ਕਿਸਾਨਾਂ ਨੂੰ ਚੰਗੇ ਬੀਜ ਮੁਹੱਈਆ ਕਰਾਏਗੀ ਬੀ. ਬੀ. ਐੱਸ. ਐੱਸ. ਐੱਲ. : ਸ਼ਾਹ

Saturday, Oct 28, 2023 - 04:30 PM (IST)

ਕਿਸਾਨਾਂ ਨੂੰ ਚੰਗੇ ਬੀਜ ਮੁਹੱਈਆ ਕਰਾਏਗੀ ਬੀ. ਬੀ. ਐੱਸ. ਐੱਸ. ਐੱਲ. : ਸ਼ਾਹ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਫਸਲ ਉਤਪਾਦਨ ਵਧਾਉਣ ਲਈ ਕਿਸਾਨਾਂ ਨੂੰ ਗੁਣਵੱਤਾ ਵਾਲੇ ਬੀਜ ਮੁਹੱਈਆ ਕਰਵਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਵੀਰਵਾਰ ਨੂੰ ਕਿਹਾ ਕਿ ਭਾਰਤੀ ਬੀਜ ਸਹਿਕਾਰੀ ਕਮੇਟੀ ਲਿਮਟਿਡ (ਬੀ. ਬੀ. ਐੱਸ. ਐੱਸ. ਐੱਲ.) ਦਾ ਗਠਨ ਬੀਜਾਂ ਦਾ ਘਰੇਲੂ ਉਤਪਾਦਨ ਵਧਾਉਣ ਤੋਂ ਇਲਾਵਾ ਪ੍ਰਮਾਣਿਤ ਬੀਜਾਂ ਦੀ ਬਰਾਮਦ ਲਈ ਕੀਤਾ ਗਿਆ ਹੈ। ਨਵਗਠਿਤ ਭਾਰਤੀ ਬੀਜ ਸਹਿਕਾਰੀ ਕਮੇਟੀ ਲਿਮਟਿਡ ਵਲੋਂ ਆਯੋਜਿਤ ‘ਸਹਿਕਾਰੀ ਖੇਤਰ ਰਾਹੀਂ ਬਿਹਤਰ ਤੇ ਰਵਾਇਤੀ ਬੀਜਾਂ ਦੇ ਉਦਪਾਦਨ’ ’ਤੇ ਕੌਮੀ ਗੋਸ਼ਠੀ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਵੀਰਵਾਰ ਨੂੰ ਇਹ ਗੱਲ ਕਹੀ। 

ਇਹ ਵੀ ਪੜ੍ਹੋ : ਭਾਰਤ 'ਚ 70 ਸ਼ੱਕੀ ਅੱਤਵਾਦੀ ਹੋਏ ਦਾਖ਼ਲ, ਹਾਈ ਅਲਰਟ 'ਤੇ ਏਜੰਸੀਆਂ

ਬੀ. ਬੀ. ਐੱਸ. ਐੱਸ. ਐੱਲ. ਨੂੰ ਭਾਰਤੀ ਕਿਸਾਨ ਖਾਦ ਸਹਿਕਾਰੀ ਲਿਮਟਿਡ (ਇਫਕੋ), ਕ੍ਰਿਸ਼ਕ ਭਾਰਤੀ ਕੋਆਪ੍ਰੇਟਿਵ ਲਿਮਟਿਡ (ਕ੍ਰਿਭਕੋ) ਭਾਰਤੀ ਰਾਸ਼ਟਰੀ ਖੇਤੀ ਸਹਿਕਾਰੀ ਮਾਰਕੀਟਿੰਗ ਫੈੱਡਰੇਸ਼ਨ (ਨੇਫੇਡ), ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐੱਨ. ਡੀ. ਡੀ. ਬੀ.) ਅਤੇ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (ਐੱਨ. ਸੀ. ਡੀ. ਸੀ.) ਨੇ ਸਾਂਝੇ ਰੂਪ ਤਰੱਕੀ ਦਿੱਤੀ ਹੈ। ਇਸ ਪ੍ਰੋਗਰਾਮ ਵਿਚ ਸ਼ਾਹ ਨੇ ਬੀ. ਬੀ. ਐੱਸ. ਐੱਸ. ਐੱਲ. ਦਾ ਪ੍ਰਤੀਕ ਚਿੰਨ੍ਹ (ਲੋਗੋ), ਵੈੱਬਸਾਈਟ ਤੇ ਵੇਰਵਾ ਬੁੱਕਲੈੱਟ ਜਾਰੀ ਕੀਤੀ। ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਬੀ. ਬੀ. ਐੱਸ. ਐੱਸ. ਐੱਲ. ਨੇ ਅਜੇ ਛੋਟੀ ਸ਼ੁਰੂਆਤ ਕੀਤੀ ਹੈ ਪਰ ਇਹ ਸਹਿਕਾਰੀ ਕਮੇਟੀ ਦੇਸ਼ ਦੇ ਬੀਜ ਉਤਪਾਦਨ ਵਿਚ ਵੱਡਾ ਯੋਗਦਾਨ ਦੇਵੇਗੀ। ਉਨ੍ਹਾਂ ਕਿਹਾ ਕਿ ਆਉਂਦੇ ਸਾਲਾਂ ਵਿਚ ਇਹ ਸਹਿਕਾਰੀ ਕਮੇਟੀ ਦੇਸ਼ ਵਿਚ ਬੀਜ ਸੁਰੱਖਿਆ, ਸੁਧਾਰ ਤੇ ਬੀਜ ਖੇਤਰ ਦੀ ਸੋਧ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News