ਮਾਂ ਦੀ ਲਾਸ਼ ਨੂੰ ਮੋਢਿਆਂ 'ਤੇ ਲਿਜਾ ਰਹੇ ਪੁੱਤ ਦੀ ਮਦਦ ਕਰਨ ਵਾਲਾ ਗ੍ਰਿਫ਼ਤਾਰ, ਮਾਮਲੇ 'ਚ ਆਇਆ ਨਵਾਂ ਮੋੜ

Thursday, Jan 12, 2023 - 01:02 PM (IST)

ਮਾਂ ਦੀ ਲਾਸ਼ ਨੂੰ ਮੋਢਿਆਂ 'ਤੇ ਲਿਜਾ ਰਹੇ ਪੁੱਤ ਦੀ ਮਦਦ ਕਰਨ ਵਾਲਾ ਗ੍ਰਿਫ਼ਤਾਰ, ਮਾਮਲੇ 'ਚ ਆਇਆ ਨਵਾਂ ਮੋੜ

ਜਲਪਾਈਗੁੜੀ- ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਵਿਚ ਇਕ ਵਿਅਕਤੀ ਵਲੋਂ ਮਾਂ ਦੀ ਲਾਸ਼ ਨੂੰ ਮੋਢਿਆਂ 'ਤੇ ਰੱਖ ਕੇ ਲਿਜਾਉਣ ਦੀ ਤਸਵੀਰ ਅਤੇ ਵੀਡੀਓ ਵਾਇਰਲ ਹੋਈ ਸੀ, ਕਿਉਂਕਿ ਉਸ ਕੋਲ ਐਂਬੂਲੈਂਸ ਦਾ ਕਿਰਾਇਆ ਦੇਣ ਲਈ ਪੈਸੇ ਨਹੀਂ ਸਨ। ਮਾਂ ਦੀ ਲਾਸ਼ ਨੂੰ ਮੋਢਿਆਂ 'ਤੇ ਲੱਦ ਕੇ ਲੈ ਕੇ ਜਾ ਰਹੀ ਸ਼ਖ਼ਸ ਦੀ ਤਸਵੀਰ ਵਾਇਰਲ ਹੋਣ ਮਗਰੋਂ ਮਮਤਾ ਬੈਨਰਜੀ ਸਰਕਾਰ 'ਤੇ ਵਿਰੋਧੀ ਧਿਰ ਨੇ ਨਿਸ਼ਾਨੇ 'ਤੇ ਲਿਆ। ਹੁਣ ਇਸ ਮਾਮਲੇ ਵਿਚ ਨਵਾਂ ਮੋੜ ਆਇਆ ਹੈ।

ਇਹ ਵੀ ਪੜ੍ਹੋ- ਐਂਬੂਲੈਂਸ ਲਈ ਨਹੀਂ ਸਨ ਪੈਸੇ, ਮਾਂ ਦੀ ਲਾਸ਼ ਨੂੰ ਮੋਢਿਆਂ 'ਤੇ ਚੁੱਕ 50 ਕਿ.ਮੀ. ਦੂਰ ਸ਼ਮਸ਼ਾਨਘਾਟ ਲੈ ਕੇ ਪੁੱਜਾ ਪੁੱਤ

ਵਰਕਰ ਨੇ ਪਹਿਲਾਂ ਬਣਾਈ ਸੀ ਵੀਡੀਓ, ਫਿਰ ਕੀਤੀ ਮਦਦ

ਦਰਅਸਲ ਇਕ ਵਰਕਰ ਨੇ ਮੋਢਿਆਂ 'ਤੇ ਮਾਂ ਦੀ ਲਾਸ਼ ਲਿਜਾਉਣ ਵਾਲੇ ਵਿਅਕਤੀ ਦੀ ਮਦਦ ਕੀਤੀ ਸੀ। ਪੁਲਸ ਨੇ ਵਰਕਰ ਖ਼ਿਲਾਫ਼ ਸਰਕਾਰ ਨੂੰ ਬਦਨਾਮ ਕਰਨ ਦੇ ਦੋਸ਼ 'ਚ ਐੱਫ. ਆਈ. ਆਰ. ਦਰਜ ਕੀਤੀ ਹੈ ਅਤੇ ਗ੍ਰਿਫ਼ਤਾਰ ਕਰ ਲਿਆ ਹੈ। ਵਰਕਰ ਨੇ ਹਸਪਤਾਲ ਤੋਂ ਮੋਢਿਆਂ 'ਤੇ ਮਾਂ ਦੀ ਲਾਸ਼ ਲੈ ਕੇ ਜਾ ਰਹੇ ਵਿਅਕਤੀ ਦਾ ਵੀਡੀਓ ਬਣਾਇਆ ਸੀ ਅਤੇ ਫਿਰ ਉਸ ਨੂੰ ਮੁਫ਼ਤ 'ਚ ਐਂਬੂਲੈਂਸ ਦੇ ਕੇ ਘਰ ਪਹੁੰਚਾਉਣ ਵਿਚ ਮਦਦ ਕੀਤੀ ਸੀ। 

ਇਹ ਵੀ ਪੜ੍ਹੋ- 'ਮਾਂ' ਦੇ ਨਾਂ 'ਤੇ ਕਲੰਕ ! ਮਾਸੂਮ ਬੱਚੀ 'ਤੇ ਅੰਨ੍ਹਾ ਤਸ਼ੱਦਦ, ਪਹਿਲਾਂ ਨਹੁੰਆਂ ਨਾਲ ਨੋਚਿਆ ਫਿਰ ਪੈਰ 'ਤੇ ਮਾਰੇ ਡੰਡੇ

ਕੀ ਹੈ ਪੂਰਾ ਮਾਮਲਾ

ਜਾਣਕਾਰੀ ਮੁਤਾਬਕ ਰਾਮ ਪ੍ਰਸਾਦ ਦੀਵਾਨ ਦਾ ਇਕ ਵੀਡੀਓ ਸਾਹਮਣੇ ਆਇਆ ਸੀ। ਇਸ ਵਿਚ ਉਹ ਆਪਣੀ 72 ਸਾਲਾ ਮਾਂ ਲਕਸ਼ਮੀ ਰਾਣੀ ਦੀ ਲਾਸ਼ ਨੂੰ ਆਪਣੇ ਮੋਢਿਆਂ 'ਤੇ ਰੱਖ ਕੇ ਲਿਜਾਉਂਦੇ ਹੋਏ ਵੇਖਿਆ ਗਿਆ ਸੀ। ਰਾਮ ਪ੍ਰਸਾਦ ਮੁਤਾਬਕ ਉਨ੍ਹਾਂ ਨੂੰ ਜਲਪਾਈਗੁੜੀ ਮੈਡੀਕਲ ਕਾਲਜ ਤੋਂ ਆਪਣੀ ਮਾਂ ਦੀ ਲਾਸ਼ ਨੂੰ ਘਰ ਤੱਕ ਲੈ ਕੇ ਜਾਣ ਲਈ ਐਂਬੂਲੈਂਸ ਨਹੀਂ ਮਿਲੀ ਤਾਂ ਮਜਬੂਰੀ ਵਿਚ ਮੋਢਿਆਂ 'ਤੇ ਲਾਸ਼ ਰੱਖ ਕੇ ਤੁਰਨਾ ਪਿਆ ਸੀ। ਐਂਬੂਲੈਂਸ ਦੇ ਸੰਚਾਲਕਾਂ ਨੇ 50 ਕਿਲੋਮੀਟਰ ਦੀ ਦੂਰੀ ਲਈ 3,000 ਰੁਪਏ ਦੀ ਮੰਗ ਕੀਤੀ ਸੀ। ਉਸ ਕੋਲ ਇੰਨੇ ਪੈਸੇ ਨਹੀਂ ਸਨ। ਹਾਲਾਂਕਿ ਵਰਕਰ ਅੰਕੁਰ ਦਾਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਵਲੋਂ ਮੁਫ਼ਤ ਐਂਬੂਲੈਂਸ ਦੀ ਵਿਵਸਥਾ ਕੀਤੀ ਸੀ।

ਇਹ ਵੀ ਪੜ੍ਹੋ- ਪਿਓ ਦੇ ਨਾਂ 'ਤੇ ਧੱਬਾ; ਧੀ ਦੇ ਰੋਣ ਦੀ ਆਵਾਜ਼ ਤੋਂ ਦੁਖੀ ਹੋ ਕੰਧ 'ਚ ਮਾਰਿਆ ਸਿਰ, ਫਿਰ ਝਾੜੀਆਂ 'ਚ ਸੁੱਟਿਆ

ਐਂਬੂਲੈਂਸ ਸੰਚਾਲਕ ਸੰਘ ਦੀ ਸ਼ਿਕਾਇਤ 'ਤੇ ਹੋਈ ਕਾਰਵਾਈ

ਅੰਕੁਰ ਨੂੰ ਐਂਬੂਲੈਂਸ ਸੰਚਾਲਕ ਸੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਅੰਕੁਰ ਨੇ ਰਾਮ ਪ੍ਰਸਾਦ ਨੂੰ ਲਾਸ਼ ਨਾਲ 300 ਮੀਟਰ ਤੱਕ ਤੁਰਨ ਲਈ ਮਜਬੂਰ ਕੀਤਾ ਅਤੇ ਸੂਬਾਈ ਸਰਕਾਰ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ। ਇਸ ਲਈ ਉਸ ਦਾ ਵੀਡੀਓ ਬਣਾਇਆ ਅਤੇ ਵਾਇਰਲ ਕਰ ਦਿੱਤਾ। ਜਦਕਿ ਐਂਬੂਲੈਂਸ ਵਾਹਨ ਲਾਸ਼ ਦੀ ਉਡੀਕ ਕਰ ਰਿਹਾ ਸੀ।


author

Tanu

Content Editor

Related News