9ਵੀਂ ਜਮਾਤ ਦੇ ਵਿਦਿਆਰਥੀ ਦਾ ਕੁੱਟ-ਕੁੱਟ ਕੇ ਕਰ ਦਿੱਤਾ ਕਤਲ

06/30/2016 10:00:50 AM

ਨਵੀਂ ਦਿੱਲੀ— ਇੱਥੋਂ ਦੇ ਮਊਰ ਵਿਹਾਰ ਇਲਾਕੇ ''ਚ ਇਕ 9ਵੀਂ ਜਮਾਤ ਦੇ ਵਿਦਿਆਰਥੀ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਸ਼ਾਮ ਰਜਤ ਆਪਣੇ ਦੋਸਤਾਂ ਨਾਲ ਟਿਊਸ਼ਨ ਤੋਂ ਵਾਪਸ ਆ ਰਿਹਾ ਸੀ, ਉਦੋਂ ਇਕ ਪਾਨ ਦੀ ਦੁਕਾਨ ਕੋਲ ਉਸ ਦੀ ਕਿਸੇ ਨਾਲ ਬਹਿਸ ਹੋ ਗਈ। ਦੋਸ਼ ਹੈ ਕਿ ਇਸ ਤੋਂ ਬਾਅਦ ਕੁਝ ਅਣਪਛਾਤੇ ਲੋਕਾਂ ਨੇ ਰਜਤ ਅਤੇ ਉਸ ਦੇ ਦੋਸਤਾਂ ਨੂੰ ਕੁੱਟਿਆ। ਪੁਲਸ ਮਾਮਲਾ ਦਰਜ ਕਰ ਕੇ ਜਾਂਚ ''ਚ ਜੁਟ ਗਈ ਹੈ। ਘਟਨਾ ਸ਼ਾਮ ਕਰੀਬ 5 ਵਜੇ ਦੀ ਹੈ। ਰਜਤ ਦੇ ਪਰਿਵਾਰ ਵਾਲਿਆਂ ਅਨੁਸਾਰ ਮਊਰ ਵਿਹਾਰ ਫੇਜ-3 ਬਾਜ਼ਾਰ ''ਚ ਇਕ ਪਾਨ ਦੀ ਦੁਕਾਨ ਕੋਲ ਰਜਤ ਦਾ ਕਿਸੇ ਨਾਲ ਕਿਸੇ ਗੱਲ ''ਤੇ ਵਿਵਾਦ ਹੋ ਗਿਆ। ਉਸੇ ਦੌਰਾਨ ਕੁਝ ਲੋਕ ਰਜਤ ਅਤੇ ਉਸ ਦੇ ਦੋਸਤਾਂ ਨੂੰ ਜ਼ਬਰਨ ਕੋਲ ਦੇ ਇਕ ਪਾਰਕ ''ਚ ਲੈ ਗਏ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਰਜਤ ਦੇ ਦੋਸਤ ਉੱਥੋਂ ਦੌੜਨ ''ਚ ਕਾਮਯਾਬ ਹੋ ਗਏ ਪਰ ਰਜਤ ਦੀ ਮੌਕੇ ''ਤੇ ਹੀ ਮੌਤ ਹੋ ਗਈ। 
ਪਰਿਵਾਰ ਵਾਲਿਆਂ ਨੇ ਵਾਰਦਾਤ ਦੇ ਪਿੱਛੋ ਕਿਸੇ ਪੁਰਾਣੀ ਰੰਜਿਸ਼ ਤੋਂ ਇਨਕਾਰ ਕਰ ਦਿੱਤਾ ਹੈ। ਰਜਤ ਦਾ ਪਰਿਵਾਰ ਮਊਰ ਵਿਹਾਰ ਫੇਜ-3 ਦੇ ਸਨ ਸ਼ਾਈਨ ਸੋਸਾਇਟੀ ''ਚ ਰਹਿੰਦੀ ਹੈ। ਉਸ ਦੇ ਪਿਤਾ ਰਿਲਾਇੰਸ ਕੰਪਨੀ ਦੇ ਜਨਰਲ ਮੈਨੇਜਰ ਹਨ। ਪੁਲਸ ਨੇ ਰਜਤ ਦੇ ਪਰਿਵਾਰ ਦੀ ਸ਼ਿਕਾਇਤ ''ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ''ਚ ਜੁਟ ਗਈ ਹੈ। ਪੁਲਸ ਵਾਰਦਾਤ ਦੇ ਸਮੇਂ ਰਜਤ ਨਾਲ ਰਹੇ ਉਸ ਦੇ ਦੋਸਤਾਂ ਤੋਂ ਪੂਰੀ ਗੱਲ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ। ਰਜਤ ਮਊਰ ਵਿਹਾਰ ਦੇ ਸਲਵਾਨ ਪਬਲਿਕ ਸਕੂਲ ਦਾ ਵਿਦਿਆਰਥੀ ਸੀ।


Disha

News Editor

Related News