ਬਾਸਕਟਬਾਲ ਚੈਂਪੀਅਨਸ਼ਿਪ ਖਤਮ, ਲੜਕਿਆਂ ''ਚ ਟੀਮ ਰਿਮੈਂਬਰਿੰਗ ਕੋਬੇ ਰਹੀ ਜੇਤੂ

Wednesday, Oct 07, 2020 - 01:20 AM (IST)

ਬਾਸਕਟਬਾਲ ਚੈਂਪੀਅਨਸ਼ਿਪ ਖਤਮ, ਲੜਕਿਆਂ ''ਚ ਟੀਮ ਰਿਮੈਂਬਰਿੰਗ ਕੋਬੇ ਰਹੀ ਜੇਤੂ

ਸ੍ਰੀਨਗਰ (ਜ. ਬ.)– ਸ੍ਰੀਨਗਰ ਜ਼ਿਲ੍ਹਾ ਬਾਸਕਟਬਾਲ ਸੰਘ ਵਲੋਂ ਆਯੋਜਿਤ 3/3 ਬਾਸਕਟਬਾਲ ਚੈਂਪੀਅਨਸ਼ਿਪ ਦੀ ਸਮਾਪਤੀ ਗਿਨਦੁਨ ਸਟੇਡੀਅਮ ਰਾਜਬਾਗ ਵਿਚ ਹੋਈ। ਇਸ ਟੂਰਨਾਮੈਂਟ ਵਿਚ ਤਕਰੀਬਨ 100 ਲੜਕੇ ਤੇ ਲੜਕੀਆਂ ਨੇ ਹਿੱਸਾ ਲਿਆ ਸੀ। ਲੜਕਿਆਂ ਵਿਚ ਟੀਮ ਰਿਮੈਂਬਰਿੰਗ ਕੋਬੇ ਜੇਤੂ ਰਹੀ ਜਦਕਿ ਟੀਮ ਰੀਅਲ ਜੀ. ਉਪ ਜੇਤੂ ਰਹੀ। ਲੜਕੀਆਂ ਵਿਚ ਟੀਮ ਨੈੱਟ ਰਿਪਰਸ ਜੇਤੂ ਰਹੀ ਜਦਕਿ ਟੀਮ ਹੂਪਸਟਾਰਸ ਉਪ ਜੇਤੂ ਰਹੀ।
ਲੜਕਿਆਂ ਵਿਚ ਬੈਸਟ ਖਿਡਾਰੀ ਦਾ ਇਨਾਮ ਮੁਜ਼ਤਬਾ ਨੂੰ ਦਿੱਤਾ ਗਿਆ ਜਦਕਿ ਲੜਕੀਆਂ ਵਿਚ ਸ਼ੇਜਾਨ ਵਾਨੀ ਨੂੰ ਬੈਸਟ ਖਿਡਾਰਨ ਐਲਾਨ ਕੀਤਾ ਗਿਆ। ਸਮਾਪਤੀ ਸਮਾਰੋਹ ਵਿਚ ਮੁੱਖ ਮਹਿਮਾਨ ਹਿਲਾਲ ਡੀ. ਐੱਸ. ਪੀ. ਜੇ. ਕੇ. ਪੀ. ਤੇ ਵਿਸ਼ੇਸ਼ ਮਹਿਮਾਨ ਮੁਸ਼ਤਾਕ ਜਰਗਰ ਪ੍ਰਬੰਧਨ ਗਿਨਦੁਨ ਸਟੇਡੀਅਮ ਰਾਜਬਾਗ ਸਨ। ਉਨ੍ਹਾਂ ਨੇ ਮੁਕਾਬਲੇਬਾਜ਼ਾਂ ਨੂੰ ਇਨਾਮਾਂ ਦੀ ਵੰਡ ਕੀਤੀ। ਟੂਰਨਾਮੈਂਟ ਦਾ ਆਯੋਜਨ ਮੀਰ ਮੁਰਸਲੀਨ ਦੀ ਦੇਖ-ਰੇਖ ਵਿਚ ਕੀਤਾ ਗਿਆ ਸੀ।


author

Gurdeep Singh

Content Editor

Related News