''ਐਮਰਜੈਂਸੀ'' ਦੀ ਰਿਲੀਜ਼ ਤੋਂ ਪਹਿਲਾਂ ਕੰਗਨਾ ਰਣੌਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਦਾਕਾਰਾ ਨੇ ਪੁਲਸ ਤੋਂ ਮੰਗੀ ਮਦਦ

Tuesday, Aug 27, 2024 - 12:40 AM (IST)

''ਐਮਰਜੈਂਸੀ'' ਦੀ ਰਿਲੀਜ਼ ਤੋਂ ਪਹਿਲਾਂ ਕੰਗਨਾ ਰਣੌਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਦਾਕਾਰਾ ਨੇ ਪੁਲਸ ਤੋਂ ਮੰਗੀ ਮਦਦ

ਨੈਸ਼ਨਲ ਡੈਸਕ : ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' ਇਨ੍ਹੀਂ ਦਿਨੀਂ ਕਾਫ਼ੀ ਚਰਚਾ ਵਿਚ ਹੈ। ਹਾਲ ਹੀ 'ਚ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ, ਜਿਸ 'ਚ ਕੰਗਨਾ ਦੀ ਅਦਾਕਾਰੀ ਨੂੰ ਦੇਖ ਕੇ ਦਰਸ਼ਕ ਉਸ ਦੇ ਫੈਨ ਹੋ ਗਏ ਸਨ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦ ਖੜ੍ਹਾ ਹੋ ਗਿਆ ਹੈ। ਕੰਗਨਾ 'ਤੇ ਫਿਲਮ 'ਚ ਸਿੱਖਾਂ ਦੀ ਤਸਵੀਰ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਦੋਸ਼ ਹੈ। ਇਹ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕੰਗਨਾ ਨੂੰ ਹੁਣ ਸਿੱਖ ਭਾਈਚਾਰੇ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।  

ਇਹ ਵੀ ਪੜ੍ਹੋ : ਖ਼ੁਸ਼ਖਬਰੀ, ਸ਼ਰਧਾਲੂਆਂ ਲਈ ਮੁੜ ਖੁੱਲ੍ਹਿਆ ਕੇਦਾਰਨਾਥ ਧਾਮ ਪੈਦਲ ਮਾਰਗ, 26 ਦਿਨ ਪਹਿਲਾਂ ਕੀਤਾ ਗਿਆ ਸੀ ਬੰਦ

ਕੰਗਨਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਵਿੱਕੀ ਥਾਮਸ ਸਿੰਘ, ਇਕ ਈਸਾਈ ਤੋਂ ਨਿਹੰਗ ਬਣੇ ਵਿਅਕਤੀ ਨੇ ਇਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿਚ ਉਸ ਨੇ ਕੰਗਨਾ ਰਣੌਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਕਿਹਾ, "ਜੇ ਫਿਲਮ ਵਿਚ ਉਸ ਨੂੰ ਯਾਨੀ ਕਿ ਮਾਰੇ ਗਏ ਖਾਲਿਸਤਾਨੀ ਹੀਰੋ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਅੱਤਵਾਦੀ ਦੇ ਰੂਪ ਵਿਚ ਦਰਸਾਇਆ ਗਿਆ ਹੈ ਤਾਂ ਯਾਦ ਰੱਖੋ ਕਿ ਇੰਦਰਾ ਗਾਂਧੀ ਨਾਲ ਕੀ ਹੋਇਆ ਸੀ, ਜਿਸ ਦੀ ਫਿਲਮ ਤੁਸੀਂ ਬਣਾ ਰਹੇ ਹੋ? ਸਤਵੰਤ ਸਿੰਘ ਅਤੇ ਬੇਅੰਤ ਸਿੰਘ ਕੌਣ ਸਨ? ਅਸੀਂ ਸੰਤ ਜੀ ਨੂੰ ਆਪਣਾ ਸੀਸ ਭੇਟ ਕਰ ਦਿਆਂਗੇ ਅਤੇ ਜਿਹੜੇ ਸਿਰ ਭੇਟ ਕਰ ਸਕਦੇ ਹਨ, ਉਹ ਸਿਰ ਵੀ ਵੱਢ ਸਕਦੇ ਹਨ। 

ਕੰਗਨਾ ਨੇ ਮੰਗੀ ਪੁਲਸ ਤੋਂ ਮਦਦ
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਇਕ ਪੰਜਾਬੀ ਵਿਅਕਤੀ ਕੰਗਨਾ ਨੂੰ ਧਮਕੀਆਂ ਦਿੰਦਾ ਨਜ਼ਰ ਆ ਰਿਹਾ ਹੈ। 'ਬਿੱਗ ਬੌਸ' ਦੇ ਸਾਬਕਾ ਪ੍ਰਤੀਯੋਗੀ ਅਭਿਨੇਤਾ ਏਜਾਜ਼ ਖਾਨ ਵੀ ਵੀਡੀਓ 'ਚ ਨਜ਼ਰ ਆ ਰਹੇ ਹਨ।

ਕੰਗਨਾ ਨੇ ਇਸ ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਮੁੰਬਈ ਪੁਲਸ ਤੋਂ ਮਦਦ ਮੰਗੀ ਹੈ। ਉਨ੍ਹਾਂ ਲਿਖਿਆ, 'ਮੁੰਬਈ ਪੁਲਸ ਕਿਰਪਾ ਕਰਕੇ ਇਸ 'ਤੇ ਧਿਆਨ ਰੱਖੇ।' ਫਿਲਮ 'ਐਮਰਜੈਂਸੀ' ਦੀ ਗੱਲ ਕਰੀਏ ਤਾਂ ਇਹ ਫਿਲਮ 6 ਸਤੰਬਰ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Sandeep Kumar

Content Editor

Related News