16,000 ਫੁੱਟ ਉੱਚਾ ਬਾਰਾਲਚਾ ਦੱਰਾ ਬਹਾਲ, ਮਨਾਲੀ-ਲੇਹ ਮਾਰਗ ''ਤੇ ਜਲਦ ਦੌੜਨਗੇ ਵਾਹਨ

06/05/2019 5:31:48 PM

ਸ਼ਿਮਲਾ—ਸਰਹੱਦੀ ਸੜਕ ਸੰਗਠਨ ਨੇ ਬਰਫ ਨਾਲ ਲੱਦੇ 16,000 ਫੁੱਚ ਉੱਚੇ ਬਾਰਾਲਚਾ ਦੱਰੇ ਨੂੰ ਬਹਾਲ ਕਰ ਦਿੱਤਾ ਹੈ। ਹੁਣ ਮਨਾਲੀ ਲੇਹ ਰਣਨੀਤਿਕ ਮਾਰਗ 'ਤੇ 6 ਮਹੀਨਿਆਂ ਬਾਅਦ ਫੌਜ ਦੇ ਵਾਹਨ ਜਲਦ ਦੌੜਨਗੇ। 38 ਬੀ. ਆਰ. ਟੀ. ਐੱਫ. ਦੇ 70 ਆਰ. ਸੀ. ਸੀ. ਨੇ ਮੰਗਲਵਾਰ ਨੂੰ ਬਾਰਾਲਚਾ ਦੱਰੇ 'ਚੋਂ 30 ਤੋਂ 55 ਫੁੱਟ ਉੱਚੀ ਬਰਫ ਦੀ ਦੀਵਾਰ ਨੂੰ ਕੱਟ ਕੇ 485 ਕਿ. ਮੀ ਲੰਬੀ ਮਨਾਲੀ-ਲੇਹ ਰਣਨੀਤਿਕ ਸੜਕ ਦੀ ਸਭ ਤੋਂ ਵੱਡੀ ਰੁਕਾਵਟ ਪਾਰ ਕਰ ਲਈ ਹੈ।ਹੁਣ ਭਰਤਪੁਰ ਅਤੇ ਕੇਲਿੰਗ ਸਰਾਏ 'ਚ ਬਰਫ ਹਟਾਉਣੀ ਬਾਕੀ ਰਹਿ ਗਿਆ ਹੈ। ਇੱਥੇ ਸਰਦੀਆਂ ਦੌਰਾਨ ਡਿੱਗੇ ਗਲੇਸ਼ੀਅਰਾਂ ਨੂੰ ਹਟਾਉਣ ਲਈ ਬੀ. ਆਰ. ਓ. ਨੇ ਪੂਰੀ ਕੋਸ਼ਿਸ਼ ਕਰ ਰਹੀ ਹੈ। ਬਾਰਾਲਚਾ ਦੱਰੇ 'ਚ ਸੋਮਵਾਰ ਨੂੰ ਬਰਫਬਾਰੀ ਹੋਣ ਕਾਰਨ ਬੀ. ਆਰ. ਓ. ਦਾ ਕੰਮ ਪ੍ਰਭਾਵਿਤ ਹੋਇਆ ਜਦਕਿ ਮੰਗਲਵਾਰ ਨੂੰ ਮੌਸਮ ਖੁੱਲਣ ਤੋਂ ਬਾਅਦ ਦੱਰਾ ਬਹਾਲ ਕਰ ਦਿੱਤਾ ਗਿਆ ਹੈ। ਬੀ. ਆਰ. ਓ. ਦੇ ਕਮਾਂਡਰ ਕਰਨਲ ਓਮਾ ਸ਼ੰਕਰ ਨੇ ਦੱਸਿਆ ਹੈ ਕਿ ਭਰਤਪੁਰ ਅਤੇ ਕੇਲਿੰਗ ਸਰਾਏ 'ਚ ਡਿੱਗੇ ਗਲੇਸ਼ੀਅਰਾਂ ਨੂੰ ਹਟਾ ਕੇ ਮਨਾਲੀ-ਲੇਹ ਰਣਨੀਤਿਕ ਮਾਰਗ ਜਲਦੀ ਹੀ ਬਹਾਲ ਕਰ ਦਿੱਤਾ ਜਾਵੇਗਾ।


Iqbalkaur

Content Editor

Related News