ਟਿਕਰੀ ਸਰਹੱਦ ਤੋਂ ਬੈਰੀਕੇਡ ਹਟਾਉਣ 'ਤੇ ਭੜਕੇ ਰਾਜੇਵਾਲ, ਜ਼ਾਹਿਰ ਕੀਤਾ ਇਹ ਖ਼ਦਸ਼ਾ (ਵੀਡੀਓ)
Saturday, Oct 30, 2021 - 12:17 PM (IST)
ਹਰਿਆਣਾ- ਬੀਤੇ 11 ਮਹੀਨਿਆਂ ਤੋਂ ਬੰਦ ਹਰਿਆਣਾ-ਦਿੱਲੀ ਦੀ ਸਰਹੱਦ 'ਤੇ ਟਿਕਰੀ ਬਾਰਡਰ ਦੇ ਰਸਤੇ ਤੋਂ ਦਿੱਲੀ ਪੁਲਸ ਬੈਰੀਕੇਡ ਹਟਾ ਰਹੀ ਹੈ। ਜਿਸ ਨੂੰ ਲੈ ਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵੀਡੀਓ ਸੰਦੇਸ਼ ਜਾਰੀ ਕਰ ਕੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਸਰਹੱਦਾਂ ’ਤੇ ਲਾਈਆਂ ਰੋਕਾਂ ਹਟਾ ਕੇ ਬਾਰਡਰ ਖੋਲ੍ਹ ਰਹੀ ਹੈ। ਰਾਜੇਵਾਲ ਨੇ ਕਿਹਾ ਕਿ ਸਰਕਾਰ ਬੌਖਲਾ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਅਸੀਂ ਬਾਰਡਰ ਖੋਲ੍ਹ ਦਿੱਤੇ ਹਨ ਪਰ ਕਿਸਾਨ ਬਾਰਡਰ ਨਹੀਂ ਖੋਲ੍ਹ ਰਹੇ। ਸਾਨੂੰ ਇਸ ਗੱਲ ਦਾ ਖ਼ਤਰਾ ਹੈ ਕਿ ਸਰਹੱਦ ਖੁੱਲ੍ਹਣ ਕਾਰਨ ਜ਼ਿਆਦਾ ਟਰੈਫਿਕ ਹੋਵੇਗੀ, ਜਿਸ ਨਾਲ ਹਾਦਸੇ ਵਧਣਗੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਡਾ ਮੋਰਚਾ ਸਿਖਰ ’ਤੇ ਗਿਆ ਹੋਇਆ ਹੈ। ਇਸ ਲਈ ਸਾਰੇ ਸ਼ਾਂਤ ਰਹੋ। ਅਸੀਂ ਸ਼ਾਂਤਮਈ ਢੰਗ ਨਾਲ ਇਸ ਸਮੱਸਿਆ ਦਾ ਵੀ ਹੱਲ ਕਰ ਸਕਦੇ ਹਨ। ਦੱਸਣਯੋਗ ਹੈ ਕਿ ਟਿਕਰੀ ਬਾਰਡਰ 'ਤੇ ਚੱਲ ਰਹੇ ਅੰਦੋਲਨ ਦੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਸੜਕ 'ਤੇ ਲਗਾਏ ਗਏ ਸੀਮੈਂਟੇ ਦੇ ਬਣੇ ਬੈਰੀਕੇਡਿੰਗ ਵੀ ਹਟਾਈ ਜਾ ਰਹੀ ਹੈ, ਜਿਸ ਦੇ ਨਾਲ ਉਮੀਦ ਹੈ ਦਿੱਲੀ-ਰੋਹਤਕ ਰਸਤਾ ਖੁੱਲ੍ਹਣ ਨਾਲ ਰੋਜ਼ ਦੀ ਆਵਾਜਾਈ ਵਿੱਚ ਹੋ ਰਹੀ ਪ੍ਰੇਸ਼ਾਨੀਆਂ ਨਾਲ ਰਾਹਤ ਮਿਲੇਗੀ।
ਇਹ ਵੀ ਪੜ੍ਹੋ : ਸਿੰਘੂ ਸਰਹੱਦ ਲਾਠੀਚਾਰਜ: ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਅਤੇ ਸੰਘ ’ਤੇ ਲਾਏ ਗੰਭੀਰ ਇਲਜ਼ਾਮ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ