ਬੰਗਾਲ ਚੋਣਾਂ: ਦੂਜੇ ਪੜਾਅ ਦੇ 23% ਉਮੀਦਵਾਰਾਂ ''ਤੇ ਅਪਰਾਧਿਕ ਮਾਮਲੇ, 22% ਕਰੋੜਪਤੀ, ADR ਰਿਪੋਰਟ ''ਚ ਖ਼ੁਲਾਸਾ

Tuesday, Apr 21, 2026 - 02:49 PM (IST)

ਬੰਗਾਲ ਚੋਣਾਂ: ਦੂਜੇ ਪੜਾਅ ਦੇ 23% ਉਮੀਦਵਾਰਾਂ ''ਤੇ ਅਪਰਾਧਿਕ ਮਾਮਲੇ, 22% ਕਰੋੜਪਤੀ, ADR ਰਿਪੋਰਟ ''ਚ ਖ਼ੁਲਾਸਾ

ਕੋਲਕਾਤਾ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਸਿਆਸੀ ਜੰਗ ਤੇਜ਼ ਹੋ ਗਈ ਹੈ। ਪਰ ਇਸ ਦੌਰਾਨ ਉਮੀਦਵਾਰਾਂ ਦੇ ਪਿਛੋਕੜ ਨੂੰ ਲੈ ਕੇ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ADR) ਦੀ ਤਾਜ਼ਾ ਰਿਪੋਰਟ ਅਨੁਸਾਰ ਇਸ ਪੜਾਅ ਵਿੱਚ ਚੋਣ ਲੜ ਰਹੇ ਲਗਭਗ 23 ਫ਼ੀਸਦੀ ਉਮੀਦਵਾਰਾਂ 'ਤੇ ਅਪਰਾਧਿਕ ਮਾਮਲੇ ਦਰਜ ਹਨ, ਜਦਕਿ ਹਰ ਪੰਜਵਾਂ ਉਮੀਦਵਾਰ ਕਰੋੜਪਤੀ ਹੈ।

ਇਹ ਵੀ ਪੜ੍ਹੋ - ਆਖ਼ਿਰ ਰਾਤ ਨੂੰ ਹੀ ਕਿਉਂ ਲਾਇਆ ਜਾਂਦੈ 'ਪੈੱਗ' ? ਜ਼ਿਆਦਾ ਨਸ਼ਾ ਜਾਂ ਸਕੂਨ, ਜਾਣੋ ਕੀ ਹੈ ਅਸਲ ਕਾਰਨ

ਅਪਰਾਧਿਕ ਪਿਛੋਕੜ: ਭਾਜਪਾ ਸਭ ਤੋਂ ਅੱਗੇ
ਰਿਪੋਰਟ ਵਿੱਚ 1,445 ਉਮੀਦਵਾਰਾਂ ਦੇ ਹਲਫ਼ਨਾਮਿਆਂ ਦੀ ਜਾਂਚ ਕੀਤੀ ਗਈ, ਜਿਸ ਵਿੱਚ ਪਾਇਆ ਗਿਆ ਕਿ:

ਕੁੱਲ ਦਾਗੀ ਉਮੀਦਵਾਰ: 338 (23%) ਉਮੀਦਵਾਰਾਂ ਨੇ ਆਪਣੇ ਖ਼ਿਲਾਫ਼ ਅਪਰਾਧਿਕ ਮਾਮਲੇ ਮੰਨੇ ਹਨ।
ਗੰਭੀਰ ਮਾਮਲੇ: 295 (20%) ਉਮੀਦਵਾਰਾਂ 'ਤੇ ਕਤਲ ਅਤੇ ਕਤਲ ਦੀ ਕੋਸ਼ਿਸ਼ ਵਰਗੇ ਗੰਭੀਰ ਦੋਸ਼ ਹਨ।

ਇਹ ਵੀ ਪੜ੍ਹੋ - ਨਹੀਂ ਸਾਂਭ ਸਕਦੇ ਬੀਵੀ-ਬੱਚੇ, ਫਿਰ ਵਿਆਹ ਹੀ ਨਾ ਕਰਵਾਓ! ਇਸ ਹਾਈਕਰੋਟ ਨੇ ਕੀਤੀ ਸਖ਼ਤ ਟਿੱਪਣੀ

ਪਾਰਟੀ ਵਾਈਜ਼ ਵੇਰਵਾ:

ਭਾਜਪਾ: 141 ਵਿੱਚੋਂ 102 ਉਮੀਦਵਾਰ (72%) ਦਾਗੀ ਹਨ।
ਮਾਕਪਾ (CPI-M): 100 ਵਿੱਚੋਂ 51 ਉਮੀਦਵਾਰ (51%) ਦਾਗੀ ਹਨ।
ਤ੍ਰਿਣਮੂਲ (TMC): 142 ਵਿੱਚੋਂ 49 ਉਮੀਦਵਾਰ (35%) ਦਾਗੀ ਹਨ।
ਕਾਂਗਰਸ: 142 ਵਿੱਚੋਂ 37 ਉਮੀਦਵਾਰ (26%) ਦਾਗੀ ਹਨ।

ਇਹ ਵੀ ਪੜ੍ਹੋ - ਵੱਡਾ ਪ੍ਰਸ਼ਾਸਨਿਕ ਫੇਰਬਦਲ: ਇਸ ਸੂਬੇ 'ਚ 24 IAS ਅਧਿਕਾਰੀਆਂ ਦੇ ਤਬਾਦਲੇ

ਧਨਵਾਨ ਉਮੀਦਵਾਰ: ਤ੍ਰਿਣਮੂਲ ਦੇ ਸਭ ਤੋਂ ਵੱਧ ਕਰੋੜਪਤੀ
ਦੂਜੇ ਪੜਾਅ ਵਿੱਚ ਕਿਸਮਤ ਅਜ਼ਮਾ ਰਹੇ 22 ਫ਼ੀਸਦੀ ਉਮੀਦਵਾਰ ਕਰੋੜਪਤੀ ਹਨ।
ਔਸਤ ਜਾਇਦਾਦ: ਹਰੇਕ ਉਮੀਦਵਾਰ ਦੀ ਔਸਤ ਜਾਇਦਾਦ 1.21 ਕਰੋੜ ਰੁਪਏ ਹੈ।

ਕਰੋੜਪਤੀਆਂ ਦੀ ਸੂਚੀ:

ਤ੍ਰਿਣਮੂਲ: 142 ਵਿੱਚੋਂ 103 ਉਮੀਦਵਾਰ (73%) ਕਰੋੜਪਤੀ ਹਨ (ਔਸਤ ਜਾਇਦਾਦ 5.05 ਕਰੋੜ)।
ਭਾਜਪਾ: 141 ਵਿੱਚੋਂ 73 ਉਮੀਦਵਾਰ (52%) ਕਰੋੜਪਤੀ ਹਨ (ਔਸਤ ਜਾਇਦਾਦ 3.28 ਕਰੋੜ)।
ਮਾਕਪਾ: 100 ਵਿੱਚੋਂ 33 ਉਮੀਦਵਾਰ (33%) ਕਰੋੜਪਤੀ ਹਨ।
ਕਾਂਗਰਸ: 142 ਵਿੱਚੋਂ 36 ਉਮੀਦਵਾਰ (25%) ਕਰੋੜਪਤੀ ਹਨ।

ਇਹ ਵੀ ਪੜ੍ਹੋ - 6 ਮੁਫ਼ਤ ਸਿਲੰਡਰ, 8 ਗ੍ਰਾਮ ਸੋਨਾ ਤੇ 25 ਲੱਖ ਦਾ ਮੁਫ਼ਤ ਇਲਾਜ, ਚੋਣਾਂ ਲਈ ਇਸ ਪਾਰਟੀ ਦਾ ਵੱਡਾ ਐਲਾਨ

'ਰੇਡ ਅਲਰਟ' ਹਲਕੇ
ਰਿਪੋਰਟ ਮੁਤਾਬਕ ਸੂਬੇ ਦੇ 142 ਚੋਣ ਹਲਕਿਆਂ ਵਿੱਚੋਂ 63 (44%) ਨੂੰ "ਰੇਡ ਅਲਰਟ" ਹਲਕੇ ਘੋਸ਼ਿਤ ਕੀਤਾ ਗਿਆ ਹੈ। ਇਹ ਉਹ ਇਲਾਕੇ ਹਨ ਜਿੱਥੇ 3 ਜਾਂ ਇਸ ਤੋਂ ਵੱਧ ਉਮੀਦਵਾਰਾਂ 'ਤੇ ਅਪਰਾਧਿਕ ਮਾਮਲੇ ਦਰਜ ਹਨ। 16 ਉਮੀਦਵਾਰਾਂ ਨੇ ਕਤਲ ਅਤੇ 80 ਨੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦਰਜ ਹੋਣ ਦੀ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ - ਭਾਰਤ ਵਿੱਚ ਜ਼ਬਰਦਸਤ ਭੂਚਾਲ, ਕੰਬ ਗਏ ਕਈ ਸੂਬੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News