ਇਵਾਂਕਾ ਟਰੰਪ ਦੀ ਯਾਤਰਾ ਤੋਂ ਪਹਿਲੇ ਸਰਵਜਨਿਕ ਸਥਾਨਾਂ ''ਤੇ ਭੀਖ ਮੰਗਣ ''ਤੇ ਲੱਗੀ ਰੋਕ

Wednesday, Nov 08, 2017 - 01:57 PM (IST)

ਨੈਸ਼ਨਲ ਡੈਸਕ— ਹੈਦਰਾਬਾਦ ਦੀਆਂ ਸੜਕਾਂ 'ਤੇ ਹੁਣ ਭਿਖਾਰੀ ਕੁਝ ਸਮੇਂ ਤੱਕ ਭੀਖ ਮੰਗਦੇ ਹੋਏ ਦਿਖਾਈ ਨਹੀਂ ਦੇਣਗੇ। ਆਂਧਰਾ ਪ੍ਰਦੇਸ਼ ਪੁਲਸ ਨੇ ਲਗਾਤਾਰ ਵਧ ਰਹੇ ਜ਼ਾਮ ਅਤੇ ਹਾਦਸਿਆਂ ਨੂੰ ਦੇਖਦੇ ਹੋਏ ਸਰਵਜਨਿਕ ਸਥਾਨਾਂ 'ਤੇ ਭੀਖ ਮੰਗਣ 'ਤੇ ਰੋਕ ਲਗਾ ਦਿੱਤੀ ਹੈ। ਕਮਿਸ਼ਨਰ ਐਮ.ਮਹੇਂਦਰ ਰੇਡੀ ਨੇ ਦੱਸਿਆ ਕਿ ਸੜਕਾਂ 'ਤੇ ਭੀਖ ਮੰਗਣ ਵਾਲੇ ਲੋਕਾਂ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਦੇ ਕਾਰਨ ਸੜਕ ਹਾਦਸਿਆਂ ਦੇ ਖਤਰੇ ਵਧ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵੀ ਭਿਖਾਰੀ ਸਰਵਜਨਿਕ ਸਥਾਨਾਂ 'ਤੇ ਭੀਖ ਮੰਗਦਾ ਹੋਇਆ ਦਿਖਾਈ ਦਵੇਗਾ ਤਾਂ ਉਸ ਦੇ ਖਿਲਾਫ ਆਈ.ਪੀ.ਸੀ ਦੀ ਧਾਰਾ 188 ਤੱਕ ਕਾਰਵਾਈ ਕੀਤੀ ਜਾਵੇਗੀ। 
ਜਾਣਕਾਰੀ ਮੁਤਾਬਕ ਇਹ ਫੈਸਲਾ ਹੈਦਰਾਬਾਦ 'ਚ ਆਯੋਜਿਤ ਹੋਣ ਵਾਲੇ ਗਲੋਬਲ ਆਂਟ੍ਰਪ੍ਰਨਰਸ਼ਿਪ ਸਮਿਟ(ਜੀ.ਈ.ਐਸ) ਨੂੰ ਦੇਖਦੇ ਹੋਏ ਲਿਆ ਗਿਆ ਹੈ, ਜਿਸ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ 28 ਤੋਂ 30 ਨਵੰਬਰ ਨੂੰ ਇਸ 'ਚ ਸ਼ਾਮਲ ਹੋਣ ਲਈ ਹੈਦਰਾਬਾਦ ਆਉਣ ਵਾਲੀ ਹੈ। ਇਸ ਦੇ ਬਾਅਦ 15 ਦਸੰਬਰ ਤੋਂ ਸ਼ਹਿਰ 'ਚ ਵਿਸ਼ਵ ਤੇਲੁਗੂ ਸੰਮੇਲਨ ਸ਼ੁਰੂ ਹੋਵੇਗਾ। ਇਹ ਸੰਮੇਲਨ 5 ਦਿਨਾਂ ਤੱਕ ਚੱਲੇਗਾ, ਜਿਸ 'ਚ ਹਜ਼ਾਰੋਂ ਤੇਲੁਗੂ ਐਨ.ਆਰ.ਆਈ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਆਯੋਜਨਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇਸ ਹਾਈਟੇਕ ਸਿਟੀ ਦੀ ਸੜਕਾਂ ਦੀ ਮੁਰੰਮਤ ਅਤੇ ਮੈਨਹੋਲ ਦੀ ਸਫਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਹੈਦਰਾਬਾਦ ਯਾਤਰਾ ਦੌਰਾਨ ਵੀ ਇਸ ਤਰ੍ਹਾਂ ਦੇ ਆਦੇਸ਼ ਦੇ ਜ਼ਰੀਏ ਭੀਖ ਮੰਗਣ 'ਤੇ ਰੋਕ ਲਗਾਈ ਗਈ ਸੀ।


Related News