''''ਤੁਹਾਡੇ ਸਮਾਨ ''ਚੋਂ ''ਬੀਪ'' ਦੀ ਆਵਾਜ਼'''' ਕਹਿ ਕੇ ਕੁੜੀ ਨੂੰ ਏਅਰਪੋਰਟ ਦੇ ਬਾਥਰੂਮ ਲੈ ਗਿਆ ਅਫ਼ਸਰ, ਫ਼ਿਰ...
Thursday, Jan 22, 2026 - 02:55 PM (IST)
ਨੈਸ਼ਨਲ ਡੈਸਕ- ਬੈਂਗਲੁਰੂ ਦੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਕ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 19 ਜਨਵਰੀ ਨੂੰ ਇਕ ਕਰਮਚਾਰੀ ਨੇ ਚੈਕਿੰਗ ਦੇ ਬਹਾਨੇ ਇਕ ਦੱਖਣੀ ਕੋਰੀਆਈ ਮਹਿਲਾ ਟੂਰਿਸਟ ਨਾਲ ਗੰਦੀ ਕਰਤੂਤ ਕੀਤੀ। ਪੀੜਤ ਔਰਤ, ਜਿਸ ਦੀ ਪਛਾਣ ਕਿਮ ਸੁੰਗ ਕਿਯੁੰਗ ਵਜੋਂ ਹੋਈ ਹੈ, ਨੇ ਦੋਸ਼ ਲਾਇਆ ਕਿ ਇਕ ਕਰਮਚਾਰੀ ਨੇ ਸਕਿਓਰਿਟੀ ਚੈਕਿੰਗ ਦੇ ਬਹਾਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ।
ਮੁਲਜ਼ਮ ਦੀ ਪਛਾਣ ਅਫਾਨ ਅਹਿਮਦ ਵਜੋਂ ਹੋਈ ਹੈ। ਹਾਲਾਂਕਿ ਪਹਿਲਾਂ ਉਸ ਨੂੰ ਹਵਾਈ ਅੱਡੇ ਦਾ ਸਟਾਫ਼ ਦੱਸਿਆ ਗਿਆ ਸੀ, ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਏਅਰ ਇੰਡੀਆ SATS ਦਾ ਕਰਮਚਾਰੀ ਸੀ। ਅਹਿਮਦ ਨੇ ਮਹਿਲਾ ਨੂੰ ਝੂਠ ਬੋਲਿਆ ਕਿ ਉਸ ਦੇ ਚੈੱਕ-ਇਨ ਸਾਮਾਨ ਵਿੱਚੋਂ 'ਬੀਪ' ਦੀ ਆਵਾਜ਼ ਆ ਰਹੀ ਹੈ। ਉਹ ਜਾਂਚ ਦੇ ਬਹਾਨੇ ਮਹਿਲਾ ਨੂੰ ਮਰਦਾਂ ਬਾਥਰੂਮ ਦੇ ਨੇੜੇ ਇਕ ਸੁੰਨਸਾਨ ਥਾਂ 'ਤੇ ਲੈ ਗਿਆ, ਜਿੱਥੇ ਉਸ ਨੇ ਮਹਿਲਾ ਦੇ ਨਿੱਜੀ ਅੰਗਾਂ ਨੂੰ ਗਲਤ ਤਰੀਕੇ ਨਾਲ ਛੂਹਿਆ ਅਤੇ ਉਸ ਨੂੰ ਪਿੱਛੇ ਤੋਂ ਜੱਫੀ ਪਾਈ।
ਇਹ ਵੀ ਪੜ੍ਹੋ- ਟੁੱਟ ਗਿਆ ਸੀਜ਼ਫਾਇਰ ! 3 ਪੱਤਰਕਾਰਾਂ ਸਣੇ 11 ਲੋਕਾਂ ਦੀ ਮੌਤ, ਗਾਜ਼ਾ 'ਚ ਇਜ਼ਰਾਈਲ ਦੀ ਵੱਡੀ ਕਾਰਵਾਈ
ਔਰਤ ਵੱਲੋਂ ਵਿਰੋਧ ਕਰਨ ਅਤੇ ਹਵਾਈ ਅੱਡਾ ਸੁਰੱਖਿਆ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਸੀ.ਸੀ.ਟੀ.ਵੀ. ਫੁਟੇਜ ਰਾਹੀਂ ਘਟਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਏਅਰ ਇੰਡੀਆ SATS ਨੇ ਇਸ ਘਟਨਾ ਨੂੰ ਨਾ-ਮਾਫ਼ੀਯੋਗ ਕਰਾਰ ਦਿੰਦਿਆਂ ਮੁਲਜ਼ਮ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਪੁਲਸ ਨੇ ਉਸ ਵਿਰੁੱਧ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 75 ਤਹਿਤ ਕੇਸ ਦਰਜ ਕੀਤਾ ਹੈ।
ਪੀੜਤ ਮਹਿਲਾ ਨੇ ਕਿਹਾ ਕਿ ਇਸ ਘਟਨਾ ਨਾਲ ਭਾਰਤ ਪ੍ਰਤੀ ਉਸ ਦਾ ਨਜ਼ਰੀਆ ਨਹੀਂ ਬਦਲਿਆ, ਪਰ ਉਸ ਨੇ ਹਵਾਈ ਅੱਡਿਆਂ 'ਤੇ ਮਹਿਲਾ ਯਾਤਰੀਆਂ ਦੀ ਸੁਰੱਖਿਆ ਲਈ ਮਹਿਲਾ ਸਟਾਫ਼ ਦੀ ਤਾਇਨਾਤੀ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਫਿਲਹਾਲ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ- ਟਰੰਪ ਦੇ Board Of Peace 'ਚ ਸ਼ਾਮਲ ਹੋਣ ਬਾਰੇ ਪੁਤਿਨ ਦਾ ਵੱਡਾ ਐਲਾਨ ! ਰੱਖੀਆਂ ਇਹ ਸ਼ਰਤਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
