ਕਰਵਾ ਚੌਥ ਤੋਂ ਪਹਿਲਾਂ ਪਤੀ ਨੇ ਪਤਨੀ ਨੂੰ ਦਿੱਤਾ ਅਨਮੋਲ ਤੋਹਫ਼ਾ, ਸੁਣ ਤੁਸੀਂ ਵੀ ਹੋ ਜਾਵੋਗੇ ਭਾਵੁਕ
Saturday, Oct 19, 2024 - 11:46 AM (IST)
ਝਾਲਾਵਾੜ- ਕਰਵਾ ਚੌਥ ਦਾ ਵਰਤ ਹਰ ਵਿਆਹੁਤਾ ਔਰਤ ਲਈ ਬਹੁਤ ਖ਼ਾਸ ਹੁੰਦਾ ਹੈ। ਇਸ ਮੌਕੇ ਜਿੱਥੇ ਪਤਨੀ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀ ਹੈ, ਉੱਥੇ ਹੀ ਅਜਿਹੇ 'ਚ ਪਤੀ ਨੇ ਵੀ ਅਜਿਹਾ ਮਿਸਾਲ ਪੇਸ਼ ਕੀਤੀ ਹੈ, ਜਿਸ ਨੂੰ ਦੇਖ ਤੁਸੀਂ ਵੀ ਭਾਵੁਕ ਹੋ ਜਾਓਗੇ। ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ 'ਚ ਇਕ ਪਤੀ ਨੇ ਆਪਣੀ ਪਤਨੀ ਨੂੰ ਅਜਿਹਾ ਤੋਹਫ਼ਾ ਦਿੱਤਾ, ਜਿਸ ਨੂੰ ਉਹ ਜ਼ਿੰਦਗੀ ਭਰ ਯਾਦ ਰੱਖੇਗੀ। ਇਮਰੋਜੁਲਾਹ ਨਾਮੀ ਵਿਅਕਤੀ ਨੇ ਕਰਵਾ ਚੌਥ ਤੋਂ ਪਹਿਲੇ ਆਪਣੀ ਪਤਨੀ ਸਾਨੀਆ ਨੂੰ ਕਿਡਨੀ ਦੇ ਕੇ ਉਸ ਨੂੰ ਇਕ ਨਵੀਂ ਜ਼ਿੰਦਗੀ ਦਾ ਤੋਹਫ਼ਾ ਦਿੱਤਾ। ਪਿਛਲੇ ਕੁਝ ਸਾਲਾਂ ਤੋਂ ਸਾਨੀਆ ਕਿਡਨੀ ਦੀ ਗੰਭੀਰ ਬੀਮਾਰੀ ਨਾਲ ਪੀੜਤ ਸੀ ਅਤੇ ਉਨ੍ਹਾਂ ਦਾ ਇਲਾਜ ਕੋਟਾ ਮੈਡੀਕਲ ਕਾਲਜ ਦੇ ਨੇਫ੍ਰੋਲਾਜੀ ਵਿਭਾਗ 'ਚ ਚੱਲ ਰਿਹਾ ਸੀ। ਕਈ ਵਾਰ ਜਾਂਚ ਅਤੇ ਇਲਾਜ ਤੋਂ ਬਾਅਦ ਕਿਡਨੀ ਟਰਾਂਸਪਲਾਂਟ ਹੀ ਇਕਮਾਤਰ ਉਪਾਅ ਬਚਿਆ ਸੀ। ਅਜਿਹੇ 'ਚ ਉਨ੍ਹਾਂ ਦੇ ਪਤੀ ਇਮਰੋਜੁਲਾਹ ਨੇ ਆਪਣੀ ਪਤਨੀ ਦੀ ਜਾਨ ਬਚਾਉਣ ਲਈ ਆਪਣੀ ਕਿਡਨੀ ਦਾਨ ਕਰਨ ਦਾ ਸਾਹਸਿਕ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ : ਇਸ ਵਾਰ ਠੰਡ ਤੋੜ ਸਕਦੀ ਹੈ ਰਿਕਾਰਡ, ਮੌਸਮ ਵਿਭਾਗ ਨੇ ਕਰ 'ਤੀ ਵੱਡੀ ਭਵਿੱਖਬਾਣੀ
ਕੋਟਾ ਮੈਡੀਕਲ ਕਾਲਜ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਸਫ਼ਲਤਾਪੂਰਵਕ ਕਿਡਨੀ ਟਰਾਂਸਪਲਾਂਟ ਕੀਤੀ। ਡਾ. ਆਸ਼ੂਤੋਸ਼ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਆਯੂਸ਼ਮਾਨ ਅਰੋਗਿਆ ਯੋਜਨਾ ਦੇ ਅਧੀਨ ਸਰਜਰੀ ਦੌਰਾਨ ਸਾਰੇ ਜ਼ਰੂਰੀ ਸਰਜੀਕਲ ਆਟੀਮਜ਼ ਅਤੇ ਦਵਾਈਆਂ ਦੀ ਮੁਫ਼ਤ ਵਿਵਸਥਾ ਕੀਤੀ ਗਈ। ਇਮਰੋਜੁਲਾਹ ਪੇਸ਼ੇ ਤੋਂ ਆਰਕਿਟੈਕਟ ਹਹੈ ਅਤੇ ਉਸ ਦਾ ਵਿਆਹ 12 ਸਾਲ ਪਹਿਲੇ ਸਾਨੀਆ ਨਾਲ ਹੋਇਆ ਸੀ। ਉਨ੍ਹਾਂ ਦੇ 2 ਬੱਚੇ ਹਨ। ਆਪਣੀ ਪਤਨੀ ਦੀ ਜਾਨ ਬਚਾਉਣ ਲਈ ਉਨ੍ਹਾਂ ਨੇ ਆਪਣੀ ਕਿਡਨੀ ਦੇਣ ਦਾ ਫ਼ੈਸਲਾ ਲਿਆ, ਜੋ ਕਰਵਾ ਚੌਥ ਤੋਂ ਪਹਿਲੇ ਉਨ੍ਹਾਂ ਦੀ ਪਤਨੀ ਲਈ ਇਕ ਜ਼ਿੰਦਗੀ ਭਰ ਦਾ ਅਨਮੋਲ ਤੋਹਫ਼ਾ ਸਾਬਿਤ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8