ਬਾਰਾਮੂਲਾ ''ਚ ਅੱਤਵਾਦੀ ਮੁਕਾਬਲੇ ''ਚ ਸ਼ਹੀਦ ਹੋਇਆ ਹਿਮਾਚਲ ਦਾ ਜਵਾਨ

08/18/2020 1:41:10 PM

ਨਾਹਨ- ਹਿਮਾਚਲ ਪ੍ਰਦੇਸ਼ ਦਾ 24 ਸਾਲਾ ਜਵਾਨ ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਸੋਮਵਾਰ ਨੂੰ ਹੋਏ ਅੱਤਵਾਦੀ ਮੁਕਾਬਲੇ 'ਚ ਸ਼ਹੀਦ ਹੋ ਗਿਆ। ਸ਼ੁਰੂਆਤੀ ਜਾਣਕਾਰੀ 'ਚ ਪਤਾ ਲੱਗਾ ਹੈ ਕਿ 14 ਸਾਲਾ ਸ਼ਹੀਦ ਪ੍ਰਸ਼ਾਂਤ ਠਾਕੁਰ ਸਿਰਮੌਰ ਦੇ ਧਾਰਟੀਧਾਰ ਖੇਤਰ ਦਾ ਰਹਿਣ ਵਾਲਾ ਸੀ ਅਤੇ ਉਹ ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਤਾਇਨਾਤ ਸੀ। ਫੌਜ ਵਲੋਂ ਸ਼ਹਾਦਤ ਦੀ ਜਾਣਕਾਰੀ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ ਹੈ। ਖਬਰ ਮਿਲਣ ਦੇ ਬਾਅਦ ਤੋਂ ਹੀ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। 

23 ਸਤੰਬਰ 2014 ਨੂੰ 18 ਸਾਲ ਦੀ ਉਮਰ 'ਚ ਭਾਰਤੀ ਫੌਜ 'ਚ ਭਰਤੀ ਹੋਏ ਸ਼ਹੀਦ ਪ੍ਰਸ਼ਾਂਤ ਠਾਕੁਰ ਨੇ ਸਿਰਫ਼ 24 ਸਾਲ ਦੀ ਉਮਰ 'ਚ ਹੀ ਸ਼ਹਾਦਤ ਪਾਈ ਹੈ। ਉਹ 29 ਆਰ.ਆਰ. 'ਚ ਤਾਇਨਾਤ ਸਨ। ਸ਼ਹੀਦ ਪ੍ਰਸ਼ਾਂਤ ਠਾਕੁਰ ਦੇ ਪਰਿਵਾਰ ਨੂੰ ਸੋਮਵਾਰ ਰਾਤ 12.30 ਵਜੇ ਦੇ ਨੇੜੇ-ਤੇੜੇ ਬੇਟੇ ਦੇਸ਼ਹੀਦ ਹੋਣ ਦੀ ਜਾਣਕਾਰੀ ਦਿੱਤੀ ਗਈ। ਦੱਸਿਆ ਕਿ ਸਰਚ ਆਪਰੇਸ਼ਨ ਦੌਰਾਨ ਅੱਤਵਾਦੀ ਹਮਲੇ 'ਚ ਪ੍ਰਸ਼ਾਂਤ ਸ਼ਹੀਦ ਹੋ ਗਏ ਹਨ। ਇਸ ਖਬਰ ਤੋਂ ਬਾਅਦ ਪੂਰਾ ਪਰਿਵਾਰ ਰਾਤ ਭਰ ਸੋਗ 'ਚ ਡੁੱਬਿਆ ਰਿਹਾ। ਸੈਨਿਕ ਵੈਲਫੇਅਰ ਬੋਰਡ ਦੇ ਡਿਪਟੀ ਡਾਇਰੈਕਟਰ ਮੇਜਰ ਦੀਪਕ ਧਵਨ ਨੇ ਕਿਹਾ ਕਿ ਉਹ ਸ਼੍ਰੀਨਗਰ 'ਚ ਫੌਜ ਅਧਿਕਾਰੀਆਂ ਦੇ ਸੰਪਰਕ 'ਚ ਹਨ। ਕੋਸ਼ਿਸ਼ ਕੀਤੀ ਜਾਵੇਗੀ ਕਿ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਜੱਦੀ ਪਿੰਡ ਲਿਆਂਦਾ ਜਾਵੇ। ਸ਼ਹੀਦ ਦੇ ਦੋਸਤਾਂ ਰਵੀ ਸ਼ਰਮਾ ਅਤੇ ਪਾਰੂਲ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਦੇਸ਼ ਭਗਤੀ ਦਾ ਜੁਨੂੰਨ ਸੀ।


DIsha

Content Editor

Related News