ਬੰਗਾਲੀ ਨੂੰ ''ਬੰਗਲਾਦੇਸ਼ੀ'' ਭਾਸ਼ਾ ਕਹਿਣ ''ਤੇ ਮਮਤਾ ਨੇ ਦਿੱਲੀ ਪੁਲਸ ''ਤੇ ਵਿੰਨ੍ਹਿਆ ਨਿਸ਼ਾਨਾ
Tuesday, Aug 05, 2025 - 09:54 AM (IST)

ਨੈਸ਼ਨਲ ਡੈਸਕ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੰਗਾਲੀ ਭਾਸ਼ਾ ਨੂੰ ‘ਬੰਗਲਾਦੇਸ਼ੀ ਭਾਸ਼ਾ’ ਕਹਿਣ ਲਈ ਦਿੱਲੀ ਪੁਲਸ ਦੀ ਸੋਮਵਾਰ ਸਖ਼ਤ ਆਲੋਚਨਾ ਕੀਤੀ ਤੇ ਇਸ ਨੂੰ ਬੰਗਾਲੀ ਬੋਲਣ ਵਾਲੇ ਭਾਰਤੀਆਂ ਦਾ ਘੋਰ ਅਪਮਾਨ ਕਿਹਾ।
ਉਨ੍ਹਾਂ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਦੁਹਰਾਇਆ ਕਿ ਭਾਰਤ ਦੇ ਸਾਰੇ ਬੰਗਾਲੀ ਬੋਲਣ ਵਾਲੇ ਲੋਕਾਂ ਦਾ ਇਹ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਸੀਂ ਅਜਿਹੀ ਗੈਰ-ਸੰਵਿਧਾਨਕ ਤੇ ਅਪਮਾਨਜਨਕ ਭਾਸ਼ਾ ਵਿਰੁੱਧ ਤੁਰੰਤ ਤੇ ਸਖ਼ਤ ਵਿਰੋਧ ਦੀ ਮੰਗ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਅਜਿਹੀਆਂ ਟਿੱਪਣੀਆਂ ਬੰਗਾਲੀ ਬੋਲਣ ਵਾਲੇ ਭਾਰਤੀਆਂ ਦੇ ਮਾਣ ਨੂੰ ਠੇਸ ਪਹੁੰਚਾਉਂਦੀਆਂ ਹਨ। ਇਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ- 'ਅੱਖਾਂ ਬੰਦ ਕਰ, ਤੈਨੂੰ Surprise ਦੇਵਾਂ...' ਕਹਿ ਕੇ ਪਤੀ ਨੇ ਕਰ'ਤਾ ਵੱਡਾ ਕਾਂਡ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e