ਭਿਖਾਰੀਆਂ ਨੂੰ ਘਰ ਦੇ ਨਾਲ ਹੀ ਨੌਕਰੀ ਵੀ ਦੇਵੇਗਾ ਲਖਨਊ ਨਗਰ ਨਿਗਮ
Monday, Jul 08, 2019 - 11:39 AM (IST)

ਲਖਨਊ— ਲਖਨਊ ਨਗਰ ਨਿਗਮ ਭਿਖਾਰੀਆਂ ਦੀ ਪਛਾਣ ਕਰ ਕੇ ਉਨ੍ਹਾਂ ਦਾ ਮੁੜ ਵਸੇਬਾ ਕਰੇਗਾ ਅਤੇ ਉਨ੍ਹਾਂ ਨੂੰ ਕੰਮ 'ਤੇ ਲਗਾਏਗਾ। ਭਿਖਾਰੀਆਂ ਦੀ ਪਛਾਣ ਲਈ ਇਕ ਸਰਵੇ ਕੀਤਾ ਜਾ ਰਿਹਾ ਹੈ। ਨਗਰ ਨਿਗਮ ਕਮਿਸ਼ਨਰ ਇੰਦਰਮਣੀ ਤ੍ਰਿਪਾਠੀ ਦਾ ਕਹਿਣਾ ਹੈ ਕਿ ਅਸੀਂ ਇਕ ਸਰਵੇ ਕਰ ਰਹੇ ਹਾਂ, ਜਿਸ ਨਾਲ ਭਿਖਾਰੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਅਸੀਂ ਉਨ੍ਹਾਂ ਦਾ ਮੁੜ ਵਸੇਬਾ ਕਰਾਂਗੇ ਅਤੇ ਹਰ ਘਰੋਂ ਕੂੜਾ ਇਕੱਠਾ ਕਰਨ ਵਰਗੇ ਕੰਮ 'ਚ ਲਗਾਉਣਗੇ, ਜਿਸ ਨਾਲ ਕਿ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ 'ਚ ਸ਼ਾਮਲ ਕੀਤਾ ਜਾ ਸਕੇ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹੀ ਭਿਖਾਰੀਆਂ ਵਿਰੁੱਧ ਕਾਰਵਾਈ ਨੂੰ ਲੈ ਕੇ ਆਦੇਸ਼ ਜਾਰੀ ਕੀਤਾ ਜਾ ਚੁਕਿਆ ਹੈ। ਜਿਸ 'ਚ ਭਿਖਾਰੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਸ਼ੈਲਟਰ ਹੋਮ 'ਚ ਰੱਖਣ ਦੀ ਗੱਲ ਕਹੀ ਗਈ ਸੀ। ਨਗਰ ਕਮਿਸ਼ਨਰ ਨੇ ਦੱਸਿਆ ਕਿ ਜੋ ਭਿਖਾਰੀ ਸ਼ੈਲਟਰ ਹੋਮ ਲਿਆਏ ਜਾਣਗੇ, ਉਨ੍ਹਾਂ ਨੂੰ ਰੋਜ਼ਗਾਰ ਨਾਲ ਜੋੜਿਆ ਜਾਵੇਗਾ। ਉਨ੍ਹਾਂ ਤੋਂ ਡੋਰ-ਟੂ-ਡੋਰ ਕੂੜਾ ਕਲੈਕਸ਼ਨ ਕਰਵਾਇਆ ਜਾਵੇਗਾ।