ਪ੍ਰਾਇਮਰੀ ਸਕੂਲ ਦੀ ਅਧਿਆਪਕਾ ਦਾ ਅਨੋਖਾ ਉਪਰਾਲਾ, ਪਿੰਡ ਦੀਆਂ ਔਰਤਾਂ ਲਈ ਬਣਾਇਆ ''ਪੈਡ ਬੈਂਕ''

Sunday, Aug 06, 2023 - 05:49 PM (IST)

ਪ੍ਰਾਇਮਰੀ ਸਕੂਲ ਦੀ ਅਧਿਆਪਕਾ ਦਾ ਅਨੋਖਾ ਉਪਰਾਲਾ, ਪਿੰਡ ਦੀਆਂ ਔਰਤਾਂ ਲਈ ਬਣਾਇਆ ''ਪੈਡ ਬੈਂਕ''

ਲਖਨਊ- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਇਕ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਨੇ ਆਪਣੇ ਸਕੂਲ 'ਚ ਪਿੰਡ ਦੀਆਂ ਔਰਤਾਂ ਲਈ 'ਪੈਡ ਬੈਂਕ' ਖੋਲ੍ਹ ਕੇ ਉਨ੍ਹਾਂ ਨੂੰ ਮਹਾਵਾਰੀ ਦੌਰਾਨ ਸਵੱਛਤਾ ਬਾਰੇ ਜਾਗਰੂਕ ਕਰਨ ਦੀ ਅਨੋਖੀ ਪਹਿਲ ਕੀਤੀ ਹੈ। ਬਰੇਲੀ ਜ਼ਿਲ੍ਹੇ ਦੇ ਬੋਰੀਆ ਪਿੰਡ ਵਿਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ 'ਚ ਤਾਇਨਾਤ ਅਧਿਆਪਕਾ ਰਾਖੀ ਗੰਗਵਾਰ ਦੀ ਪਹਿਲ ਹੁਣ ਰੰਗ ਲਿਆ ਰਹੀ ਹੈ। ਪਿੰਡ ਦੀਆਂ ਵੱਧ ਤੋਂ ਵੱਧ ਔਰਤਾਂ ਉਨ੍ਹਾਂ ਦੇ 'ਪੈਡ ਬੈਂਕ' ਦੀਆਂ ਸੇਵਾਵਾਂ ਲੈ ਰਹੀਆਂ ਹਨ। 

ਇਹ ਵੀ ਪੜ੍ਹੋ- ਦੇਸ਼ ਦੇ 508 ਰੇਲਵੇ ਸਟੇਸ਼ਨਾਂ ਦੀ ਬਦਲੇਗੀ 'ਸੂਰਤ', PM ਮੋਦੀ ਨੇ ਰੱਖਿਆ ਨੀਂਹ ਪੱਥਰ

ਰਾਖੀ ਨੇ ਦੱਸਿਆ ਕਿ ਮੈਂ ਪਿੰਡ ਦੇ ਸਰਵੇ ਤੋਂ ਬਾਅਦ 15 ਮਈ ਨੂੰ ਮਾਂ ਦਿਵਸ 'ਤੇ ਪੈਡ ਬੈਂਕ ਦੀ ਸ਼ੁਰੂਆਤ ਕੀਤੀ ਸੀ। ਸਰਵੇ ਦੌਰਾਨ ਮੈਂ ਵੇਖਿਆ ਕਿ ਔਰਤਾਂ ਨੂੰ ਮਹਾਵਾਰੀ ਦੌਰਾਨ ਜ਼ਰੂਰੀ ਸਾਫ-ਸਫਾਈ ਬਾਰੇ ਜਾਣਕਾਰੀ ਨਹੀਂ ਸੀ। ਉਹ ਗੰਦੇ ਕੱਪੜੇ ਦਾ ਇਸਤੇਮਾਲ ਕਰ ਰਹੀਆਂ ਸਨ ਅਤੇ ਉਨ੍ਹਾਂ ਵਿਚ ਕੋਈ ਸੈਨਿਟਰੀ ਪੈਡ ਦਾ ਇਸਤੇਮਲਾ ਕਰਨਾ ਨਹੀਂ ਜਾਣਦੀ ਸੀ। ਕਈ ਔਰਤਾਂ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਅਜਿਹੀ ਵੀ ਕੋਈ ਚੀਜ਼ ਮੌਜੂਦ ਹੈ। ਰਾਖੀ ਨੇ ਆਪਣੀ ਮੁਹਿੰਮ ਨੂੰ 'ਸਾਡੀ ਕਿਸ਼ੋਰੀ ਸਾਡੀ ਸ਼ਕਤੀ' ਦਾ ਨਾਅਰਾ ਦਿੱਤਾ ਅਤੇ ਪਿੰਡ ਦੀਆਂ ਔਰਤਾਂ ਨੂੰ ਸਕੂਲ ਆਉਣ ਲਈ ਮਨਾਉਣਾ ਸ਼ੁਰੂ ਕੀਤਾ। ਸਕੂਲ ਵਿਚ ਉਹ ਸਿਹਤ ਅਤੇ ਸਵੱਛਤਾ ਦਾ ਮਹੱਤਵ ਸਮਝਾਉਂਦੀ ਹੈ। ਉਹ ਕਹਿੰਦੀ ਹੈ ਕਿ ਮੇਰਾ ਸਕੂਲ 5ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਹੈ। ਮੈਂ ਨਿੱਜੀ ਤੌਰ 'ਤੇ ਜਾ ਕੇ ਮਾਵਾਂ ਅਤੇ ਪਿੰਡ ਦੀਆਂ ਔਰਤਾਂ ਨੂੰ ਬੁਲਾਇਆ। ਮੈਂ ਆਪਣੇ ਪੈਸੇ ਦਾ ਇਸਤੇਮਾਲ ਸੈਨਿਟਰੀ ਪੈਡ ਖਰੀਦਣ ਅਤੇ ਔਰਤਾਂ ਨੂੰ ਦੇਣ ਲਈ ਕੀਤਾ।

ਇਹ ਵੀ ਪੜ੍ਹੋ- ਧਾਰਾ-370 ਹਟਣ ਦੇ 4 ਸਾਲ ਪੂਰੇ, ਜਾਣੋ ਕਿੰਨੀ ਬਦਲੀ ਜੰਮੂ-ਕਸ਼ਮੀਰ ਦੀ ਤਸਵੀਰ

ਰਾਖੀ ਮੁਤਾਬਕ ਲੱਗਭਗ 3 ਮਹੀਨੇ ਹੋਣ ਵਾਲੇ ਹਨ ਅਤੇ ਵੱਡੀ ਗਿਣਤੀ ਵਿਚ ਔਰਤਾਂ ਪੈਡ ਬੈਂਕ ਆ ਰਹੀਆਂ ਹਨ। ਰਾਖੀ ਨੇ ਸਕੂਲ ਪ੍ਰਸ਼ਾਸਨ ਤੋਂ ਮਿਲੇ ਸਹਿਯੋਗ ਬਾਰੇ ਦੱਸਿਆ ਕਿ ਸਕੂਲ ਦਾ ਸਟਾਫ ਅਤੇ ਪ੍ਰਿੰਸੀਪਲ ਇਸ ਕੰਮ 'ਚ ਮੇਰਾ ਸਹਿਯੋਗ ਕਰ ਰਹੇ ਹਨ। ਮੇਰੀ ਇਸ ਮੁਹਿੰਮ ਵਿਚ ਵੱਧ ਤੋਂ ਵੱਧ ਔਰਤਾਂ ਸ਼ਾਮਲ ਹੋ ਰਹੀਆਂ ਹਨ। ਜੇਕਰ ਮੇਰੇ ਕੋਲ ਆਉਣ ਵਾਲੀਆਂ ਔਰਤਾਂ ਨੂੰ ਕੁਝ ਸਿਹਤ ਸਮੱਸਿਆਵਾਂ ਹੁੰਦੀਆਂ ਹਨ, ਤਾਂ ਮੈਂ ਮੈਡੀਕਲ ਸਲਾਹ ਲਈ ਡਾਕਟਰਾਂ ਨਾਲ ਉਨ੍ਹਾਂ ਦੀ ਵੀਡੀਓ ਕਾਨਫਰੰਸ ਦੀ ਵਿਵਸਥਾ ਵੀ ਕਰਦੀ ਹਾਂ। 

ਇਹ ਵੀ ਪੜ੍ਹੋ-  ਹਰਿਆਣਾ ਸਰਕਾਰ ਕੋਲ ਨੂਹ ਹਿੰਸਾ ਦੀ ਸੀ ਖ਼ੁਫੀਆ ਜਾਣਕਾਰੀ? ਜਾਣੋ ਗ੍ਰਹਿ ਮੰਤਰੀ ਦਾ ਬਿਆਨ

ਪਿੰਡ ਵਿਚ ਔਰਤਾਂ ਤੱਕ ਪਹੁੰਚਣ ਅਤੇ ਉਨ੍ਹਾਂ ਨੂੰ ਸਮਝਾਉਣ ਬਾਰੇ ਰਾਖੀ ਨੇ ਕਿਹਾ ਕਿ ਪਿੰਡ 'ਚ 78 ਪਰਿਵਾਰ ਹਨ ਅਤੇ ਉਹ ਨਿੱਜੀ ਤੌਰ 'ਤੇ ਉਨ੍ਹਾਂ ਵਿਚ ਹਰ ਕਿਸੇ ਨਾਲ ਸੰਪਰਕ ਕਰ ਰਹੀ ਹੈ। ਪਿੰਡ ਦੀਆਂ ਕੁਝ ਬਜ਼ੁਰਗ ਔਰਤਾਂ ਵੀ ਮੇਰੇ ਕੋਲ ਆਉਂਦੀਆਂ ਹਨ ਅਤੇ ਇਸ ਪਹਿਲ ਦੀ ਸ਼ਲਾਘਾ ਕਰ ਕੇ ਮੈਨੂੰ ਉਤਸ਼ਾਹਿਤ ਕਰਦੀਆਂ ਹਨ। ਉਹ ਹੋਰ ਔਰਤਾਂ ਨੂੰ ਪੈਡ ਬੈਂਕ ਦਾ ਇਸਤੇਮਾਲ ਕਰਨ ਅਤੇ ਇਸ ਬਾਰੇ ਪ੍ਰਚਾਰ ਕਰਨ ਲਈ ਸਮਝਾਉਣ ਵਿਚ ਵੀ ਮਦਦ ਕਰਦੀਆਂ ਹਨ। ਰਾਖੀ ਨੇ ਕਿਹਾ ਕਿ ਹੁਣ ਹਰ ਮਹੀਨੇ 100 ਤੋਂ 150 ਔਰਤਾਂ ਪੈਡ ਬੈਂਕ ਵਿਚ ਆ ਰਹੀਆਂ ਹਨ ਅਤੇ ਜ਼ੁਬਾਨੀ ਪ੍ਰਚਾਰ ਨਾਲ ਇਹ ਗਿਣਤੀ ਵਧਦੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Tanu

Content Editor

Related News