ਬੈਂਕਿੰਗ ਪ੍ਰਣਾਲੀ ’ਤੇ ਕੁਝ ਅਮੀਰਾਂ ਦਾ ਕੰਟਰੋਲ, ਨੌਜਵਾਨ ਉੱਦਮੀਆਂ ਨੂੰ ਨਹੀਂ ਮਿਲਦਾ ਪੈਸਾ : ਰਾਹੁਲ
Friday, Jan 10, 2025 - 06:36 PM (IST)
ਨਵੀਂ ਦਿੱਲੀ (ਏਜੰਸੀ)- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਦੇਸ਼ ਵਿਚ ਕੁਝ ਪੂੰਜੀਪਤੀਆਂ ਦਾ ਬੈਂਕਿੰਗ ਪ੍ਰਣਾਲੀ ’ਤੇ ਕੰਟਰੋਲ ਹੈ ਅਤੇ ਉਨ੍ਹਾਂ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਮਿਲ ਜਾਂਦਾ ਹੈ ਪਰ ਨੌਜਵਾਨ ਉੱਦਮੀਆਂ ਨੂੰ ਢੁੱਕਵਾਂ ਪੈਸਾ ਨਹੀਂ ਮਿਲ ਪਾਉਂਦਾ। ਰਾਹੁਲ ਗਾਂਧੀ ਨੇ ਮਸ਼ਹੂਰ ਡੇਅਰੀ ਉਤਪਾਦਾਂ ਦੇ ਬ੍ਰਾਂਡ ‘ਕੇਵੈਂਟਰਸ’ ਦੇ ਇਕ ਸਥਾਨਕ ਸਟੋਰ ਦਾ ਦੌਰਾ ਕੀਤਾ ਤੇ ਇਸਦੇ ਪ੍ਰਮੋਟਰਾਂ, ਪ੍ਰਬੰਧਕਾਂ ਅਤੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਗੱਲਬਾਤ ਦੀ ਵੀਡੀਓ ਆਪਣੇ ਯੂਟਿਊਬ ਚੈਨਲ ’ਤੇ ਸਾਂਝੀ ਕੀਤੀ।
ਇਹ ਵੀ ਪੜ੍ਹੋ: ਭਵਿੱਖ ‘ਯੁੱਧ’ ’ਚ ਨਹੀਂ, ਸਗੋਂ ‘ਬੁੱਧ’ ’ਚ ਹੈ : ਮੋਦੀ
ਰਾਹੁਲ ਨੇ ਵੀਡੀਓ ਵਿਚ ਕਿਹਾ ਕਿ ਸਾਡਾ ਵਿਚਾਰ ਇਹ ਹੈ ਕਿ ਭਾਰਤ ਵਿਚ ਮੂਲ ਰੂਪ ਵਿਚ 2 ਤਰ੍ਹਾਂ ਦੇ ਕਾਰੋਬਾਰ ਹਨ। ਇਕ ਤਾਂ ਏਕਾਧਿਕਾਰ ਵਾਲੇ ਸਿਆਸੀ ਕਾਰੋਬਾਰ ਹਨ ਅਤੇ ਦੂਜੇ ਪਾਸੇ ਅਜਿਹੇ ਕਾਰੋਬਾਰ ਹਨ ਜੋ ਅਸਲੀ ਹਨ ਅਤੇ ਮੁਸ਼ਕਲ ਸਥਿਤੀ ਵਿਚ ਵੀ ਕੁਝ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਮੈਂ ਨੌਜਵਾਨਾਂ ਨੂੰ ਪੁੱਛਦਾ ਸੀ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ? ਸਾਰੇ ਲੋਕ ਇੰਜੀਨੀਅਰ, ਡਾਕਟਰ ਬਣਨ ਦੀ ਗੱਲ ਕਰਦੇ ਸਨ। ਕਿਸੇ ਨੇ ਨਹੀਂ ਕਿਹਾ ਕਿ ਆਈਸਕ੍ਰੀਮ ਦਾ ਸਟੋਰ ਖੋਲ੍ਹਣਾ ਹੈ ਜਾਂ ਉੱਦਮੀ ਬਣਨਾ ਹੈ। ਸਾਡਾ ਸਿਸਟਮ ਵੀ ਉਨ੍ਹਾਂ ਨੂੰ ਇਸ ਦਿਸ਼ਾ ਵਿਚ ਜਾਣ ਲਈ ਪ੍ਰੇਰਿਤ ਨਹੀਂ ਕਰਦਾ, ਇਹ ਬੱਿਚਆਂ ਨੂੰ ਨਹੀਂ ਦੱਸਦਾ ਕਿ ਇਹ ਵੀ ਬਦਲ ਹਨ। ਗਾਂਧੀ ਨੇ ‘ਕੇਵੈਂਟਰਸ ਸਟੋਰ’ ਦੇ ਆਪਣੇ ਦੌਰੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੇਰੇ ਲਈ ਇਹ ਗੱਲ ਸਿਰਫ ਉਨ੍ਹਾਂ ਦੀ ਕਹਾਣੀ ਬਾਰੇ ਨਹੀਂ ਸੀ, ਸਗੋਂ ਇਹ ਦੇਖਣ ਦਾ ਇਕ ਮੌਕਾ ਵੀ ਸੀ ਕਿ ਕਿਵੇਂ ਕੇਂਵੈਂਟਰਸ ਵਰਗੇ ਇਮਾਨਦਾਰ ਕਾਰੋਬਾਰ ਭਾਰਤ ਦੀ ਉੱਦਮਸ਼ੀਲਤਾ ਦੀ ਭਾਵਨਾ ਨੂੰ ਨਵਾਂ ਆਕਾਰ ਦੇ ਰਹੇ ਹਨ।
ਇਹ ਵੀ ਪੜ੍ਹੋ: ਅਮਰੀਕੀ ਮੈਗਜ਼ੀਨ ਨੇ ਨੀਰਜ ਨੂੰ 2024 ਦਾ ਸਰਵਸ੍ਰੇਸ਼ਠ ਜੈਵਲਿਨ ਥ੍ਰੋਅਰ ਐਲਾਨਿਆ
ਰਾਹੁਲ ਨੇ ਆਈਸਕ੍ਰੀਮ ਸ਼ਾਪ ’ਤੇ ਬਣਾਈ ਕੋਲਡ ਕੌਫੀ
ਰਾਹੁਲ ਗਾਂਧੀ ਦਿੱਲੀ ਦੇ ਪਟੇਲ ਨਗਰ ਵਿਚ ਇਕ ਆਈਸਕ੍ਰੀਮ ਸ਼ਾਪ ’ਤੇ ਗਏ, ਜਿਥੇ ਉਨ੍ਹਾਂ ਨੇ ਕੋਲਡ ਕੌਫੀ ਬਣਾਈ। ਕੇਵੈਂਟਰਸ ਬ੍ਰਾਂਡ ਦੀ ਇਸ ਸ਼ਾਪ ਵਿਚ ਜਾਣ ਅਤੇ ਉਸ ਦੇ ਮਾਲਕ ਨਾਲ ਚਰਚਾ ਦੀ ਇਕ ਵੀਡੀਓ ਰਾਹੁਲ ਨੇ ‘ਐਕਸ’ ’ਤੇ ਸ਼ੇਅਰ ਕੀਤੀ ਹੈ। ਰਾਹੁਲ ਨੇ ਲਿਖਿਆ ਕਿ ਤੁਸੀਂ ਨਵੀਂ ਪੀੜ੍ਹੀ ਅਤੇ ਨਵੇਂ ਬਾਜ਼ਾਰ ਲਈ ਵਿਰਾਸਤ ਬ੍ਰਾਂਡ ਨੂੰ ਕਿਵੇਂ ਬਦਲ ਸਕਦੇ ਹੋ। ਇਸ ਬਾਰੇ ਕੇਵੈਂਟਰਸ ਦੇ ਨੌਜਵਾਨ ਸੰਸਥਾਪਕਾਂ ਨੇ ਮੈਨੂੰ ਦੱਸਿਆ। ਕੇਵੈਂਟਰਸ ਵਰਗੇ ਨਿਰਪੱਖ ਕਾਰੋਬਾਰਾਂ ਨੇ ਪੀੜ੍ਹੀਆਂ ਤੋਂ ਸਾਡੇ ਆਰਥਿਕ ਵਿਕਾਸ ਨੂੰ ਰਫਤਾਰ ਦਿੱਤੀ ਹੈ। ਇਸ ਲਈ ਸਾਨੂੰ ਉਨ੍ਹਾਂ ਦਾ ਸਮਰਥਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਦੌਰਾਨ, ਕੇਵੈਂਟਰਸ ਦੇ ਮਾਲਕਾਂ ਅਮਨ ਅਤੇ ਅਗਸਤਿਆ ਨੇ ਉਨ੍ਹਾਂ ਤੋਂ ਭਵਿੱਖ ਦੀਆਂ ਨਿਵੇਸ਼ ਯੋਜਨਾਵਾਂ ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਜਵਾਬ ਦਿੱਤਾ - ਮੈਂ ਕੇਵੈਂਟਰਸ ਨੂੰ ਦੇਖ ਰਿਹਾ ਹਾਂ ਅਤੇ ਨਿਵੇਸ਼ ਬਾਰੇ ਫੈਸਲਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਉਨ੍ਹਾਂ ਚਰਚਾ ਦੌਰਾਨ ਯੂ. ਪੀ. ਦੇ ਸੁਲਤਾਨਪੁਰ ਵਿਚ ਮਿਲੇ ਮੋਚੀ ਰਾਮਚੈਤ ਬਾਰੇ ਵੀ ਗੱਲ ਕੀਤੀ।
ਇਹ ਵੀ ਪੜ੍ਹੋ: Plane Crash ਦੀ ਵੀਡੀਓ ਆਈ ਸਾਹਮਣੇ, ਜ਼ਿੰਦਾ ਸੜਿਆ ਪਾਇਲਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8