ਸੜਕ ’ਤੇ ਰੀਲ ਬਣਾਉਣ ਵਾਲੇ ਹੋ ਜਾਣ ਸਾਵਧਾਨ! ਇਸ ਮਹਿਲਾ ਨਾਲ ਜੋ ਹੋਇਆ ਉਹ ਦੇਖ ਹਾਸਾ ਵੀ ਆਵੇਗਾ ਤੇ ਦੁੱਖ ਵੀ

Monday, Mar 25, 2024 - 06:15 AM (IST)

ਸੜਕ ’ਤੇ ਰੀਲ ਬਣਾਉਣ ਵਾਲੇ ਹੋ ਜਾਣ ਸਾਵਧਾਨ! ਇਸ ਮਹਿਲਾ ਨਾਲ ਜੋ ਹੋਇਆ ਉਹ ਦੇਖ ਹਾਸਾ ਵੀ ਆਵੇਗਾ ਤੇ ਦੁੱਖ ਵੀ

ਗਾਜ਼ੀਆਬਾਦ– ਐਤਵਾਰ ਨੂੰ ਇੰਦਰਾਪੁਰਮ ਕੋਤਵਾਲੀ ਇਲਾਕੇ ’ਚ ਹੋਲਿਕਾ ਪੂਜਾ ਕਰਨ ਜਾਣ ਦੌਰਾਨ ਰੀਲ ਬਣਾ ਰਹੀ ਮਹਿਲਾ ਤੋਂ ਬਾਈਕ ਸਵਾਰ ਬਦਮਾਸ਼ ਨੇ ਚੇਨ ਚੋਰੀ ਕਰ ਲਈ। ਔਰਤਾਂ ਨੇ ਰੌਲਾ ਪਾਇਆ ਪਰ ਲੁਟੇਰਾ ਫਰਾਰ ਹੋ ਗਿਆ। ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਵਿਦੇਸ਼ੋਂ ਆਈ ਮੰਦਭਾਗੀ ਖ਼ਬਰ, 21 ਸਾਲਾ ਪੰਜਾਬੀ ਨੌਜਵਾਨ ਦੀ ਕੈਨੇਡਾ ’ਚ ਸੜਕ ਹਾਦਸੇ ’ਚ ਮੌਤ

ਪੁਲਸ ਮੁਤਾਬਕ ਗਿਆਨਖੰਡ 1 ਦੀ ਸੁਸ਼ਮਾ ਗੁਆਂਢ ਦੀਆਂ ਔਰਤਾਂ ਨਾਲ ਹੋਲਿਕਾ ਪੂਜਾ ਕਰਨ ਜਾ ਰਹੀ ਸੀ। ਉਸ ਨੇ ਸਰਵਿਸ ਲੇਨ ’ਤੇ ਰੀਲ ਬਣਾਉਣੀ ਸ਼ੁਰੂ ਕਰ ਦਿੱਤੀ। ਕਾਫ਼ੀ ਦੇਰ ਬਾਅਦ ਹੈਲਮੇਟ ਪਾ ਕੇ ਬਾਈਕ ’ਤੇ ਸਵਾਰ ਬਦਮਾਸ਼ ਉਸ ਦੇ ਨੇੜੇ ਆਇਆ। ਜਦੋਂ ਤੱਕ ਉਹ ਕੁਝ ਸਮਝ ਸਕਦੀ, ਬਾਈਕ ਸਵਾਰ ਚੇਨ ਚੋਰੀ ਕਰਕੇ ਤੇਜ਼ੀ ਨਾਲ ਚਲਾ ਗਿਆ। ਘਟਨਾ ਮੋਬਾਇਲ ’ਚ ਕੈਦ ਹੋ ਗਈ ਹੈ।

ਬਾਈਕ ਨੰਬਰ ਦੇ ਕੇ ਦੋਸ਼ੀ ਦੀ ਭਾਲ ਕਰੋ
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚ ਗਈ। ਵੀਡੀਓ ’ਚ ਕੈਦ ਹੋਏ ਮੁਲਜ਼ਮ ਦੇ ਬਾਈਕ ਨੰਬਰ ਦੇ ਆਧਾਰ ’ਤੇ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ ’ਤੇ ਰਿਪੋਰਟ ਦਰਜ ਕਰਕੇ ਮੁਲਜ਼ਮ ਦੀ ਭਾਲ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News