੜਤ ਕੁਝ ਮਰੀਜ਼ਾਂ ਦੀ ਗਿਣਤੀ 59652 ਤੱਕ ਪਹੁੰਚ ਗਈ ਹੈ ਅਤੇ ਕੁੱਲ 1240 ਲੋਕਾਂ ਦੀ ਮੌਤ ਹੋਈ ਹੈ। ਉੱਥੇ ਹੀ ਹੁਣ ਤੱਕ 21755 ਲੋਕ ਕੋਰੋਨਾ ਨਾਲ ਠੀਕ ਹੋ ਚੁਕੇ ਹਨ।


author

DIsha

Content Editor

Related News