Bengal SSC scam: ਸੀ. ਬੀ. ਆਈ. ਨੇ ਦਿੱਲੀ ਅਤੇ ਕੋਲਕਾਤਾ ’ਚ 6 ਥਾਵਾਂ ’ਤੇ ਮਾਰੇ ਛਾਪੇ

Thursday, Sep 15, 2022 - 04:33 PM (IST)

ਕੋਲਕਾਤਾ- ਸੀ. ਬੀ. ਆਈ. ਨੇ ਪੱਛਮੀ ਬੰਗਾਲ ਸਕੂਲ ਸੇਵਾ ਕਮਿਸ਼ਨ (SSC) ਘਪਲੇ ਦੇ ਸਿਲਸਿਲੇ ’ਚ ਵੀਰਵਾਰ ਨੂੰ ਦਿੱਲੀ ਅਤੇ ਕੋਲਕਾਤਾ ’ਚ ਇਕ ਸਾਫਟਵੇਅਰ ਕੰਪਨੀ ਦੇ ਕੰਪਲੈਕਸਾਂ ’ਚ 6 ਥਾਵਾਂ ’ਤੇ ਤਲਾਸ਼ੀ ਲਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ ਹੈ ਕਿ ਅਧਿਆਪਕਾਂ ਦੀ ਨਿਯੁਕਤੀ ’ਚ ਉਮੀਦਵਾਰਾਂ ਦੇ ਰਿਕਾਰਡ ’ਚ ਹੇਰਾ-ਫੇਰੀ ਕੀਤੀ ਗਈ ਅਤੇ ਇਸ ’ਚ ਕੰਪਨੀ ਦੀ ਭੂਮਿਕਾ ਸਵਾਲਾਂ ਦੇ ਘੇਰੇ ’ਚ ਹੈ।

ਇਕ ਅਧਿਕਾਰੀ ਨੇ ਕਿਹਾ ਕਿ ਸੀ. ਬੀ. ਆਈ. ਨੇ 18 ਮਈ ਨੂੰ ਪੱਛਮੀ ਬੰਗਾਲ ਦੇ ਉਸ ਵੇਲੇ ਦੇ ਸਿੱਖਿਆ ਰਾਜ ਮੰਤਰੀ ਪਰੇਸ਼ ਚੰਦਰ ਅਧਿਕਾਰੀ ਅਤੇ ਉਨ੍ਹਾਂ ਦੀ ਪੁੱਤਰੀ ਅੰਕਿਤਾ ਅਧਿਕਾਰੀ ਖ਼ਿਲਾਫ ਕੱਲਕਤਾ ਹਾਈ ਕੋਰਟ ਦੇ ਨਿਰਦੇਸ਼ ’ਤੇ ਐੱਫ. ਆਈ. ਆਰ. ਦਰਜ ਕੀਤੀ ਸੀ। ਅਦਾਲਤ ਨੇ ਸੂਬਾ ਸਰਕਾਰ ਵਲੋਂ ਸਹਾਇਤਾ ਪ੍ਰਾਪਤ ਇਕ ਸਕੂਲ ’ਚ ਮੰਤਰੀ ਦੀ ਪੁੱਤਰ ਦੀ ਅਧਿਆਪਕਾ ਦੇ ਤੌਰ ’ਤੇ ਕਥਿਤ ਤੌਰ ’ਤੇ ਨਾਜਾਇਜ਼ ਨਿਯੁਕਤੀ ਦੇ ਮਾਮਲੇ ’ਚ ਐੱਫ. ਆਈ. ਆਰ. ਦਰਜ ਕਰਨ ਦਾ ਨਿਰਦੇਸ਼ ਦਿੱਤਾ ਸੀ।


Tanu

Content Editor

Related News