ਵਿਦਾਈ ਤੋਂ ਪਹਿਲਾਂ ਲਾੜੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ, ਪੇਕੇ ਘਰ ਹੋਈ ਇਕਾਂਤਵਾਸ

Monday, Dec 07, 2020 - 11:53 PM (IST)

ਵਿਦਾਈ ਤੋਂ ਪਹਿਲਾਂ ਲਾੜੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ, ਪੇਕੇ ਘਰ ਹੋਈ ਇਕਾਂਤਵਾਸ

ਸਤਨਾ - ਮੱਧ ਪ੍ਰਦੇਸ਼ ਦੇ ਸਤਨਾ ਵਿੱਚ ਵਿਦਾਈ ਤੋਂ ਪਹਿਲਾਂ ਲਾੜੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਭਾਜੜ ਮੱਚ ਗਈ, ਜਿਸ ਦੀ ਵਜ੍ਹਾ ਨਾਲ ਲਾੜੀ ਤੋਂ ਬਿਨਾਂ ਹੀ ਬਰਾਤ ਨੂੰ ਵਾਪਸ ਜਾਣਾ ਪਿਆ। ਲਾੜੀ ਨੂੰ ਆਪਣੇ ਪੇਕੇ ਘਰ ਹੀ ਇਕਾਂਤਵਾਸ ਕਰ ਦਿੱਤਾ ਗਿਆ।
ਭਾਰਤ ਬੰਦ ਤੋਂ ਪਹਿਲਾਂ ਕਿਸਾਨ ਜੱਥੇਬੰਦੀ ਬੋਲੇ- ਰੱਦ ਨਾ ਕਰੋ ਖੇਤੀਬਾੜੀ ਕਾਨੂੰਨ

ਸਿਹਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਦੱਸਿਆ ਕਿ ਲਾੜੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਲਾੜੀ ਦੇ ਰਿਸ਼ਤੇ ਦਾ ਇੱਕ ਭਰਾ ਅਤੇ ਹੋਰ ਦੋ ਵੀ ਕੋਰੋਨਾ ਪੀੜਤ ਪਾਏ ਗਏ ਹਨ। ਸਿਹਤ ਵਿਭਾਗ ਨੇ ਲਾੜੀ ਦੇ ਘਰ ਕੋਵਿਡ-19 ਦਾ ਨੋਟਿਸ ਲਗਾ ਦਿੱਤਾ ਹੈ। ਇਹ ਮਾਮਲਾ ਸਤਨਾ ਜ਼ਿਲ੍ਹੇ ਤੋਂ ਕਰੀਬ 55 ਕਿਲੋਮੀਟਰ ਦੂਰ ਰਾਮਨਗਰ ਦਾ ਹੈ।
ਇਸ ਸੂਬੇ 'ਚ ਨਹੀਂ ਹੋਵੇਗਾ 'ਭਾਰਤ ਬੰਦ', ਜ਼ਬਰਦਸਤੀ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ


ਸਤਨਾ ਜ਼ਿਲ੍ਹੇ ਦੇ ਬਾਬੂਪੁਰ ਪਿੰਡ ਵਿੱਚ ਰਹਿਣ ਵਾਲੇ ਪਟੇਲ ਪਰਿਵਾਰ ਵਿੱਚ ਧੀ ਦਾ ਵਿਆਹ ਸੀ। ਵਿਆਹ ਤੋਂ ਪਹਿਲਾਂ ਲਾੜੀ ਦਾ ਕੋਰੋਨਾ ਸੈਂਪਲ ਲਿਆ ਗਿਆ ਸੀ ਪਰ ਰਿਪੋਰਟ ਨਹੀਂ ਆਈ ਸੀ। ਲਿਹਾਜਾ ਵਿਆਹ ਦੀਆਂ ਸਾਰੀਆਂ ਤਿਆਰੀਆਂ ਚੱਲਦੀਆਂ ਰਹੀਆਂ। ਐਤਵਾਰ ਨੂੰ ਬਰਾਤ ਆਈ ਅਤੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ। ਸਵੇਰੇ ਲਾੜੀ ਦੀ ਵਿਦਾਈ ਦੀ ਰਸਮ ਸ਼ੁਰੂ ਹੋਣ ਹੀ ਵਾਲੀ ਸੀ ਕਿ ਅਚਾਨਕ ਸਿਹਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਦੱਸਿਆ ਕਿ ਲਾੜੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਹੈ। ਜਿਸ ਦੇ ਨਾਲ ਬਰਾਤੀ ਅਤੇ ਘਰ ਵਾਲਿਆਂ ਵਿੱਚ ਭਾਜੜ ਮੱਚ ਗਈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।

 


author

Inder Prajapati

Content Editor

Related News