ਬੀੜੀ ਪੀਣ ਦਾ ਸ਼ੌਕ ਪਿਆ ਮਹਿੰਗਾ, ਕਈ ਦੁਕਾਨਾਂ ਤੇ ਵਾਹਨਾਂ ਨੂੰ ਲੱਗੀ ਅੱਗ
Thursday, Aug 22, 2024 - 07:33 AM (IST)
ਨੈਸ਼ਨਲ ਡੈਸਕ : ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਕਲਿਆਣਦੁਰਗਮ ਕਸਬੇ ਵਿਚ ਬੁੱਧਵਾਰ ਨੂੰ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਦਰਅਸਲ, ਇੱਥੇ ਪੁਰਾਣੇ ਬੱਸ ਸਟੈਂਡ ਦੇ ਕੋਲ ਇਕ ਵਿਅਕਤੀ ਨੇ ਇਕ ਕੈਨ ਵਿਚ ਪੰਜ ਲੀਟਰ ਪੈਟਰੋਲ ਲਿਆ ਸੀ, ਪਰ ਬਾਈਕ 'ਤੇ ਬੈਠਦਿਆਂ ਹੀ ਪੈਟਰੋਲ ਵਾਲਾ ਪਲਾਸਟਿਕ ਦਾ ਡੱਬਾ ਫਟ ਗਿਆ ਅਤੇ ਇਹ ਸੜਕ 'ਤੇ ਫੈਲ ਗਿਆ। ਇਕ ਹੋਰ ਵਿਅਕਤੀ ਨੇ ਖਤਰੇ ਤੋਂ ਅਣਜਾਣ ਹੋ ਕੇ ਬੀੜੀ ਬਾਲੀ ਅਤੇ ਲਾਪਰਵਾਹੀ ਨਾਲ ਮਾਚਿਸ ਦੀ ਸਟਿਕ ਸੜਕ 'ਤੇ ਫੈਲੇ ਪੈਟਰੋਲ ਵਿਚ ਸੁੱਟ ਦਿੱਤੀ।
ਇਸ ਨਾਲ ਅੱਗ ਲੱਗ ਗਈ, ਜਿਸ ਨੇ ਸੜਕ ਕਿਨਾਰੇ ਖੜ੍ਹੇ ਵਾਹਨਾਂ ਅਤੇ ਦੁਕਾਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਅੱਗ ਲੱਗਣ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਨੇ ਪਾਣੀ ਦੀ ਮਦਦ ਨਾਲ ਕਿਸੇ ਤਰ੍ਹਾਂ ਅੱਗ 'ਤੇ ਕਾਬੂ ਪਾਇਆ, ਜਿਸ ਨਾਲ ਹੋਰ ਤਬਾਹੀ ਹੋਣ ਤੋਂ ਬਚਾਅ ਹੋ ਗਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਸੀਸੀਟੀਵੀ ਰਾਹੀਂ ਖੁੱਲ੍ਹਿਆ ਅੱਗ ਲੱਗਣ ਦਾ ਰਾਜ਼
ਹਾਦਸੇ ਤੋਂ ਬਾਅਦ ਆਸਪਾਸ ਦੇ ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਅਤੇ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਕਿਸੇ ਤਰ੍ਹਾਂ ਅੱਗ 'ਤੇ ਕਾਬੂ ਪਾਇਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹੁਣ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਮੌਕੇ ਦੀ ਜਾਂਚ ਕੀਤੀ ਤਾਂ ਉਥੇ ਲੱਗੇ ਸੀਸੀਟੀਵੀ ਫੁਟੇਜ ਤੋਂ ਅੱਗਜ਼ਨੀ ਦਾ ਖੁਲਾਸਾ ਹੋਇਆ। ਦਰਅਸਲ ਪੈਟਰੋਲ ਪੰਪ ਤੋਂ ਬਾਈਕ ਸਵਾਰ ਇਕ ਵਿਅਕਤੀ ਪਲਾਸਟਿਕ ਦੇ ਡੱਬੇ 'ਚ ਪੰਜ ਲੀਟਰ ਪੈਟਰੋਲ ਲੈ ਕੇ ਉਥੇ ਆਇਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8