Job ਜਾਣ ਕਾਰਨ ਸੀ ਪਰੇਸ਼ਾਨ, ਬੱਸ 'ਚ ਹੋਇਆ ਝਗੜਾ ਤਾਂ ਡਰਾਈਵਰ ਨੂੰ ਮਾਰ 'ਤਾ ਚਾਕੂ; ਵੀਡੀਓ ਵਾਇਰਲ

Thursday, Oct 03, 2024 - 05:47 PM (IST)

Job ਜਾਣ ਕਾਰਨ ਸੀ ਪਰੇਸ਼ਾਨ, ਬੱਸ 'ਚ ਹੋਇਆ ਝਗੜਾ ਤਾਂ ਡਰਾਈਵਰ ਨੂੰ ਮਾਰ 'ਤਾ ਚਾਕੂ; ਵੀਡੀਓ ਵਾਇਰਲ

ਨੈਸ਼ਨਲ ਡੈਸਕ : ਬੈਂਗਲੁਰੂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਇਕ ਨੌਜਵਾਨ ਬੱਸ ਕੰਡਕਟਰ 'ਤੇ ਚਾਕੂ ਨਾਲ ਹਮਲਾ ਕਰਦਾ ਨਜ਼ਰ ਆ ਰਿਹਾ ਹੈ। ਇਸ ਘਟਨਾ ਤੋਂ ਬਾਅਦ ਦੋਸ਼ੀ ਨੌਜਵਾਨ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਅਤੇ ਕੰਡਕਟਰ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਸਾਰੀ ਘਟਨਾ ਦੀ ਜੋ ਕਹਾਣੀ ਸਾਹਮਣੇ ਆਈ ਹੈ ਉਹ ਹੈਰਾਨ ਕਰਨ ਵਾਲੀ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਇਕ ਨੌਜਵਾਨ ਬੱਸ ਕੰਡਕਟਰ ਨੂੰ ਚਾਕੂ ਮਾਰਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਕੁਝ ਹੀ ਸਕਿੰਟਾਂ 'ਚ ਪੂਰੀ ਬੱਸ ਖਾਲੀ ਹੋ ਜਾਂਦੀ ਹੈ। ਬੱਸ 'ਚ ਜੋ ਕੁਝ ਲੋਕ ਰਹਿ ਜਾਂਦੇ ਹਨ, ਉਨ੍ਹਾਂ ਨੂੰ ਨੌਜਵਾਨ ਨੇ ਚਾਕੂ ਮਾਰਨ ਲੱਗ ਜਾਂਦਾ ਹੈ। ਨੌਜਵਾਨ ਇੱਥੇ ਹੀ ਨਹੀਂ ਰੁਕਦਾ। ਇਸ ਤੋਂ ਬਾਅਦ ਉਹ ਆਪਣੇ ਬੈਗ ਵਿੱਚੋਂ ਕੁਹਾੜੀ ਵਰਗਾ ਸੰਦ ਕੱਢ ਲੈਂਦਾ ਹੈ ਅਤੇ ਬੱਸ ਦੀਆਂ ਖਿੜਕੀਆਂ ਨੂੰ ਤੋੜਨਾ ਸ਼ੁਰੂ ਕਰ ਦਿੰਦਾ ਹੈ।

ਬਾਅਦ 'ਚ ਪੁਲਸ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੌਜਵਾਨ ਝਾਰਖੰਡ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਉਸਦਾ ਨਾਮ ਹਰਸ਼ ਸਿਨਹਾ ਹੈ। ਹਰਸ਼ ਨੇ ਪੁਲਸ ਨੂੰ ਦੱਸਿਆ ਕਿ ਉਹ ਬੀਪੀਓ 'ਚ ਕੰਮ ਕਰਦਾ ਸੀ। 20 ਸਤੰਬਰ ਨੂੰ ਉਸ ਦੀ ਨੌਕਰੀ ਚਲੀ ਗਈ। ਇਸ ਤੋਂ ਬਾਅਦ ਉਹ ਪਰੇਸ਼ਾਨ ਸੀ ਅਤੇ ਨਵੀਂ ਨੌਕਰੀ ਦੀ ਤਲਾਸ਼ ਕਰ ਰਿਹਾ ਸੀ।

ਕੰਡਕਟਰ 'ਤੇ ਹਮਲਾ ਕਰਨ ਤੋਂ ਪਹਿਲਾਂ ਨੌਜਵਾਨ ਕਾਫੀ ਗੁੱਸੇ 'ਚ ਸੀ ਤੇ ਬੱਸ ਦੇ ਦਰਵਾਜ਼ੇ ਕੋਲ ਖੜ੍ਹਾ ਹੋ ਗਿਆ। ਜਦੋਂ ਕੰਡਕਟਰ ਨੇ ਉਸ ਨੂੰ ਦਰਵਾਜ਼ੇ ਤੋਂ ਹਟਣ ਲਈ ਕਿਹਾ ਤਾਂ ਉਹ ਗੁੱਸੇ ਵਿਚ ਆ ਗਿਆ। ਇਸ ਤੋਂ ਬਾਅਦ ਉਸ ਨੇ ਬੈਗ 'ਚੋਂ ਚਾਕੂ ਕੱਢ ਕੇ ਕੰਡਕਟਰ 'ਤੇ ਹਮਲਾ ਕਰ ਦਿੱਤਾ।

ਇਸ ਵਾਇਰਲ ਵੀਡੀਓ 'ਤੇ ਇਕ ਯੂਜ਼ਰ ਨੇ ਵੀ ਟਿੱਪਣੀ ਕੀਤੀ ਹੈ ਅਤੇ ਕਿਹਾ ਹੈ ਕਿ ਦੋਸ਼ੀ ਲੜਕੇ ਦੇ ਖਿਲਾਫ ਵਾਈਟਫੀਲਡ ਪੁਲਸ ਸਟੇਸ਼ਨ 'ਚ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਹ ਬੀਪੀਓ ਵਿੱਚ ਕੰਮ ਕਰਦਾ ਸੀ। ਸਤੰਬਰ ਵਿੱਚ ਉਸਦੀ ਨੌਕਰੀ ਚਲੀ ਗਈ। ਉਹ ਨੌਕਰੀ ਲੱਭ ਰਿਹਾ ਸੀ।


author

Baljit Singh

Content Editor

Related News