ਦਿੱਲੀ ਵਾਲਿਆਂ ਨੂੰ ਰਾਹਤ ਦੇਣ ਵਾਲੀ ਮੂਨਕ ਨਹਿਰ ਬਣੀ ਆਫ਼ਤ, ਚਾਰੋਂ ਪਾਸੇ ਹੋ ਗਿਆ ਪਾਣੀ-ਪਾਣੀ

Friday, Jul 12, 2024 - 04:27 AM (IST)

ਦਿੱਲੀ ਵਾਲਿਆਂ ਨੂੰ ਰਾਹਤ ਦੇਣ ਵਾਲੀ ਮੂਨਕ ਨਹਿਰ ਬਣੀ ਆਫ਼ਤ, ਚਾਰੋਂ ਪਾਸੇ ਹੋ ਗਿਆ ਪਾਣੀ-ਪਾਣੀ

ਨਵੀਂ ਦਿੱਲੀ- ਰਾਜਧਾਨੀ ਦਿੱਲੀ ਦਾ ਬਵਾਨਾ ਖੇਤਰ ਬੁੱਧਵਾਰ ਰਾਤ ਨੂੰ ਡੁੱਬ ਗਿਆ। ਵੀਰਵਾਰ ਸਵੇਰੇ ਜਦੋਂ ਲੋਕ ਆਪਣੇ ਘਰਾਂ 'ਚ ਜਾਗੇ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਚਾਰੋਂ ਪਾਸੇ ਪਾਣੀ 'ਚ ਘਿਰਿਆ ਦੇਖਿਆ। ਖਾਣ-ਪੀਣ ਤੋਂ ਇਲਾਵਾ ਘਰ ਦਾ ਜ਼ਰੂਰੀ ਸਮਾਨ ਵੀ ਪਾਣੀ 'ਚ ਡੁੱਬ ਗਿਆ। ਆਮਤੌਰ 'ਤੇ ਦੇਖਿਆ ਜਾਂਦਾ ਹੈ ਕਿ ਭਾਰੀ ਮੀਂਹ ਤੋਂ ਬਾਅਦ ਸ਼ਹਿਰਾਂ 'ਚ ਅਜਿਹੀ ਸਥਿਤੀ ਬਣ ਜਾਂਦੀ ਹੈ ਪਰ ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੁਝ ਹੈਰਾਨੀਜਨਕ ਹੋਇਆ ਹੈ।

ਇੱਥੇ ਘਰਾਂ ਵਿੱਚ ਬੇਵਕਤੀ ਪਾਣੀ ਭਰ ਗਿਆ। ਦਿੱਲੀ ਦੇ ਬਵਾਨਾ ਇਲਾਕੇ ਦੀ ਜੇਜੇ ਕਲੋਨੀ ਦਾ ਨਜ਼ਾਰਾ ਅਜਿਹਾ ਹੈ ਕਿ ਗਲੀਆਂ, ਸੜਕਾਂ ਅਤੇ ਘਰਾਂ ਵਿੱਚ ਹਰ ਪਾਸੇ ਪਾਣੀ ਹੀ ਪਾਣੀ ਹੈ। ਇਸ ਤਰ੍ਹਾਂ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹਨ।

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ  ਮੀਂਹ ਤੋਂ ਬਿਨਾਂ ਆਖਰ ਦਿੱਲੀ ਦਾ ਬਵਾਨਾ ਡੁੱਬਿਆ ਕਿਵੇਤਾਂ ਇਸ ਦਾ ਜਵਾਬ ਹੈ ਮੂਨਕ ਨਹਿਰ। ਜਿਸ ਦਾ ਇੱਕ ਹਿੱਸਾ ਟੁੱਟ ਗਿਆ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਪਾਣੀ ਫੈਲ ਗਿਆ। ਇਸ ਤੋਂ ਪਹਿਲਾਂ ਕਿ ਪ੍ਰਸ਼ਾਸਨ ਕੁਝ ਕਰਦਾ, ਬਵਾਨਾ ਪਾਣੀ ਵਿਚ ਡੁੱਬ ਗਿਆ। ਮੂਨਕ ਨਹਿਰ ਨੂੰ ਦਿੱਲੀ ਦੀ ਜੀਵਨ ਰੇਖਾ ਮੰਨਿਆ ਜਾਂਦਾ ਹੈ, ਇਸ ਨਹਿਰ ਦਾ ਪਾਣੀ ਹਰਿਆਣਾ ਤੋਂ ਆਉਂਦਾ ਹੈ। ਇਹ ਦਿੱਲੀ ਦੇ ਵੱਡੇ ਹਿੱਸੇ ਦੀ ਪਿਆਸ ਬੁਝਾਉਂਦੀ ਹੈ। ਇਸ ਦੇ ਬਾਵਜੂਦ ਇਸ ਨਹਿਰ ਦਾ ਇੱਕ ਹਿੱਸਾ ਟੁੱਟ ਗਿਆ, ਜਦੋਂ ਕਿ ਇਸ ਦੀ ਮਹੱਤਤਾ ਨੂੰ ਦੇਖਦੇ ਹੋਏ ਇਸ ਨਹਿਰ ਦੀ ਪੈਟਰੋਲਿੰਗ ਤਕ ਹੁੰਦੀ ਹੈ।

ਇੰਨੀ ਅਹਿਮ ਨਹਿਰ ਦਾ ਹਿੱਸਾ ਟੁੱਟਿਆ ਕਿਵੇਂ

ਇੰਨੀ ਮਹੱਤਵਪੂਰਨ ਨਹਿਰ ਦਾ ਇਹ ਹਿੱਸਾ ਕਿਵੇਂ ਟੁੱਟ ਗਿਆ, ਇਹ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ? ਕਿਉਂਕਿ ਇਹ ਉਹ ਪਾਣੀ ਹੈ ਜੋ ਕਿ ਦਿੱਲੀ ਦੇ ਲੋਕਾਂ ਦੀ ਪਿਆਸ ਬੁਝਾਉਣ ਲਈ ਹਰਿਆਣਾ ਤੋਂ ਆ ਰਿਹਾ ਸੀ ਪਰ ਰਾਹਤ ਦੀ ਬਜਾਏ ਤਬਾਹੀ ਬਣ ਗਿਆ। ਹਾਲਾਤ ਇਹ ਹਨ ਕਿ ਜੇਜੇ ਕਲੋਨੀ ਵਿੱਚ ਗੋਡੇ-ਗੋਡੇ ਪਾਣੀ ਹੈ। 


author

Rakesh

Content Editor

Related News