ਬਰਧਮਾਨ ਰੇਲਵੇ ਸਟੇਸ਼ਨ ਇਮਾਰਤ ਦਾ ਹਿੱਸਾ ਡਿੱਗਿਆ

01/05/2020 2:14:32 AM

ਕੋਲਕਾਤਾ — ਪੱਛਮੀ ਬੰਗਾਲ 'ਚ ਬਰਧਮਾਨ ਰੇਲਵੇ ਸਟੇਸ਼ਨ ਇਮਾਰਤ ਦਾ ਇਕ ਹਿੱਸਾ ਸ਼ਨੀਵਾਰ ਸ਼ਾਮ ਡਿੱਗ ਗਿਆ। ਇਹ ਜਾਣਕਾਰੀ ਸਾਬਕਾ ਰੇਲਵੇ ਦੇ ਇਕ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮਲਬਾ ਹਟਾਉਣ ਅਤੇ ਉਨ੍ਹਾਂ ਲੋਕਾਂ ਦੀ ਭਾਲ ਲਈ ਕੰਮ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਾਲੀ ਥਾਂ 'ਤੇ ਨਿਰਮਾਣ ਕੰਮ ਚੱਲ ਰਿਹਾ ਸੀ।
ਪੂਰਬੀ ਰੇਲਵੇ ਦੇ ਬੁਲਾਰਾ ਨੇ ਕਿਹਾ, 'ਬਰਧਮਾਨ 'ਚ ਰੇਲਵੇ ਸਟੇਸ਼ਨ ਇਮਾਰਤ ਦਾ ਇਕ ਹਿੱਸਾ ਰਾਤ 8.10 'ਤੇ ਢਹਿ ਗਿਆ। ਇਕ ਅਧਿਕਾਰੀ ਨੇ ਕਿਹਾ ਕਿ ਜਿਥੇ ਇਮਾਰਤ ਦਾ ਹਿੱਸਾ ਡਿੱਗਿਆ ਹੈ। ਉਥੇ ਨਿਰਮਾਣ ਕੰਮ ਚੱਲ ਰਿਹਾ ਸੀ। ਬਰਧਮਾਨ ਰੇਲਵੇ ਸਟੇਸ਼ਨ ਕੋਲਕਾਤਾ ਤੋਂ ਕਰੀਬ 95 ਕਿਲੋਮੀਟਰ ਦੂਰ ਹਾਵੜਾ-ਨਵੀਂ ਦਿੱਲੀ ਲਾਈਨ 'ਤੇ ਹੈ।
ਪੂਰਬੀ ਰੇਲਵੇ ਦੇ ਜੀ.ਐੱਮ. ਮੁਤਾਬਕ ਬਰਧਮਾਨ ਰੇਲਵੇ ਸਟੇਸ਼ਨ ਦੀ ਇਮਾਰਤ ਦਾ ਇਕ ਹਿੱਸਾ ਸ਼ਨੀਵਾਰ ਰਾਤ ਕਰੀਬ 8.30 ਵਜੇ ਢਹਿ ਗਿਆ। ਇਸ ਹਾਦਸੇ 'ਚ ਜ਼ਖਮੀ ਹੋਏ ਦੋ ਲੋਕਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ। ਪੂਰਬੀ ਰੇਲਵੇ ਸਟੇਸ਼ਨ ਦੇ ਬੁਲਾਰਾ ਮੁਤਾਬਕ ਹਾਦਸੇ ਵਾਲੀ ਥਾਂ 'ਤੇ ਨਿਰਮਾਣ ਕੰਮ ਚੱਲ ਰਿਹਾ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਮਲਬਾ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਬਿਲਡਿੰਗ ਦੇ ਡਿੱਗਣ ਦੇ ਕਾਰਨਾਂ ਦੀ ਜਾਂਚ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।


Inder Prajapati

Content Editor

Related News