ਪਤਨੀ ਨੂੰ ਇਤਰਾਜ਼ਯੋਗ ਹਾਲਤ 'ਚ ਵੇਖ ਆਪੇ ਤੋਂ ਬਾਹਰ ਹੋਇਆ ਪਤੀ, ਦਿੱਤੀ ਰੂਹ ਕੰਬਾਊ ਮੌਤ

Sunday, Nov 19, 2023 - 06:55 PM (IST)

ਪਤਨੀ ਨੂੰ ਇਤਰਾਜ਼ਯੋਗ ਹਾਲਤ 'ਚ ਵੇਖ ਆਪੇ ਤੋਂ ਬਾਹਰ ਹੋਇਆ ਪਤੀ, ਦਿੱਤੀ ਰੂਹ ਕੰਬਾਊ ਮੌਤ

ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ 'ਚ ਆਪਣੀ ਪਤਨੀ ਨੂੰ ਗੈਰ-ਮਰਦ ਨਾਲ ਇਤਰਾਜ਼ਯੋਗ ਹਾਲਤ ਵਿਚ ਵੇਖ ਕੇ ਪਤੀ ਨੇ ਗੁੱਸੇ 'ਚ ਆ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪਤੀ ਨੇ ਪਤਨੀ ਨੂੰ ਜ਼ਿੰਦਾ ਸਾੜ ਕੇ ਲਾਸ਼ ਖੇਤਾਂ ਵਿਚ ਸੁੱਟ ਦਿੱਤੀ। ਇਸ ਕਤਲ ਦੇ ਦੋਸ਼ ਵਿਚ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ-  CM ਕੇਜਰੀਵਾਲ ਨੇ ਵਿਸ਼ਵ ਕੱਪ ਮੁਕਾਬਲੇ ਲਈ ਟੀਮ ਇੰਡੀਆ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ, ਕਿਹਾ-ਇਤਿਹਾਸ ਬਣਾਓ

ਪੁਲਸ ਸੂਤਰਾਂ ਮੁਤਾਬਕ ਸ਼ਾਹੀ ਥਾਣਾ ਖੇਤਰ ਦੇ ਗੋਟੀਆ ਪਿੰਡ ਕੋਲ ਇਕ ਖੇਤ ਵਿਚ ਸ਼ਨੀਵਾਰ ਦੇਰ ਰਾਤ 35 ਸਾਲਾ ਔਰਤ ਦੀ ਅੱਧ ਸੜੀ ਲਾਸ਼ ਮਿਲੀ ਸੀ। ਔਰਤ ਦੇ ਪੇਕੇ ਪਰਿਵਾਰ ਦੇ ਲੋਕਾਂ ਨੇ ਉਸ ਦੇ ਪਤੀ ਨੇਪਾਲ ਸਿੰਘ 'ਤੇ ਉਸ ਨੂੰ ਜ਼ਿੰਦਾ ਸਾੜਨ ਦਾ ਦੋਸ਼ ਲਾਇਆ ਹੈ। ਪਤੀ ਨੇਪਾਲ ਸਿੰਘ ਨੇ ਪੁੱਛਗਿੱਛ ਵਿਚ ਪੁਲਸ ਨੂੰ ਦੱਸਿਆ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਮਰਦ ਨਾਲ ਨਾਜਾਇਜ਼ ਸਬੰਧ ਸਨ ਅਤੇ ਸ਼ਨੀਵਾਰ ਅੱਧੀ ਰਾਤ ਜਦੋਂ ਉਸ ਦੀ ਨੀਂਦ ਖੁੱਲ੍ਹੀ ਤਾਂ ਉਸ ਨੂੰ ਪਤਨੀ ਘਰ ਵਿਚ ਨਹੀਂ ਮਿਲੀ। 

ਇਹ ਵੀ ਪੜ੍ਹੋ-  ਕਾਂਗਰਸ ਸਰਕਾਰ ਦੇ 5 ਸਾਲ ਇਕ-ਦੂਜੇ ਨੂੰ 'ਰਨ ਆਊਟ' ਕਰਨ 'ਚ ਬੀਤੇ: PM ਮੋਦੀ

ਨੇਪਾਲ ਸਿੰਘ ਨੇ ਪੁਲਸ ਨੂੰ ਅੱਗੇ ਦੱਸਿਆ ਕਿ ਤਲਾਸ਼ ਕਰਨ 'ਤੇ ਉਸ ਨੇ ਪਿੰਡ ਕੋਲ ਇਕ ਖੇਤ ਵਿਚ ਪਏ ਤੂੜੀ ਦੇ ਢੇਰ ਵਿਚ ਆਪਣੀ ਪਤਨੀ ਨੂੰ ਉਸ ਮਰਦ ਨਾਲ ਇਤਰਾਜ਼ਯੋਗ ਹਾਲਤ ਵਿਚ ਵੇਖਿਆ ਅਤੇ ਇਸ ਦੌਰਾਨ ਉਹ ਵਿਅਕਤੀ ਤਾਂ ਦੌੜ ਗਿਆ ਪਰ ਉਸ ਦੀ ਪਤਨੀ ਦੇ ਉਠਣ ਤੋਂ ਪਹਿਲਾਂ ਹੀ ਉਸ ਨੇ ਤੂੜੀ ਨੂੰ ਅੱਗ ਲਾ ਦਿੱਤੀ, ਜਿਸ ਵਿਚ ਝੁਲਸ ਕੇ ਉਸ ਦੀ ਮੌਤ ਹੋ ਗਈ। ਪੁਲਸ ਨੇ ਔਰਤ ਦੀ ਅੱਧ ਸੜੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।  
 


author

Tanu

Content Editor

Related News