ਬਾਰਾਮੂਲਾ ''ਚ ਜੈਸ਼-ਏ-ਮੁਹੰਮਦ ਦਾ ਅੱਤਵਾਦੀ ਗ੍ਰਿਫਤਾਰ, ਹਥਿਆਰ ਬਰਾਮਦ

Sunday, Oct 06, 2019 - 04:17 PM (IST)

ਬਾਰਾਮੂਲਾ ''ਚ ਜੈਸ਼-ਏ-ਮੁਹੰਮਦ ਦਾ ਅੱਤਵਾਦੀ ਗ੍ਰਿਫਤਾਰ, ਹਥਿਆਰ ਬਰਾਮਦ

ਬਾਰਾਮੂਲਾ— ਜੰਮੂ-ਕਸ਼ਮੀਰ ਪੁਲਸ ਨੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਬਾਰਾਮੂਲਾ ਤੋਂ ਗ੍ਰਿਫਤਾਰ ਕੀਤੇ ਗਏ ਇਸ ਅੱਤਵਾਦੀ ਦਾ ਨਾਂ ਮੋਹਿਸੀਨ ਸਾਲੇਹ ਹੈ। ਬਾਰਾਮੂਲਾ ਦੇ ਆਈ.ਜੀ. (ਇੰਸੈਪਕਟਰ ਜਨਰਲ) ਸੁਲੇਮਾਨ ਚੌਧਰੀ ਨੇ ਦੱਸਿਆ ਕਿ ਬਾਰਾਮੂਲਾ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ ਇਕ ਸਾਂਝੇ ਆਪਰੇਸ਼ਨ 'ਚ ਅੱਤਵਾਦੀ ਫੜਿਆ ਗਿਆ ਹੈ। ਉਸ ਕੋਲੋਂ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਇਹ ਅੱਤਵਾਦੀ ਇਕ ਪੁਲਸ ਵਾਲੇ ਦੇ ਕਤਲ ਦੀ ਯੋਜਨਾ ਬਣਾ ਰਿਹਾ ਸੀ। ਇਸ ਤੋਂ ਪਹਿਲਾਂ ਖੁਫੀਆ ਏਜੰਸੀਆਂ ਨੇ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਸੀ। ਇਸ ਕਾਰਨ ਦਿੱਲੀ, ਮੁੰਬਈ, ਜੰਮੂ-ਕਸ਼ਮੀਰ ਅਤੇ ਪੰਜਾਬ 'ਚ ਸੁਰੱਖਿਆ ਏਜੰਸੀ ਹਾਈ ਅਲਰਟ 'ਤੇ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਸੀ ਕਿ ਦਿੱਲੀ, ਮੁੰਬਈ 'ਚ ਸਾਰੇ ਪ੍ਰਮੁੱਖ ਏਅਰਪੋਰਟ, ਬੰਦਰਗਾਹ, ਸਰਕਾਰੀ ਦਫ਼ਤਰਾਂ 'ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।PunjabKesariਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਹਾਲਾਤ ਤੋਂ ਜਾਣੂੰ ਕਰਵਾ ਦਿੱਤਾ ਗਿਆ ਹੈ। ਆਈ.ਬੀ. ਨੇ ਬੁੱਧਵਾਰ ਨੂੰ ਅਲਰਟ ਜਾਰੀ ਕਰ ਕੇ ਇਸ ਗੱਲ ਦਾ ਖਦਸ਼ਾ ਜ਼ਾਹਰ ਕੀਤਾ ਕਿ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਦਿੱਲੀ 'ਚ ਪ੍ਰਵੇਸ਼ ਕਰ ਚੁਕੇ ਹਨ ਅਤੇ ਆਉਣ ਵਾਲੇ ਤਿਉਹਾਰ 'ਚ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ।


author

DIsha

Content Editor

Related News