ਟੁੱਟ ਰਿਹੈ ਇਕ ਹੋਰ ਵਿਆਹ! ਮਸ਼ਹੂਰ ਅਦਾਕਾਰਾ ਨੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਕੀਤੀਆਂ ਡਿਲੀਟ

Tuesday, Aug 05, 2025 - 04:32 PM (IST)

ਟੁੱਟ ਰਿਹੈ ਇਕ ਹੋਰ ਵਿਆਹ! ਮਸ਼ਹੂਰ ਅਦਾਕਾਰਾ ਨੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਕੀਤੀਆਂ ਡਿਲੀਟ

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਇੰਡਸਟਰੀ ਤੋਂ ਆਏ ਦਿਨ ਹੈਰਾਨੀਜਨਕ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਹੁਣ ਫਿਲਮ 'ਕੋਈ ਮਿਲ ਗਿਆ' 'ਚ ਰਿਤਿਕ ਰੋਸ਼ਨ ਨਾਲ ਨਜ਼ਰ ਆਈ ਅਦਾਕਾਰਾ ਹੰਸਿਕਾ ਮੋਟਵਾਨੀ ਦੇ ਤਲਾਕ ਦੀਆਂ ਖਬਰਾਂ ਲਗਾਤਾਰ ਤੇਜ਼ ਹੋ ਰਹੀਆਂ ਹਨ। ਟੀਵੀ ਅਦਾਕਾਰਾ ਹੰਸਿਕਾ ਮੋਟਵਾਨੀ ਇਸ ਸਮੇਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਸੋਸ਼ਲ ਮੀਡੀਆ 'ਤੇ ਅਟਕਲਾਂ ਹਨ ਕਿ ਅਭਿਨੇਤਰੀ ਢਾਈ ਸਾਲ ਦੇ ਵਿਆਹ ਤੋਂ ਬਾਅਦ ਪਤੀ ਸੋਹੇਲ ਕਥੂਰੀਆ ਤੋਂ ਵੱਖ ਹੋ ਗਈ ਹੈ। ਹਾਲਾਂਕਿ, ਹੰਸਿਕਾ ਅਤੇ ਸੋਹੇਲ ਨੇ ਅਜੇ ਤੱਕ ਇਨ੍ਹਾਂ ਰਿਪੋਰਟਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ। ਇਸ ਦੌਰਾਨ ਅਭਿਨੇਤਰੀ ਨੇ ਕੁਝ ਅਜਿਹਾ ਕੀਤਾ ਹੈ ਜਿਸ ਨੇ ਉਨ੍ਹਾਂ ਦੇ ਤਲਾਕ ਦੀਆਂ ਅਟਕਲਾਂ ਨੂੰ ਤੇਜ਼ ਕਰ ਦਿੱਤਾ ਹੈ।

PunjabKesari
ਦਰਅਸਲ ਹੰਸਿਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਪਤੀ ਸੋਹੇਲ ਨਾਲ ਸਾਰੀਆਂ ਤਸਵੀਰਾਂ ਅਤੇ ਵੀਡੀਓ ਡਿਲੀਟ ਕਰ ਦਿੱਤੀਆਂ ਹਨ। ਇਥੇ ਤੱਕ ਕਿ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਨਜ਼ਰ ਨਹੀਂ ਆ ਰਹੀਆਂ ਹਨ। ਹੰਸਿਕਾ ਮੋਟਵਾਨੀ ਅਤੇ ਸੋਹੇਲ ਕਥੂਰੀਆ ਦੀਆਂ ਤਸਵੀਰਾਂ ਅਤੇ ਵੀਡੀਓ ਦਿਖਾਈ ਨਾ ਦੇਣ ਕਾਰਨ ਉਨ੍ਹਾਂ ਦੇ ਤਲਾਕ ਦੀਆਂ ਅਫਵਾਹਾਂ ਨੂੰ ਤੇਜ਼ ਕਰ ਦਿੱਤਾ ਹੈ।

PunjabKesari
ਦੱਸਿਆ ਜਾ ਰਿਹਾ ਹੈ ਕਿ ਅਭਿਨੇਤਰੀ ਕੁਝ ਸਮੇਂ ਤੋਂ ਆਪਣੀ ਮਾਂ ਨਾਲ ਰਹਿ ਰਹੀ ਹੈ। ਹਾਲਾਂਕਿ, ਹੰਸਿਕਾ ਅਤੇ ਸੋਹੇਲ ਨੇ ਅਜੇ ਤੱਕ ਇਨ੍ਹਾਂ ਅਫਵਾਹਾਂ 'ਤੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ।

ਸਾਲ 2022 ਵਿੱਚ ਵਿਆਹ ਹੋਇਆ
ਇਹ ਧਿਆਨ ਦੇਣ ਯੋਗ ਹੈ ਕਿ ਹੰਸਿਕਾ ਮੋਟਵਾਨੀ ਅਤੇ ਸੋਹੇਲ ਕਥੂਰੀਆ ਦਾ ਸਾਲ 2022 ਵਿੱਚ ਗ੍ਰੈਂਡ ਵਿਆਹ ਹੋਇਆ ਸੀ। ਇਸ ਤੋਂ ਪਹਿਲਾਂ ਦੋਵੇਂ ਇੱਕ ਦੂਜੇ ਨੂੰ ਲੰਬੇ ਸਮੇਂ ਤੱਕ ਡੇਟ ਕਰ ਚੁੱਕੇ ਸਨ। ਵਿਆਹ ਤੋਂ ਬਾਅਦ, ਇਹ ਜੋੜਾ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਗਿਆ। ਇੰਨਾ ਹੀ ਨਹੀਂ ਹੰਸਿਕਾ ਅਤੇ ਸੋਹੇਲ ਨੇ ਆਪਣੇ ਵਿਆਹ ਦੀ ਇੱਕ ਪੂਰੀ ਵੈੱਬ ਸੀਰੀਜ਼ ਲਾਂਚ ਕੀਤੀ ਜਿਸਦਾ ਨਾਮ 'ਹੰਸਿਕਾਜ ਲਵ ਸ਼ਾਦੀ ਡਰਾਮਾ' ਰੱਖਿਆ ਗਿਆ ਸੀ। ਇਹ ਸੀਰੀਜ਼ ਜੀਓ ਹੌਟਸਟਾਰ 'ਤੇ ਸਟ੍ਰੀਮ ਕੀਤੀ ਗਈ ਸੀ। 

 


author

Aarti dhillon

Content Editor

Related News