ਖ਼ੁਸ਼ਖ਼ਬਰੀ: ਇਸ ਬੈਂਕ 'ਚ ਨਿਕਲੀ ਭਰਤੀ, 10ਵੀਂ ਪਾਸ ਵੀ ਕਰਨ ਅਪਲਾਈ

Thursday, Aug 06, 2020 - 11:44 AM (IST)

ਖ਼ੁਸ਼ਖ਼ਬਰੀ: ਇਸ ਬੈਂਕ 'ਚ ਨਿਕਲੀ ਭਰਤੀ, 10ਵੀਂ ਪਾਸ ਵੀ ਕਰਨ ਅਪਲਾਈ

ਨਵੀਂ ਦਿੱਲੀ : ਬੈਕਿੰਗ ਸੈਕਟਰ ਵਿਚ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਖੁਸ਼ੀ ਦੀ ਖ਼ਬਰ ਹੈ। ਦਰਅਸਲ ਬੈਂਕ ਆਫ ਇੰਡੀਆ ਨੇ ਵੱਖ-ਵੱਖ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਯੋਗ ਅਤੇ ਚਾਹਵਾਨ ਉਮੀਦਵਾਰ ਬੈਂਕ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਸ਼ਰਤਾਂ ਦੇ ਆਧਾਰ 'ਤੇ ਅਪਲਾਈ ਕਰ ਸਕਦੇ ਹਨ। ਇਸ ਭਰਤੀ ਲਈ 10ਵੀਂ ਪਾਸ ਅਤੇ ਗ੍ਰੈਜੂਏਟ ਵੀ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 16 ਅਗਸਤ ਨਿਰਧਾਰਤ ਕੀਤੀ ਗਈ ਹੈ।

ਅਹੁਦਿਆਂ ਦਾ ਵੇਰਵਾ ਅਤੇ ਤਨਖ਼ਾਹ

  • ਅਫ਼ਸਰ ਲਈ- 14 ਅਹੁਦੇ ਅਤੇ 23700 ਤੋਂ 42020 ਰੁਪਏ ਤੱਕ ਪ੍ਰਤੀ ਮਹੀਨਾ ਤਨਖ਼ਾਹ
  • ਕਲਰਕ ਲਈ- 14 ਅਹੁਦੇ ਅਤੇ 11765 ਤੋਂ 31540 ਰੁਪਏ ਤੱਕ ਪ੍ਰਤੀ ਮਹੀਨਾ ਤਨਖ਼ਾਹ


ਯੋਗਤਾ

  • ਅਫ਼ਸਰ ਦੇ ਅਹੁਦੇ ਲਈ ਅਪਲਾਈ ਕਰ ਰਹੇ ਨੌਜਵਾਨਾਂ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਸਟਰੀਮ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਦਾ ਹੋਣਾ ਲਾਜ਼ਮੀ ਹੈ। ਇਸ ਦੇ ਇਲਾਵਾ A, B ਅਤੇ C ਕੈਟੇਗਰੀ ਵਿਚ ਸਪੋਰਟਿੰਗ ਇਵੈਂਟ/ਚੈਂਪੀਅਨਸ਼ਿਪ ਵੀ ਹੋਣਾ ਜ਼ਰੂਰੀ ਹੈ।
  • ਕਲਰਕ ਦੇ ਅਹੁਦੇ ਲਈ ਅਪਲਾਈ ਕਰਣ ਵਾਲੇ ਨੌਜਵਾਨਾਂ ਕੋਲ 10ਵੀਂ ਪਾਸ ਦਾ ਸਰਟੀਫਿਕੇਟ ਅਤੇ D ਕੈਟੇਗਰੀ ਵਿਚ ਸਪੋਰਟਿੰਗ ਇਵੈਂਟ/ਚੈਂਪੀਅਨਸ਼ਿਪ ਵੀ ਹੋਣਾ ਜ਼ਰੂਰੀ ਹੈ।


ਉਮਰ ਹੱਦ
ਇਸ ਭਰਤੀ ਲਈ 18 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਉਮਰ ਦੀ ਗਿਣਤੀ 01.07.2020 ਦੇ ਆਧਾਰ 'ਤੇ ਕੀਤੀ ਜਾਵੇਗੀ।

ਅਰਜ਼ੀ ਫ਼ੀਸ
ਇਸ ਭਰਤੀ ਲਈ SC/ST/PWD ਵਰਗ ਦੇ ਉਮੀਦਵਾਰਾਂ ਨੂੰ 50 ਰੁਪਏ ਦੀ ਅਰਜ਼ੀ ਫ਼ੀਸ ਜਮ੍ਹਾਂ ਕਰਣੀ ਹੋਵੇਗੀ। ਉਥੇ ਹੀ ਹੋਰ ਸਾਰੇ ਵਰਗਾਂ ਦੇ ਉਮੀਦਵਾਰਾਂ ਨੂੰ 200 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਅਰਜ਼ੀ ਫ਼ੀਸ ਦਾ ਭੁਗਤਾਨ ਡੈਬਿਟ ਕਾਰਡ/ਕ੍ਰੈਡਿਟ ਕਾਰਡ/ਨੇਟ ਬੈਂਕਿੰਗ ਜ਼ਰੀਏ ਕੀਤਾ ਜਾ ਸਕਦਾ ਹੈ। ਅਰਜ਼ੀ ਫ਼ੀਸ ਜਮ੍ਹਾ ਕਰਣ ਦੀ ਆਖ਼ਰੀ ਤਾਰੀਖ਼ 16 ਅਗਸਤ 2020 ਨਿਰਧਾਰਤ ਕੀਤੀ ਗਈ ਹੈ।

ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਬੈਂਕ ਦੀ ਅਧਿਕਾਰਤ ਵੈਬਸਾਈਟ https://bankofindia.co.in/ 'ਤੇ ਜਾ ਕੇ 16 ਅਗਸਤ 2020 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।


author

cherry

Content Editor

Related News