ਕੇਰਲ ਵਿਧਾਨ ਸਭਾ ''ਚ ਬਹਿਸ ਤੋਂ ਪਹਿਲਾਂ ਵਿਧਾਇਕਾਂ ਨੇ ਕੀਤਾ ਬੀਫ ਦਾ ਬ੍ਰੇਕਫਾਸਟ!

Friday, Jun 09, 2017 - 03:03 AM (IST)

ਤਿਰੂਅਨੰਤਪੁਰਮ— ਕੇਰਲ ਵਿਧਾਨ ਸਭਾ 'ਚ ਪਸ਼ੂਆਂ 'ਤੇ ਜ਼ੁਲਮ ਰੋਕਣ ਵਿਰੁੱਧ ਆਰਡੀਨੈਂਸ 'ਤੇ ਬਹਿਸ ਤੋਂ ਪਹਿਲਾਂ ਵਿਧਾਇਕਾਂ ਨੇ ਬੀਫ ਦਾ ਬ੍ਰੇਕਫਾਸਟ ਕੀਤਾ। ਵਿਧਾਇਕਾਂ ਨੇ ਵਿਧਾਨ ਸਭਾ 'ਚ  ਕੇਂਦਰ ਸਰਕਾਰ ਦੇ ਚੌਗਿਰਦਾ ਮੰਤਰਾਲਾ ਦੇ ਪਸ਼ੂਆਂ 'ਤੇ ਜ਼ੁਲਮ ਰੋਕਣ ਬਾਰੇ ਆਰਡੀਨੈਂਸ 'ਤੇ ਬਹਿਸ ਤੋਂ ਪਹਿਲਾਂ ਬੀਫ ਦੀ ਵਰਤੋਂ ਕੀਤੀ। ਇਹ ਬੀਫ ਵਿਧਾਨ ਸਭਾ ਦੀ ਕੰਟੀਨ ਵਿਚ ਬਣਿਆ।
ਇਸ ਮਾਮਲੇ ਨੂੰ ਲੈ ਕੇ ਕੇਰਲ 'ਚ  ਕਾਫੀ ਸਮੇਂ ਤੋਂ ਰੌਲਾ ਪੈ ਰਿਹਾ ਸੀ ਅਤੇ ਕੇਰਲ ਯੂਥ ਕਾਂਗਰਸ ਦੇ ਵਰਕਰਾਂ ਨੇ ਸੜਕ 'ਤੇ ਹੀ ਵੱਛੇ ਨੂੰ ਵੱਢ ਕੇ ਇਸਦਾ ਵਿਰੋਧ ਕੀਤਾ ਸੀ। ਹੁਣ ਵਿਧਾਨ ਸਭਾ 'ਚ  ਇਸ ਐਕਟ 'ਤੇ ਚਰਚਾ ਲਈ ਸੱਦੇ ਗਏ ਵਿਸ਼ੇਸ਼ ਸਮਾਗਮ ਤੋਂ ਪਹਿਲਾਂ ਵਿਧਾਇਕਾਂ ਨੇ ਬੀਫ ਦੀ ਵਰਤੋਂ ਕੀਤੀ। ਇਸ ਮਾਮਲੇ 'ਚ  ਸੀ. ਪੀ. ਆਈ. (ਐੱਮ) ਦੀ ਵਿਧਾਇਕਾ ਪ੍ਰਤਿਭਾ  ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਦੇ ਫੈਸਲੇ ਵਿਰੁੱਧ ਵਿਖਾਵੇ ਵਜੋਂ  ਬੀਫ ਫ੍ਰਾਈ ਕਰਕੇ ਖਾਧਾ।


Related News